ਗਨ ਪੁਆਇੰਟ ਤੇ ਲੁੱਟੀ ਇਨੋਵਾ, ਹਾਈ ਅਲਰਟ ‘ਤੇ ਰਣਜੀਤ ਸਾਗਰ ਡੈਮ
Published : Nov 15, 2018, 1:15 pm IST
Updated : Nov 15, 2018, 1:15 pm IST
SHARE ARTICLE
Ranjit Sagar Dam on High Alert...
Ranjit Sagar Dam on High Alert...

ਪੰਜਾਬ ਦੇ ਪਠਾਨਕੋਟ ਵਿਚ ਇਨੋਵਾ ਗੱਡੀ ਲੁੱਟਣ ਤੋਂ ਬਾਅਦ ਹਾਈ ਅਲਰਟ ਜਾਰੀ ਕਰ ਦਿਤਾ ਗਿਆ ਹੈ। ਸੁਰੱਖਿਆ ਦੇ ਮੱਦੇਨਜ਼ਰ...

ਪਠਾਨਕੋਟ (ਪੀਟੀਆਈ) : ਪੰਜਾਬ ਦੇ ਪਠਾਨਕੋਟ ਵਿਚ ਇਨੋਵਾ ਗੱਡੀ ਲੁੱਟਣ ਤੋਂ ਬਾਅਦ ਹਾਈ ਅਲਰਟ ਜਾਰੀ ਕਰ ਦਿਤਾ ਗਿਆ ਹੈ। ਸੁਰੱਖਿਆ ਦੇ ਮੱਦੇਨਜ਼ਰ ਰਣਜੀਤ ਸਾਗਰ ਡੈਮ ਪ੍ਰਯੋਜਨਾ ਦੀ ਸੁਰੱਖਿਆ ਕਰੜੀ ਕਰ ਦਿਤੀ ਗਈ ਹੈ। ਬੰਨ੍ਹ ਦੇ ਹਰ ਇਕ ਹਿੱਸੇ ‘ਤੇ ਵਿਸ਼ੇਸ਼ ਕਰੜਾ ਸੁਰੱਖਿਆ ਕਵਚ ਤਿਆਰ ਕੀਤਾ ਗਿਆ ਹੈ। ਉਥੇ ਹੀ ਤੁਰਤ ਰਿਐਕਸ਼ਨ ਟੀਮ ਦੀਆਂ ਦੋ ਵਿਸ਼ੇਸ਼ ਟੀਮਾਂ ਵੀ ਤੈਨਾਤ ਕਰ ਦਿਤੀ ਗਈਆਂ ਹਨ। ਇਹ ਸਾਰੇ ਆਧੁਨਿਕ ਹਥਿਆਰਾਂ ਨਾਲ ਲੈਸ ਹਨ।

High alert in PunjabHigh alert in Punjabਇਸ ਤੋਂ ਇਲਾਵਾ ਪਾਵਰਫੁਲ ਸੀਸੀਟੀਵੀ ਕੈਮਰਿਆਂ ਦਾ ਹਰ ਇਕ ਹਾਲਾਤ ‘ਤੇ ਨਿਗਰਾਨੀ ਲਈ ਪ੍ਰਬੰਧ ਕੀਤਾ ਗਿਆ ਹੈ। ਬੰਨ੍ਹ ਪ੍ਰਯੋਜਨਾ ਦੇ ਚੈਕ ਪੋਸਟ ਨੰਬਰ 9 ਅਤੇ 14 ‘ਤੇ ਕਿਸੇ ਵੀ ਵਿਅਕਤੀ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ। ਇਸ ਦੇ ਤਹਿਤ ਰਣਜੀਤ ਸਾਗਰ ਬੰਨ੍ਹ ਪ੍ਰਯੋਜਨਾ ਦੇ ਐਸਈ ਹੈਡਕੁਆਰਟਰ ਸੁਧੀਰ ਗੁਪਤਾ ਅਤੇ ਪ੍ਰਯੋਜਨਾ ਦੇ ਮੁੱਖ ਸੁਰੱਖਿਆ ਅਧਿਕਾਰੀ ਕਰਨਲ ਬੀਐਸ ਰਿਆੜ ਨੇ ਟੀਮ ਸਹਿਤ ਬੰਨ੍ਹ ਪ੍ਰਯੋਜਨਾ ਦਾ ਦੌਰਾ ਕਰ ਕੇ ਹਰ ਚੀਜ਼ ਦੀ ਬਰੀਕੀ ਨਾਲ ਜਾਂਚ ਕੀਤੀ ਅਤੇ ਸੁਰੱਖਿਆ ਬਿੰਦੂਆਂ ਦੀ ਜਾਣਕਾਰੀ ਲਈ।

ਐਕਸਈਐਨ ਨਿਰੇਸ਼ ਮਹਾਜਨ ਨੇ ਦੱਸਿਆ ਕਿ ਮਾਧੋਪੁਰ ਵਿਚ ਜਿਥੋਂ ਗੱਡੀ ਖੋਹੀ ਗਈ ਸੀ ਉਹ ਏਰੀਆ ਡੈਮ ਤੋਂ ਕੁਝ ਦੂਰੀ ‘ਤੇ ਹੈ। ਸਾਵਧਾਨੀ ਦੇ ਤੌਰ ‘ਤੇ ਹੀ ਸੁਰੱਖਿਆ ਵਿਵਸਥਾ ਕਰੜੀ ਕੀਤੀ ਗਈ ਹੈ। ਸੁਧੀਰ ਗੁਪਤਾ ਨੇ ਦੱਸਿਆ ਕਿ ਰਣਜੀਤ ਸਾਗਰ ਬੰਨ੍ਹ ਪ੍ਰਯੋਜਨਾ ਨੂੰ ਯਾਤਰੀਆਂ ਲਈ ਅਗਲੇ ਹੁਕਮ ਤੱਕ ਪੂਰੀ ਤਰ੍ਹਾਂ ਬੰਦ ਕਰ ਦਿਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਡਿਊਟੀ ‘ਤੇ ਆਉਣ-ਜਾਣ ਵਾਲੇ ਕਰਮਚਾਰੀਆਂ ਨੂੰ ਵੀ ਪੂਰੀ ਚੈਕਿੰਗ ਤੋਂ ਬਾਅਦ ਪਹਿਚਾਣ ਪੱਤਰ ਵਿਖਾਉਣ ਤੋਂ ਬਾਅਦ ਅੰਦਰ ਜਾਣ ਦੀ ਇਜਾਜ਼ਤ ਦਿਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਇਕ ਪੁਲਿਸ ਕਿਊਆਰਟੀ ਗੱਡੀ ਅਤੇ ਇਕ ਗੱਡੀ ਆਧੁਨਿਕ ਹਥਿਆਰਾਂ ਨਾਲ ਲੈਸ 24 ਘੰਟੇ ਗਸ਼ਤ ਲਗਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਅਸੀਂ ਲਗਾਤਾਰ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਦੇ ਸੰਪਰਕ ਵਿਚ ਹਾਂ। ਇਸ ਮੌਕੇ ‘ਤੇ ਰਣਜੀਤ ਸਾਗਰ ਬੰਨ੍ਹ ਪ੍ਰਯੋਜਨਾ ਦੇ ਮੁੱਖ ਸੁਰੱਖਿਆ ਅਧਿਕਾਰੀ ਕਰਨਲ ਬੀਐਸ ਰਿਆੜ ਨੇ ਦੱਸਿਆ ਕਿ ਉਨ੍ਹਾਂ ਦੇ ਜਵਾਨ ਹਰ ਹਾਲਾਤ ‘ਤੇ ਨਜ਼ਰ ਰੱਖ ਰਹੇ ਹਨ ਅਤੇ ਜਵਾਨ ਹਰ ਹਾਲਤ ‘ਚ ਨਿਬੜਨ ਲਈ ਵੀ ਤਿਆਰ ਹਾਂ।

Location: India, Punjab, Pathankot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement