PU 'ਚ ਹਰਿਆਣਾ ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ, ਪਰਿਵਾਰ ਨਾਲ ਗੱਲ ਕਰ ਕੇ ਹੋਸਟਲ 'ਚ ਲਿਆ ਫਾਹਾ 
Published : Oct 15, 2023, 1:20 pm IST
Updated : Oct 15, 2023, 1:20 pm IST
SHARE ARTICLE
Pardeep
Pardeep

ਪੁਲਿਸ ਨੇ ਕਮਰਾ ਸੀਲ ਕਰਕੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ

 

ਚੰਡੀਗੜ੍ਹ - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਹਰਿਆਣਾ ਦੇ ਇੱਕ ਵਿਦਿਆਰਥੀ ਨੇ ਫਾਹਾ ਲਗਾ ਲਿਆ ਹੈ। ਵਿਦਿਆਰਥੀ ਪ੍ਰਦੀਪ ਮਹੇਂਦਰਗੜ ਦਾ ਰਹਿਣ ਵਾਲਾ ਹੈ। ਉਹ ਐਮ.ਟੈਕ ਦੀ ਪੜ੍ਹਾਈ ਕਰ ਰਿਹਾ ਸੀ। ਜਿਵੇਂ ਹੀ ਪਤਾ ਲੱਗਾ ਕਿ ਉਸ ਨੇ ਫਾਹਾ ਲਗਾ ਲਿਆ ਤਾਂ ਪੁਲਿਸ ਅਤੇ ਸੁਰੱਖਿਆ ਕਰਮਚਾਰੀ ਉਸ ਨੂੰ ਤੁਰੰਤ ਪੀਜੀਆਈ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਘਟਨਾ ਸ਼ਨੀਵਾਰ ਦੇਰ ਰਾਤ ਕਰੀਬ 11 ਵਜੇ ਦੀ ਹੈ। ਉਸ ਨੇ ਪੀਯੂ ਲੜਕਿਆਂ ਦੇ ਹੋਸਟਲ ਨੰਬਰ 2 ਦੇ ਬਲਾਕ 3 ਦੇ ਕਮਰਾ ਨੰਬਰ 58 ਵਿਚ ਫਾਹਾ ਲੈ ਲਿਆ। ਪੁਲਿਸ ਮੁਤਾਬਕ ਖੁਦਕੁਸ਼ੀ ਕਰਨ ਤੋਂ ਪਹਿਲਾਂ ਪ੍ਰਦੀਪ ਨੇ ਮਹਿੰਦਰਗੜ ਸਥਿਤ ਘਰ ਫੋਨ ਕੀਤਾ। ਜਿਸ ਵਿਚ ਉਸ ਨੇ ਦੱਸਿਆ ਕਿ ਉਹ ਖੁਦਕੁਸ਼ੀ ਕਰਨ ਜਾ ਰਿਹਾ ਹੈ। ਇਸ ਤੋਂ ਤੁਰੰਤ ਬਾਅਦ ਪ੍ਰਦੀਪ ਦੇ ਭਰਾ ਨੇ ਸੈਕਟਰ-22 ਚੰਡੀਗੜ੍ਹ ਵਿਚ ਆਪਣੇ ਇੱਕ ਜਾਣਕਾਰ ਨੂੰ ਬੁਲਾ ਕੇ ਪੀਯੂ ਹੋਸਟਲ ਵਿਚ ਭੇਜ ਦਿੱਤਾ ਪਰ ਉਦੋਂ ਤੱਕ ਪ੍ਰਦੀਪ ਨੇ ਖੁਦਕੁਸ਼ੀ ਕਰ ਲਈ ਸੀ।    

ਪੀਯੂ ਹੋਸਟਲ ਵਿਚ ਰਹਿੰਦੇ ਸਾਥੀ ਵਿਦਿਆਰਥੀਆਂ ਨੇ ਦੱਸਿਆ ਕਿ ਪ੍ਰਦੀਪ ਨੇ ਐਨਆਈਟੀ ਕੁਰੂਕਸ਼ੇਤਰ ਤੋਂ ਬੀ.ਟੈਕ ਕਰਨ ਤੋਂ ਬਾਅਦ ਪੀਯੂ ਤੋਂ ਤਿੰਨ ਸਾਲ ਦੀ ਐਲਐਲਬੀ ਦੀ ਡਿਗਰੀ ਲਈ ਸੀ। ਪ੍ਰਦੀਪ PU ਤੋਂ M.Tech ਦੀ ਪੜ੍ਹਾਈ ਕਰਨ ਤੋਂ ਬਾਅਦ UPSC ਦੀ ਤਿਆਰੀ ਕਰ ਰਿਹਾ ਸੀ। ਪਿਛਲੇ ਸਾਲ ਉਸ ਨੇ UPSC ਇੰਟਰਵਿਊ ਦਿੱਤੀ ਸੀ ਪਰ ਸਫਲ ਨਹੀਂ ਹੋ ਸਕਿਆ ਸੀ। 

ਪ੍ਰਦੀਪ ਨੇ ਪਿਛਲੇ ਮਹੀਨੇ UPSC ਮੇਨ ਦੀ ਪ੍ਰੀਖਿਆ ਵੀ ਦਿੱਤੀ ਸੀ। ਉਸ ਨੇ ਪਿਛਲੇ ਸੈਸ਼ਨ 'ਚ ਪੀ.ਸੀ.ਐੱਸ. ਦੀ ਪ੍ਰੀਖਿਆ ਵੀ ਦਿੱਤੀ ਸੀ। ਵਿਦਿਆਰਥੀਆਂ ਨੇ ਦੱਸਿਆ ਕਿ ਪ੍ਰਦੀਪ ਕਰੀਬ ਇੱਕ ਮਹੀਨੇ ਤੋਂ ਤਣਾਅ ਵਿਚ ਸੀ। ਉਹ ਹੋਸਟਲ ਵਿਚ ਵੀ ਲਗਾਤਾਰ ਸ਼ਰਾਬ ਪੀ ਰਿਹਾ ਸੀ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਨੌਜਵਾਨ ਨੇ ਆਪਣੇ ਰੂਮਮੇਟ ਨੂੰ ਜ਼ਰੂਰੀ ਕੰਮ ਦੇ ਬਹਾਨੇ ਕਮਰੇ ਤੋਂ ਬਾਹਰ ਭੇਜ ਦਿੱਤਾ ਸੀ। 

ਨੌਜਵਾਨ ਦੇ ਕਮਰੇ ਦੀਆਂ ਕੰਧਾਂ 'ਤੇ ਕਈ ਪ੍ਰੇਰਣਾਦਾਇਕ ਸ਼ੇਅਰ ਲਿਖੇ ਹੋਏ ਪਾਏ ਗਏ। ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰਨ ਤੋਂ ਬਾਅਦ ਪੀਯੂ ਹੋਸਟਲ ਨੰਬਰ 2 ਦੇ ਬਾਹਰ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਹੋਸਟਲ ਦੇ ਕਮਰੇ ਨੂੰ ਸੀਲ ਕਰ ਦਿੱਤਾ ਗਿਆ ਹੈ। ਪੁਲਿਸ ਦੀ ਫੋਰੈਂਸਿਕ ਟੀਮ ਨੇ ਦੁਪਹਿਰ 12.30 ਵਜੇ ਤੱਕ ਕਮਰੇ ਦੀ ਜਾਂਚ ਕੀਤੀ। ਉਥੋਂ ਸੈਂਪਲ ਲੈਣ ਤੋਂ ਬਾਅਦ ਕਮਰੇ 'ਚੋਂ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ। ਇਸ ਤੋਂ ਬਾਅਦ ਕਮਰੇ ਨੂੰ ਸੀਲ ਕਰ ਦਿੱਤਾ ਗਿਆ। 

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement