
ਸਿਆਸੀ ਸੰਕਟ ਵਿਚਕਾਰ ਨਵਜੋਤ ਸਿੱਧੂ ਦੀ ਧੀ ਦਾ ਵੱਡਾ ਬਿਆਨ,
ਚੰਡੀਗੜ੍ਹ 14 ਅਕਤੂਬਰ (ਪਪ) : ਪੰਜਾਬ ਕਾਂਗਰਸ ਵਿੱਚ ਸਿਆਸੀ ਹਲਚਲ ਜਾਰੀ ਹੈ | ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੱਤਾ | ਫਿਰ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਵਜੋਂ ਅਸਤੀਫੇ ਦੇ ਦਿੱਤਾ | ਸਿੱਧੂ ਦੇ ਅਸਤੀਫੇ ਨੇ ਕਾਂਗਰਸ ਦੀਆਂ ਚਿੰਤਾਵਾਂ ਵਧਾ ਦਿੱਤੀਆਂ | ਅਜਿਹੇ ਸਿਆਸੀ ਸੰਕਟ ਦੇ ਵਿੱਚਕਾਰ ਸਿੱਧੂ ਦੀ ਧੀ ਰਾਬੀਆ ਦਾ ਬਿਆਨ ਸਾਹਮਣੇ ਆਇਆ ਹੈ | ਪਿਤਾ ਬਾਰੇ ਸਵਾਲ ਸੁਣ ਕੇ ਸਿੱਧੂ ਦੀ ਧੀ ਭਾਵੁਕ ਹੋ ਗਈ ਅਤੇ ਕਿਹਾ ਕਿ ਉਸਦੇ ਪਿਤਾ ਵੱਡੀ ਲੜਾਈ ਲੜ ਰਹੇ ਹਨ ਅਤੇ ਉਹ ਲੜਦੇ ਰਹਿਣਗੇ | ਉਨ੍ਹਾਂ ਕਿਹਾ ਕਿ ਲੋਕ ਕਈ ਵਾਰ ਸਮਝਦੇ ਨਹੀਂ | ਕੀ ਤੁਸੀਂ ਅਜਿਹੇ ਨੇਤਾ ਚਾਹੁੰਦੇ ਹੋ ਜੋ ਪੰਜਾਬ ਪ੍ਰਤੀ ਭਾਵੁਕ ਨਾ ਹੋਣ? ਪਾਪਾ ਭਾਵਨਾਤਮਕ ਹਨ ਕਿਉਂਕਿ ਉਹ ਦਰਦ ਮਹਿਸੂਸ ਕਰਦੇ ਹਨ | ਤੁਸੀਂ ਮੈਨੂੰ ਦੱਸੋ ਕੀ ਅਜਿਹਾ ਨਹੀਂ ਹੋਣਾ ਚਾਹੀਦਾ? ਰਾਬੀਆ ਨੇ ਕਿਹਾ ਕਿ ਉਸ ਦੇ ਪਿਤਾ ਦਾ ਪੰਜਾਬ ਨਾਲ ਬਹੁਤ ਪਿਆਰ ਹੈ | ਉਨ੍ਹਾਂ ਇਹ ਗੱਲਾਂ ਇੱਕ ਪਾਰਕ ਦੇ ਉਦਘਾਟਨ ਦੌਰਾਨ ਮੀਡੀਆ ਨੂੰ ਕਹੀਆਂ |