Panchayat Election: ਪਿੰਡ ਬਲੱਗਣ ਸਿੱਧੂ 'ਚ ਦੋਵਾਂ ਉਮੀਦਵਾਰਾਂ 'ਚ ਚੱਲੇ ਇੱਟਾਂ ਰੋੜੇ, ਲੱਥੀਆਂ ਪੱਗਾਂ
Published : Oct 15, 2024, 8:21 am IST
Updated : Oct 15, 2024, 3:16 pm IST
SHARE ARTICLE
Panchayat Election
Panchayat Election

Panchayat Election: ਗੁਰਦਾਸਪੁਰ ’ਚ ਪੋਲਿੰਗ ਬੂਥ ਕੋਲ ਆ ਗਏ ਬਾਹਰਲੇ ਬੰਦੇ, ਪਿੰਡ ਵਾਲਿਆਂ ਨਾਲ ਹੋਈ ਤਿੱਖੀ ਬਹਿਸ

 

Panchayat Election:ਪੰਜਾਬ ਅੰਦਰ ਪੰਚਾਇਤੀ ਚੋਣਾਂ ਨੂੰ ਲੈ ਕੇ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੈਣਗੀਆਂ ਤੇ ਵੋਟਿੰਗ ਖ਼ਤਮ ਹੁੰਦਿਆਂ ਸਾਰ ਹੀ ਸੰਬੰਧਿਤ ਬੂਥਾਂ 'ਤੇ ਵੋਟਾਂ ਦੀ ਗਿਣਤੀ ਕਰਕੇ ਨਤੀਜੇ ਐਲਾਨੇ ਜਾਣਗੇ।

ਮਿਲੇ ਅੰਕੜਿਆ ਅਨੁਸਾਰ 1,33,97,932 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ 25,588 ਸਰਪੰਚ ਅਤੇ 80,598 ਪੰਚਾਂ ਦੀ ਚੋਣ ਕਰਨਗੇ । ਚੋਣਾਂ ਦੌਰਾਨ ਕਿਸੇ ਵੀ ਅਣਸੁਖਾਵੀ ਘਟਨਾ ਨਾਲ ਨਜਿੱਠਣ ਲਈ ਪੁਲਿਸ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।

ਪਿੰਡ ਬਲੱਗਣ ਸਿੱਧੂ 'ਚ ਦੋਵਾਂ ਉਮੀਦਵਾਰਾਂ 'ਚ ਚੱਲੇ ਇੱਟਾਂ ਰੋੜੇ
ਰਾਜਾਸਾਂਸੀ ਦੇ ਪਿੰਡ ਬਲੱਗਣ ਸਿੱਧੂ ਵਿਖੇ ਅੱਜ ਜਾਅਲੀ ਵੋਟਾਂ ਪਾਉਣ ਦੇ ਮੁੱਦੇ ਉਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਸਮਰਥਕਾਂ ਵਿਚਾਲੇ ਲੜਾਈ ਹੋਈ। ਉਮੀਦਵਾਰਾਂ ਨੇ ਇਕ ਦੂਜੇ 'ਤੇ ਇੱਟਾਂ ਰੋੜੇ ਚਲਾਏ ਅਤੇ ਕਈ ਵਿਅਕਤੀਆਂ ਦੀਆਂ ਪੱਗਾਂ ਵੀ ਲੱਥੀਆਂ। 

ਫੁੱਲਾਂ ਵਾਲੀ ਕਾਰ 'ਚ ਬੈਠਣ ਤੋਂ ਪਹਿਲਾਂ ਲਾੜੇ ਨੇ ਪਾਈ ਵੋਟ
ਪਿੰਡ ਨਾਗੋਕੇ ਮੋੜ ਦੇ ਪੋਲਿੰਗ ਬੂਥ 31 ਉਤੇ ਲਾੜਾ ਅਰਪਨ ਜੀਤ ਸਿੰਘ ਲੋਕਤੰਤਰ ਨੂੰ ਵੱਡਾ ਸਮਝਦੇ ਹੋਏ ਫੁੱਲਾਂ ਵਾਲੀ ਕਾਰ ਵਿਚ ਬੈਠਣ ਤੋਂ ਪਹਿਲਾਂ ਸਰਪੰਚੀ ਤੇ ਮੈਂਬਰੀ ਦੀ ਵੋਟ ਪਾਉਣ ਲਈ ਆਪਣੇ ਪਿਤਾ ਬਲਜੀਤ ਸਿੰਘ, ਮਾਤਾ ਪਲਵਿੰਦਰ ਜੀਤ ਕੌਰ ਨਾਲ ਪੋਲਿੰਗ ਬੂਥ ਉਪਰ ਪੁੱਜਾ ਅਤੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਮੌਕੇ ਸਰਪੰਚ ਹਰਜਿੰਦਰ ਸਿੰਘ ਤੇ ਏ.ਪੀ.ਆਰ.ਓ. ਰਜਿੰਦਰ ਸਿੰਘ ਵੀ ਨਜ਼ਰ ਆ ਰਹੇ ਹਨ। 

 

photophoto

ਜਲੰਧਰ 'ਚ ਚੋਣ ਡਿਊਟੀ ਦੌਰਾਨ ਅਧਿਆਪਕ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਜਲੰਧਰ ਵਿਚ ਚੋਣ ਡਿਊਟੀ ਦੌਰਾਨ ਇਕ ਅਧਿਆਪਕ ਦੀ ਦਿਲ ਦਾ ਦੌਰਾ ਪੈਣ ਕਾਰਨ ਹੋ ਗਈ। ਕਰੀਬ 34 ਸਾਲਾ ਅਮਰਿੰਦਰ ਸਿੰਘ ਪਿੰਡ ਬਸਤੀ ਨੂਰਸ਼ਾਹ ਉਰਫ ਨੂਰਪੁਰਾ ਦਾ ਰਹਿਣ ਵਾਲਾ ਸੀ ਅਤੇ ਮਈ 2023 ਵਿਚ ਈ.ਟੀ.ਟੀ. ਅਧਿਆਪਕ ਵਜੋਂ ਭਰਤੀ ਹੋਇਆ ਸੀ, ਜਿਸ ਦੀ ਡਿਊਟੀ ਪਿੰਡ ਧਦਿਆਲ ਜ਼ਿਲ੍ਹਾ ਜਲੰਧਰ ਵਿਚ ਸੀ। 
 

photophoto

 

ਪਿੰਡ ਛੋਟਾ ਪਰ ਲੋਕਾਂ ਨੂੰ ਵੋਟਾਂ ਦਾ ਪੂਰਾ ਚਾਅ, ਪਿੰਡ ਦੇ ਵਿਕਾਸ ਨੂੰ ਅੱਗੇ ਰੱਖ ਵੋਟਰ ਪਾ ਰਹੇ ਵੋਟਾਂ!

'ਸਰਪੰਚ ਉਸ ਨੂੰ ਹੀ ਚੁਣਾਂਗੇ ਜਿਹੜਾ ਪਿੰਡ ਨੂੰ ਅੱਗੇ ਲੈ ਕੇ ਜਾਵੇ'

ਗੁਰਦਾਸਪੁਰ ’ਚ ਪੋਲਿੰਗ ਬੂਥ ਕੋਲ ਆ ਗਏ ਬਾਹਰਲੇ ਬੰਦੇ, ਪਿੰਡ ਵਾਲਿਆਂ ਨਾਲ ਹੋਈ ਤਿੱਖੀ ਬਹਿਸ

 

 

ਪਿੰਡ ਮਚਾਕੀ ਖੁਰਦ 'ਚ ਅਕਾਲੀ ਉਮੀਦਵਾਰ ਨੂੰ ਪੁਲਿਸ ਹਿਰਾਸਤ 'ਚ ਲਿਆ 
ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਖੁਰਦ 'ਚ ਪੁਲਿਸ ਨੇ ਅਕਾਲੀ ਦਲ ਬਾਦਲ ਦੇ ਸਮਰਥਕ ਉਮੀਦਵਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ,ਜਿਨ੍ਹਾਂ ’ਤੇ ਪਿੰਡ ’ਚ ਲੜਾਈ ਦੇ ਇਲਜ਼ਾਮ ਲੱਗੇ ਸਨ। ਇਸ ਗੱਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਥਾਣਾ ਸਦਰ ਫ਼ਰੀਦਕੋਟ ਵਿਖੇ ਪਹੁੰਚੇ ਅਤੇ ਉਨ੍ਹਾਂ ਵਲੋਂ ਉਮੀਦਵਾਰ ਨੂੰ ਛੱਡਣ ਦੀ ਮੰਗ ਕੀਤੀ ਗਈ। 

ਪੰਚਾਇਤੀ ਚੋਣਾਂ 2024
ਪੰਜਾਬ ’ਚ ਵੱਖ-ਵੱਖ ਥਾਵਾਂ ’ਤੇ ਦੁਪਹਿਰ 12 ਵਜੇ ਤੱਕ ਹੋਈ ਵੋਟ ਫ਼ੀਸਦ

..

 

ਨਵਾਂਸ਼ਹਿਰ ਦੇ ਪਿੰਡ ਬਲਾਕੀਪੁਰ ’ਚ ਵੋਟਾਂ ਕੱਟਣ ਦੇ ਮਾਮਲੇ ’ਤੇ ਹੰਗਾਮਾ

ਪਿੰਡ ਬਲਾਕੀਪੁਰ ’ਚ ਪੰਚਾਇਤੀ ਚੋਣਾਂ ’ਚ ਪਿੰਡ ਵਾਸੀਆਂ ਦੀਆਂ ਵੋਟਾਂ ਕੱਟਣ ਦੇ ਮਾਮਲੇ ’ਚ ਭਾਰੀ ਹੰਗਾਮਾ ਹੋਇਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ਗਈ । ਬਲਵੀਰ ਚੰਦ ਸਾਬਕਾ ਸਰਪੰਚ ਨੇ ਦੋਸ਼ ਲਗਾਇਆ ਕਿ ਪਿੰਡ ਦੀਆਂ ਵਿਰੋਧੀ ਧਿਰ ਦੀਆਂ 20 ਦੇ ਕਰੀਬ ਵੋਟਾਂ ਕੱਟੀਆ ਗਈਆਂ ਹਨ, ਜਿਨ੍ਹਾਂ ਦੇ ਵੋਟਰ ਕਾਰਡ ਬਣੇ ਹੋਏ ਹਨ । ਉਨ੍ਹਾਂ ਦੋਸ਼ ਲਾਇਆ ਕਿ ਦੂਜੇ ਪਿੰਡ ਦੇ ਲੋਕਾਂ ਦੀ ਪਿੰਡ ’ਚ ਵੋਟ ਪਵਾਈ ਜਾ ਰਹੀ ਹੈ ।

ਬਰਨਾਲਾ ਦੇ ਪਿੰਡ ਕਰਮਗੜ੍ਹ ਵਿਖੇ ਪੰਚੀ ਦੇ ਉਮੀਦਵਾਰ ਉੱਪਰ ਹਮਲਾ

ਪੰਚਾਇਤ ਮੈਂਬਰ ਵਜੋਂ ਚੋਣ ਲੜ ਰਹੇ ਉਮੀਦਵਾਰ ਉੱਪਰ ਦੂਜੀ ਧਿਰ ਵਲੋਂ ਹਮਲਾ ਕਰਕੇ ਗੰਭੀਰ ਰੂਪ 'ਚ ਜ਼ਖਮੀ ਕਰਨ ਦੀ ਖ਼ਬਰ ਮਿਲੀ ਹੈ। ਜ਼ਖ਼ਮੀ ਹੋਏ ਉਮੀਦਵਾਰ ਗੁਰਜੰਟ ਸਿੰਘ ਅਨੁਸਾਰ ਉਹ ਆਪਣੇ ਸਾਥੀ ਨਾਲ ਗੱਡੀ ਵਿਚ ਜਾ ਰਿਹਾ ਸੀ, ਤਾਂ ਸਰਪੰਚੀ ਦੀ ਚੋਣ ਲੜ ਰਹੇ ਦੂਜੀ ਧਿਰ ਦੇ ਬੰਦਿਆਂ ਨੇ ਉਨ੍ਹਾਂ ਦੀ ਗੱਡੀ ਨੂੰ ਘੇਰ ਲਿਆ। ਰਾਡਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ।

ਡੀ.ਐਸ.ਪੀ. ਮਹਿਲ ਕਲਾਂ ਸੁਬੇਗ ਸਿੰਘ, ਥਾਣਾ ਠੁੱਲੀਵਾਲ ਦੇ ਮੁੱਖ ਅਫ਼ਸਰ ਸ਼ਰੀਫ ਖਾਨ ਅਨੁਸਾਰ ਜ਼ਖ਼ਮੀ ਹੋਏ ਵਿਅਕਤੀਆਂ ਦੇ ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


 

ਤਰਨਤਾਰਨ 'ਚ ਚੱਲੀਆਂ ਗੋਲੀਆਂ, ਗੁਰਦਾਸਪੁਰ 'ਚ ਲੜ ਪਏ ਬੰਦੇ, ਮਾਨਸਾ ਖੁਰਦ 'ਚ ਮਾਹੌਲ ਗਰਮ!

'ਤੁਸੀਂ ਜਿੱਧਰ ਕਹੋਗੇ ਉੱਧਰ ਵੋਟ ਪਾ ਦਵਾਂਗੇ' ਵੋਟਾਂ ਪਾਉਣ ਜਾ ਰਹੇ ਲੋਕ ਆਹ ਕੀ ਕਹਿ ਗਏ ? ਕੀ ਸੋਚ ਕੇ ਪਾ ਰਹੇ ਵੋਟ ?

 

ਰਾਜਾਸਾਂਸੀ 'ਚ ਪੰਚਾਇਤੀ ਚੋਣਾਂ ਦੌਰਾਨ ਚੱਲੇ ਇੱਟਾਂ-ਰੋੜੇ, ਮਚੀ ਭਗਦੜ
ਪੰਚਾਇਤੀ ਚੋਣਾਂ ਵਿਚਾਲੇ ਰਾਜਾਸਾਂਸੀ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਪਿੰਡ ਭਿੰਡੀ ਸੈਦਾਂ ਵਿਖੇ ਹੋ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਉਸ ਵਕਤ ਸਥਿਤੀ ਤਣਾਅ ਪੂਰਵਕ ਬਣ ਗਈ, ਦੋ ਧਿਰਾਂ ਵਿਚਾਲੇ ਜ਼ਬਰਦਸਤ ਲੜਾਈ ਹੋ ਗਈ। ਇਸ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਵਿਚਾਲੇ ਇੱਟਾਂ ਰੋੜੇ ਚੱਲ ਗਏ, ਜਿਸ ਨਾਲ ਕਈ ਵਿਅਕਤੀਆਂ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਤਰਨਤਾਰਨ ਦੇ ਪਿੰਡ ਦਰਾਜਕੇ ਵਿੱਚ ਸਭ ਤੋਂ ਪਹਿਲਾਂ ਪੋਲ ਬੂਥ ਦੀ ਹੋਈ ਸਮਾਪਤੀ

ਤਰਨ ਤਾਰਨ ਦੇ ਪਿੰਡ ਦਰਾਜਕੇ ਦੇ ਵਿੱਚ ਸਭ ਤੋਂ ਪਹਿਲਾਂ ਪੋਲ ਬੂਥ ਦੀ ਸਮਾਪਤੀ ਹੋ ਗਈ ਹੈ ਜਿਸ ਵਿੱਚ 111 ਵੋਟਾਂ ਵਿੱਚੋਂ ਕਰੀਬ 89 ਵੋਟਾਂ ਪੋਲ ਹੋ ਚੁੱਕੀਆਂ ਹਨ । ਉੱਥੇ ਹੀ ਦੂਜੇ ਪਾਸੇ ਦੱਸ ਦਈਏ ਕਿ ਇਸ ਪਿੰਡ ਵਿੱਚ ਸਰਬ ਸੰਮਤੀ ਦੇ ਨਾਲ ਸਰਪੰਚ ਅਤੇ ਬਾਕੀ ਮੈਂਬਰ ਬਣ ਚੁੱਕੇ ਹਨ ਪ੍ਰੰਤੂ ਇੱਕ ਮੈਂਬਰ ਵੱਲੋਂ ਅਸਹਿਮਤੀ ਜਤਾਉਂਦਿਆਂ ਵੋਟਾਂ ਕਰਵਾਉਣ ਦਾ ਹਵਾਲਾ ਦਿੱਤਾ ਗਿਆ ਸੀ ਜਿਸ ਨੂੰ ਲੈ ਕੇ ਵਾਰਡ ਨੰਬਰ ਦੋ ਵਿੱਚ ਵੋਟਾਂ ਹੋਈਆਂ ਹਨ।

..

ਬਲਾਕ ਸੁਧਾਰ (ਲੁਧਿਆਣਾ) ਦੇ 46 ਪਿੰਡਾਂ ਅੰਦਰ ਵੋਟ ਪੋਲਿੰਗ ਅਮਨ ਸ਼ਾਂਤੀ ਨਾਲ ਜਾਰੀ

ਪੰਚਾਇਤੀ ਚੋਣਾਂ ਲਈ ਬਲਾਕ ਸੁਧਾਰ ਅਧੀਨ 46 ਪਿੰਡਾਂ ਅੰਦਰ ਵੋਟ ਪੋਲਿੰਗ ਅਮਨ ਸ਼ਾਂਤੀ ਨਾਲ ਜਾਰੀ ਹੈ। ਸਵੇਰ ਤੋਂ ਹੀ ਵੋਟ ਪਾਉਣ ਲਈ ਵੋਟਰਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ, ਸਵੇਰ 8 ਵਜੇ ਜਿਉਂ ਹੀ ਪੋਲਿੰਗ ਸ਼ੁਰੂ ਹੋਈ ਤਾਂ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਵੇਖਣ ਨੂੰ ਮਿਲੀਆਂ। ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਦਾਖਾ ਪੁਲਿਸ ਸਬ ਡਵੀਜ਼ਨ ਦੇ ਥਾਣਾ ਦਾਖਾ, ਥਾਣਾ ਸੁਧਾਰ ਪੁਲਿਸ ਵਲੋਂ ਅਮਨ ਸ਼ਾਂਤੀ ਨਾਲ ਪੋਲਿੰਗ ਕਰਵਾਉਣ ਲਈ ਸੁਰੱਖਿਆ ਪ੍ਰਬੰਧ ਪੁਖਤਾ ਵੇਖਣ ਨੂੰ ਮਿਲੇ।

ਵੋਟਰ ਸੂਚੀਆਂ ਚ ਤਬਦੀਲੀ ਨੂੰ ਲੈ ਕੇ ਕੋਟਲਾ ਪਿੰਡ ਦੀ ਵੋਟਿੰਗ ਰੁਕੀ

ਵਿਧਾਨ ਸਭਾ ਹਲਕਾ ਅਜਨਾਲਾ ਤਹਿਤ ਪੈਂਦੇ ਪਿੰਡ ਕੋਟਲਾ ਨੇੜੇ ਭਲਾ ਵਿਖੇ ਪੰਚਾਇਤੀ ਚੋਣਾਂ ਲਈ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਲੋਂ ਜਾਰੀ ਵੋਟਰ ਸੂਚੀ ਅਤੇ ਚੋਣ ਅਮਲੇ ਨੂੰ ਮਿਲੀ ਵੋਟਰ ਸੂਚੀ ਵਿਚ ਵੱਡਾ ਫ਼ਰਕ ਹੋਣ ਕਾਰਨ ਪਿੰਡ ਵਾਸੀਆਂ ਨੇ ਚੋਣ ਦਾ ਬਾਈਕਾਟ ਕਰਦਿਆਂ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਪਿੰਡ ਕੋਟਲਾ ਵਿਖੇ ਚੋਣ ਲੜ ਰਹੀ ਇਕ ਧਿਰ ਦੇ ਉਮੀਦਵਾਰਾਂ ਨੇ ਦੱਸਿਆ ਕਿ ਵਿਰੋਧੀ ਪਾਰਟੀ ਦੇ ਦਬਾਅ ਹੇਠ ਪ੍ਰਸਾਸ਼ਨ ਵਲੋਂ ਸੋਧ ਦੇ ਨਾਂਅ ਹੇਠ ਵੋਟਰ ਸੂਚੀਆਂ ਵਿਚ ਵੱਡੀ ਧਾਂਦਲੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਵਲੋਂ ਪਹਿਲਾਂ ਜਾਰੀ ਵੋਟਰ ਸੂਚੀ ਅਨੁਸਾਰ ਵੋਟਿੰਗ ਨਾ ਹੋਈ ਤਾਂ ਸਮੂਹ ਪਿੰਡ ਪੰਚਾਇਤੀ ਚੋਣ ਦਾ ਪੂਰਨ ਬਾਈਕਾਟ ਕਰੇਗਾ।
 

'ਯੂਪੀ-ਬਿਹਾਰ ਛੱਡ ਕੇ 15 ਸਾਲਾਂ ਤੋਂ ਰਹਿ ਰਹੇ ਹਾਂ ਪੰਜਾਬ' ਮੁਹਾਲੀ ਦੇ ਇਸ ਪਿੰਡ 'ਚ ਪਰਵਾਸੀ ਚੁਣ ਰਹੇ ਆਪਣੀ ਪੰਚਾਇਤ ! ਪੋਲਿੰਗ ਬੂਥ ਦੇ ਬਾਹਰ ਲੰਬੀਆਂ-ਲੰਬੀਆਂ ਕਤਾਰਾਂ 'ਚ ਖੜ੍ਹੇ ਪਰਵਾਸੀ ਦੇਖੋ ਹੋਰ ਕੀ ਕੁਝ ਬੋਲੇ...

 

ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਪਰਿਵਾਰ ਸਮੇਤ ਭੁਗਤਾਈ ਵੋਟ

..

ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਪਣੇ ਪਿੰਡ ਖੁੱਡੀਆ ਵਿਖੇ ਪਾਈ ਵੋਟ

.

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਮਾਤਾ ਪਿਤਾ ਨਾਲ ਪਿੰਡ ਗੰਭੀਰਪੁਰ ਵਿਖੇ ਪਾਈ ਵੋਟ

...

 

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਪਹੁੰਚੇ ਵੋਟ ਭੁਗਤਾਉਣ

..

 

ਮਾਨਸਾ ਦੇ ਪਿੰਡ ਮਾਨਸਾ ਖੁਰਦ 'ਚ ਚੋਣ ਰੱਦ, ਉਮੀਦਵਾਰਾਂ ਦੇ ਨਾਮ ਉਲਟ-ਪੁਲਟ ਲਿੱਖੇ ਹੋਣ ਕਾਰਨ ਚੋਣ ਰੱਦ ਕੀਤੀ ਗਈ

 

ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡ ਕਰਮਗੜ੍ਹ ਚ ਦੋ ਧਿਰਾਂ ਦਰਮਿਆਨ ਖੜਕੀ, ਪੰਚ ਉਮੀਦਵਾਰ ਸਮੇਤ ਦੋ ਜ਼ਖ਼ਮੀ

 ਪੁਲਿਸ ਥਾਣਾ ਠੁੱਲੀਵਾਲ ਅਧੀਨ ਆਉਂਦੇ ਪਿੰਡ ਕਰਮਗੜ੍ਹ ਵਿਖੇ ਪੰਚਾਇਤੀ ਚੋਣਾਂ ਨੂੰ ਲੈ ਕੇ ਦੋ ਧਿਰਾਂ ਦਰਮਿਆਨ ਹੋਈ ਲੜਾਈ ਵਿਚ ਵਾਰਡ ਨੰਬਰ 9 ਤੋਂ ਪੰਚ ਦੀ ਚੋਣ ਲੜ ਰਹੇ ਗੁਰਜੰਟ ਸਿੰਘ ਸਮੇਂ ਦੋ ਵਿਅਕਤੀਆ ਦੇ ਗੰਭੀਰ ਜ਼ਖ਼ਮੀ ਹੋਣ ਦਾ ਪਤਾ ਲੱਗਿਆ ਹੈ। ਲੜਾਈ ਦੋਰਾਨ ਜ਼ਖ਼ਮੀ ਹੋ ਗਏ ਵਿਕਅਤੀ ਹਸਤਪਾਲ ਜ਼ੇਰੇ ਇਲਾਜ ਹਨ ਤੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ।
 

ਸੁਪਰੀਮ ਕੋਰਟ ਨੇ ਪੰਜਾਬ ਦੀਆਂ ਪੰਚਾਇਤੀ ਚੋਣਾਂ ’ਚ ਦਖਲ ਦੇਣ ਤੋਂ ਕੀਤਾ ਇਨਕਾਰ, ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ’ਚ ਦਿੱਤੀ ਗਈ ਸੀ ਚੁਣੌਤੀ

ਪੋਲਿੰਗ ਬੂਥ ਦੇ ਬਾਹਰ ਲੱਗ ਗਈਆਂ ਲੰਬੀਆਂ-ਲੰਬੀਆਂ ਲਾਈਨਾਂ,

ਪਿੰਡ ਵਾਸੀ ਵੱਡੀ ਗਿਣਤੀ 'ਚ ਪਹੁੰਚੇ ਵੋਟ ਭੁਗਤਾਉਣ, ਦੇਖੋ ਅੰਮ੍ਰਿਤਸਰ ਤੋਂ ਤਸਵੀਰਾਂ...

 

 

ਪੰਜਾਬ ਦੇ ਵੱਖ-ਵੱਖ ਥਾਵਾਂ 'ਤੇ ਰੁਕੀ ਵੋਟਿੰਗ ਤੇ ਹੋਈ ਝੜਪ, ਵੇਖੋ LIVE ਤਸਵੀਰਾਂ

 

 

ਨਾਭਾ ਦੇ ਪਿੰਡ ਉੱਪਲਾਂ ਦੇ ਲੋਕਾਂ ਨੇ ਕੀਤਾ ਪੰਚਾਇਤੀ ਚੋਣਾਂ ਦਾ ਮੁਕੰਮਲ ਬਾਈਕਾਟ
 ਨਾਭਾ ਹਲਕੇ ਦੇ ਕਰੀਬ 38 ਪਿੰਡਾਂ ਵਿਚ ਸਰਬ ਸੰਮਤੀ ਨਾਲ ਚੋਣ ਹੋਈ ਹੈ ਤੇ ਬਾਕੀ ਪਿੰਡਾਂ ਵਿਚ ਵੋਟਾਂ ਪਾਉਣ ਦਾ ਕੰਮ ਜਾਰੀ ਹੈ, ਉੱਥੇ ਨਾਲ ਹੀ ਨਾਭਾ ਹਲਕੇ ਦਾ ਇਕ ਅਜਿਹਾ ਪਿੰਡ ਹੈ, ਜਿਸ ਨੇ ਪੰਚਾਇਤੀ ਚੋਣਾਂ ਦਾ ਮੁਕੰਮਲ ਬਾਈਕਾਟ ਕੀਤਾ ਹੋਇਆ ਹੈ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਉਪਲਾਂ ਪਿੰਡ ਦੇ ਕਰੀਬ 550 ਆਬਾਦੀ ਹੈ ਅਤੇ 325 ਵੋਟ ਹੈ, ਜਿਸ ਵਿਚੋਂ 22 ਵੋਟਾਂ ਹੀ ਐਸ.ਸੀ. ਭਾਈਚਾਰੇ ਨਾਲ ਸੰਬੰਧਿਤ ਹਨ, ਕਰੀਬ 10 ਸਾਲਾਂ ਤੋਂ ਇਹ ਪਿੰਡ ਰਿਜ਼ਰਵ ਚੱਲਿਆ ਆ ਰਿਹਾ ਹੈ। ਐਸ. ਸੀ. ਭਾਈਚਾਰੇ ਦੇ ਲੋਕ ਬਿਲਕੁਲ ਅਨਪੜ ਹਨ, ਜਿਸ ਕਰਕੇ ਐਸ. ਸੀ. ਭਾਈਚਾਰੇ ਦੇ ਲੋਕ ਵੀ ਇਹ ਚਾਹੁੰਦੇ ਹਨ ਕਿ ਇਸ ਪਿੰਡ ਉਪਲਾਂ ਨੂੰ ਜਰਨਲ ਹੋਣਾ ਚਾਹੀਦਾ ਹੈ ਅਤੇ ਪੜਿ੍ਹਆ ਲਿਖਿਆ ਵਿਅਕਤੀ ਹੀ ਪਿੰਡ ਦਾ ਸਰਪੰਚ ਬਣੇ ਤਾਂ ਜੋ ਪਿੰਡ ਦਾ ਵਿਕਾਸ ਹੋ ਸਕੇ
 

ਮੋਹਾਲੀ ਦੇ ਬੱਡਮਾਜਰਾ ’ਚ ਪਰਵਾਸੀ ਵੋਟਰਾਂ ਦੀ ਚੜ੍ਹਾਈ, ਪਿੰਡ ’ਚ ਜ਼ਿਆਦਾਤਰ ਪ੍ਰਵਾਸੀ ਵੋਟਰ, ਪ੍ਰਚਾਰ ਲਈ ਉਮੀਦਵਾਰਾਂ ਨੂੰ ਲਾਉਣੇ ਪਏ ਸੀ ਹਿੰਦੀ ’ਚ ਪੋਸਟਰ

ਅਬੋਹਰ ਦੇ ਪਿੰਡ ਪਿੰਡ ਪੰਚਕੋਸ਼ੀ ’ਚ ਵਿਧਾਇਕ ਸੰਦੀਪ ਜਾਖੜ ਨੇ ਪਾਈ ਵੋਟ, ਆਮ ਲੋਕਾਂ ਵਾਂਗ ਕਤਾਰ ’ਚ ਖੜ੍ਹੇ ਆਏ ਨਜ਼ਰ

 

ਵੋਟਿੰਗ ਸ਼ੁਰੂ ਹੁੰਦੇ ਹੀ ਹੋਇਆ ਹੰ.ਗਾ.ਮਾਂ, ਹੁਣ ਕਿਹੜੇ ਪਿੰਡਾਂ 'ਚ ਰੁਕੀ ਵੋਟ ? ਲੋਕਾਂ 'ਚ ਭਾਰੀ ਰੋਸ ! ਦੇਖੋ Live

 

       

 

ਜ਼ਿਲ੍ਹਾ ਤਰਨ ਤਾਰਨ ਦੇ ਬਲਾਕ ਗੰਢੀ ਵਿੰਡ ਦੇ ਪਿੰਡ ਢੰਡ ਵਿਖ਼ੇ ਪੰਚਾਇਤੀ ਚੋਣਾਂ ਦਾ ਕੰਮ ਸ਼ਾਂਤ ਮਈ ਤਰੀਕੇ ਨਾਲ ਸ਼ੁਰੂ ਹੋਇਆ। ਇਸ ਤੋਂ ਇਲਾਵਾ ਜਲੰਧਰ ਜ਼ਿਲ੍ਹੇ ਦੇ ਅਲਾਵਲਪੁਰ ਦੇ ਸਰਕਾਰੀ ਸਕੂਲ ਦੇ ਬਾਹਰ ਲੋਕ ਆਪਣੀ ਵੋਟ ਪਾਉਣ ਲਈ ਪਹੁੰਚ ਰਹੇ ਹਨ।ਪੰਚਾਇਤੀ ਚੋਣਾਂ ਲਈ ਕਤਾਰ ਸਵੇਰੇ 8 ਵਜੇ ਹੀ ਲੱਗ ਗਈ। ਲੋਕਾਂ ਵਿੱਚ ਪੂਰਾ ਉਤਸ਼ਾਹ ਹੈ, ਬਜ਼ੁਰਗਾਂ ਤੋਂ ਲੈ ਕੇ ਨੌਜਵਾਨਾਂ ਤੱਕ ਪਹੁੰਚ ਰਹੇ ਹਨ। ਸੁਰੱਖਿਆ ਦੇ ਵੀ ਠੋਸ ਪ੍ਰਬੰਧ ਕੀਤੇ ਗਏ ਹਨ।

 

ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਜੰਡਿਆਲਾ ਗੁਰੂ ਦੇ ਪਿੰਡ ਬੰਡਾਲਾ ਵਿਖੇ ਪੰਚਾਇਤੀ ਚੋਣਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਕੰਮਲ ਤਿਆਰੀਆਂ ਕਰ ਲਈਆਂ ਗਈਆਂ ਹਨ। ਚੋਣਾਂ ਲਈ 47 ਪਿੰਡਾਂ ਵਿੱਚ 79 ਬੂਥ ਬਣਾਏ ਗਏ ਹਨ ਜਿੱਥੇ 163 ਪੁਲਿਸ ਮੁਲਾਜ਼ਮ ਅਤੇ 395 ਸਿਵਲ ਮੁਲਾਜ਼ਮ ਤਾਇਨਾਤ ਕੀਤੇ ਗਏ।

 

ਗੁਰਦਾਸਪੁਰ ਦੇ ਬਟਾਲਾ ਨੇੜੇ ਪਿੰਡ ਹਰਦੋ ਚੰਡੇ ਵਿੱਚ ਸਵੇਰੇ 8 ਵਜੇ ਤੋਂ ਹੀ ਵੋਟਾਂ ਪਾਉਣ ਦਾ ਕੰਮ ਆਰੰਭ ਹੋ ਗਿਆ। ਜਿੱਦਾਂ ਹੀ ਪੋਲਿੰਗ ਸਟੇਸ਼ਨ ਦਾ ਦਰਵਾਜ਼ਾ ਖੁੱਲਦਾ ਹੈ ਤਾਂ ਤੁਰੰਤ ਪਿੰਡ ਦੇ ਵਿੱਚ ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਮੌਕੇ ’ਤੇ 200 ਤੋਂ ਵੱਧ ਲੋਕ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਇੰਤਜ਼ਾਰ ਕਰਨ ਲੱਗੇ। ਲੋਕਾਂ ਦੀ ਮੰਨੀ ਜਾਵੇ ਤਾਂ ਇਸ ਮੌਕੇ ਉਹਨਾਂ ਦਾ ਕਹਿਣਾ ਸੀ ਕਿ ਅਮਨੋ ਇਮਾਨ ਦੇ ਨਾਲ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋਇਆ ਹੈ ਅਤੇ ਸਾਡੇ ਪਿੰਡ ਕਦੀ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਝਗੜਾ ਨਹੀਂ ਹੋਇਆ। 

ਪੰਚਾਇਤੀ ਚੋਣਾਂ ਲਈ ਵੋਟਿੰਗ ਜਾਰੀ, ਦੇਖੋ ਪਿੰਡ ਕਰਾਲਾ ਤੋਂ ਗਰਾਊਂਡ ਜ਼ੀਰੋ ਰਿਪੋਰਟ LIVE

ਬਰਨਾਲਾ 'ਚ ਮਾਹੌਲ ਤਣਾਅਪੁਰਨ, ਪੰਚ ਦਾ ਪਾ+ੜ ਦਿੱਤਾ ਸਿ+ਰ, ਪੁਲਿਸ ਵੀ ਪਹੁੰਚੀ ਮੌਕੇ 'ਤੇ, ਵੇਖੋ LIVE

ਪੰਜਾਬ 'ਚ ਪੰਚਾਇਤੀ ਚੋਣਾਂ ਲਈ ਵੋਟਿੰਗ: ਜਗਰਾਓਂ 'ਚ ਬੂਥ 'ਤੇ ਵੋਟਰ ਸੂਚੀ 'ਚ ਪਾਇਆ ਗਿਆ ਅੰਤਰ, ਹੰਗਾਮੇ ਤੋਂ ਬਾਅਦ ਵੋਟਿੰਗ ਰੁਕੀ

ਜਗਰਾਓਂ ਦੇ ਪਿੰਡ ਕੋਠੇ ਅਠਚੱਕ ਵਿੱਚ ਜਿਵੇਂ ਹੀ ਵੋਟਿੰਗ ਸ਼ੁਰੂ ਹੋਈ ਤਾਂ ਝਗੜਾ ਹੋ ਗਿਆ। ਇੱਥੇ ਬੂਥ ਦੇ ਅੰਦਰ ਅਤੇ ਬਾਹਰ ਦਿਖਾਈ ਗਈ ਵੋਟਰ ਸੂਚੀ ਵਿੱਚ ਫਰਕ ਪਾਇਆ ਗਿਆ। ਲੋਕਾਂ ਦੇ ਹੰਗਾਮੇ ਤੋਂ ਬਾਅਦ ਇੱਥੇ ਵੋਟਿੰਗ ਰੁਕ ਗਈ ਹੈ।

ਬਲਕੌਰ ਸਿੰਘ ਨੇ ਭੁਗਤਾਈ ਵੋਟ, ਬੂਥ ਤੋਂ ਬਾਹਰ ਆ ਕੇ ਬੋਲੇ, ਕਿਉਂ ਨਹੀਂ ਬਣੀ ਸੀ ਸਰਬਸੰਮਤੀ, ਵੇਖੋ LIVE

100 ਦੇ ਕਰੀਬ ਬੈਲੇਟ ਪੇਪਰ ਹੋਏ ਗਾਇਬ ! ਵੋਟਿੰਗ ਬੰਦ ! ਲੋਕਾਂ ਨੇ ਕੀਤਾ ਤਿੱ.ਖਾ ਵਿਰੋਧ, ਮੌਕੇ 'ਤੇ ਪਹੁੰਚ ਗਿਆ ਪੱਤਰਕਾਰ, ਦੇਖੋ ਤਸਵੀਰਾਂ Live

 

ਪੰਚਾਇਤੀ ਚੋਣਾਂ ਵਿਚਾਲੇ ਪਿੰਡ 'ਚ ਵੜ ਗਏ ਬਾਹਰੀ ਲੋਕ, ਹੋਇਆ ਹੰਗਾਮਾ, ਦੇਖੋ ਤਸਵੀਰਾਂ Live...

 

ਚੌਂਕੀ ਇੰਚਾਰਜ ਭੰਗਾਲਾ ਨੇ ਪੋਲਿੰਗ ਬੂਥਾਂ ਦਾ ਲਿਆ ਜਾਇਜ਼ਾ

ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਸੁਚੇਤ ਨਜ਼ਰ ਆ ਰਿਹਾ ਹੈ। ਇਸ ਦੇ ਤਹਿਤ ਡੀ. ਐਸ. ਪੀ. ਕੁਲਵਿੰਦਰ ਸਿੰਘ ਵਿਰਕ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਪੋਲਿੰਗ ਬੂਥਾਂ ’ਤੇ ਪਹੁੰਚ ਸਥਿਤੀ ਦਾ ਜਾਇਜ਼ਾ ਲਿਆ। ਗੱਲਬਾਤ ਦੌਰਾਨ ਪੁਲਿਸ ਚੌਂਕੀ ਇੰਚਾਰਜ ਭੰਗਾਲਾ ਰਵਿੰਦਰ ਸਿੰਘ ਨੇ ਲੋਕਾਂ ਨੂੰ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਤੇ ਆਮ ਸ਼ਾਂਤੀ ਨਾਲ ਬੇਖੌਫ ਹੋ ਕੇ ਵੋਟ ਪਾਉਣ ਦੀ ਅਪੀਲ ਕੀਤੀ।
 

ਹਲਕਾ ਜੰਡਿਆਲਾ ਗੁਰੂ ਦੇ ਬੂਥ ਨੰਬਰ 127 ਪਿੰਡ ਰਾਣਾ ਕਲਾ ਵਿਖੇ ਪੰਚਾਇਤੀ ਵੋਟਾਂ ਨੂੰ ਲੈ ਕੇ ਵੋਟਰਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ।

ਗੁਰਾਇਆ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਵੋਟਾਂ ਪੈਣ ਦਾ ਕੰਮ ਜਾਰੀ

ਆਸ ਪਾਸ ਦੇ ਇਲਾਕੇ ਵਿਚ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਿਆ ਹੈ। ਵੋਟਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਕਈ ਪਿੰਡਾਂ ਵਿਚ ਬੂਥਾਂ 'ਤੇ ਲਾਈਨਾਂ ਲੱਗ ਗਈਆ ਹਨ। ਪੋਲਿੰਗ ਬੂਥਾਂ ਤੋਂ ਬਾਹਰ ਸਮਰਥਕ ਵੋਟਰਾਂ ਨੂੰ ਵੋਟ ਪਰਚੀਆਂ ਵੰਡ ਰਹੇ ਹਨ। ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ।


ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵੱਖ ਵੱਖ ਪਿੰਡਾਂ ਵਿਚ ਵੋਟਾਂ ਪਾਉਣ ਦਾ ਕੰਮ ਸ਼ੁਰੂ
 

ਪੰਚਾਇਤੀ ਚੋਣਾਂ ਦੌਰਾਨ ਅੱਜ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵੱਖ ਵੱਖ ਪਿੰਡਾਂ ਵਿਚ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਸ਼ੁਰੂ ਹੋ ਗਿਆ ਹੈ, ਪਰ ਕੁਝ ਪੋਲਿੰਗ ਬੂਥਾਂ ’ਤੇ ਥਾਵਾਂ ’ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਵਲੋਂ ਪੱਤਰਕਾਰਾਂ ਨੂੰ ਕਵਰੇਜ਼ ਤੋਂ ਰੋਕ ਕੇ ਜਾਣ ਦੀਆਂ ਸੂਚਨਾਵਾਂ ਵੀ ਮਿਲ ਰਹੀਆਂ ਹਨ। ਫਿਲਹਾਲ ਵੋਟਾਂ ਪਾਉਣ ਦਾ ਕੰਮ ਪੂਰੇ ਅਮਨ ਅਮਾਨ ਨਾਲ ਚੱਲ ਰਿਹਾ ਹੈ।

ਫਗਵਾੜਾ ਹਲਕੇ ਵਿਚ 118 ਬੂਥਾਂ ’ਤੇ ਵੋਟਾਂ ਪੈਣ ਦਾ ਕੰਮ ਸਾਂਤਮਈ ਸੁਰੂ

ਫਗਵਾੜਾ ਹਲਕੇ ਦੇ 73 ਪਿੰਡਾਂ ਵਿਚ ਬਣਾਏ ਗਏ 118 ਬੂਥਾਂ ਤੇ ਸਵੇਰੇ 8 ਵਜੇ ਵੋਟਾਂ ਪਾਉਣ ਦਾ ਕੰਮ ਸਾਂਤਮਈ ਸ਼ੁਰੂ ਹੋ ਗਿਆ। ਇਸ ਸੰਬੰਧੀ ਐਸ. ਡੀ. ਐਮ. ਜਸ਼ਨਜੀਤ ਸਿੰਘ ਨੇ ਦੱਸਿਆ ਕਿ ਸਾਡੀਆ ਸਾਰੀਆਂ ਟੀਮਾਂ ਹਰ ਬੂਥ ’ਤੇ ਪੂਰੀ ਤਰ੍ਹਾਂ ਨਜ਼ਰ ਰੱਖ ਰਹੀਆਂ ਹਨ ।

ਲੁਧਿਆਣਾ ਦੇ ਇਹ 2 ਪਿੰਡਾਂ 'ਚ ਚੋਣ ਕਮਿਸ਼ਨ ਨੇ ਲਾਈ ਰੋਕ, ਚੋਣ ਹੋਈ ਮੁਲਤਵੀ, ਕਦੋਂ ਹੋਵੇਗਾ ਨਵੀਂ ਤਰੀਕਾਂ ਦਾ ਐਲਾਨ ? ਦੇਖੋ Live

 

ਤਰਨਤਾਰਨ 'ਚ ਵੋਟਿੰਗ ਦੌਰਾਨ ਫਾ.ਇ.ਰਿੰ.ਗ, ਲੋਕਾਂ ਦੀਆਂ ਲੱਥੀਆਂ ਪੱਗਾਂ, ਦੇਖੋ ਤਸਵੀਰਾਂ Live...

 

 

 

 

SHARE ARTICLE

ਏਜੰਸੀ

Advertisement

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM

Bhai Baldev Singh Wadala meet Harvir Father: ਅਸੀਂ Parvasi ਦੇ ਨਾਂਅ 'ਤੇ ਪੰਜਾਬ 'ਚ ਅਪਰਾਧੀ ਨਹੀਂ ਰਹਿਣ ਦੇਣੇ

18 Sep 2025 3:15 PM

Nepal, Bangladesh, Sri Lanka ਚ ਤਖ਼ਤਾ ਪਲਟ ਤੋਂ ਬਾਅਦ ਅਗਲਾ ਨੰਬਰ ਕਿਸ ਦਾ? Nepal Gen-Z protests | Corruption

17 Sep 2025 3:21 PM
Advertisement