
ਸਿਰਫ਼ ਪੰਜਾਬ ਆਪਣਾ ਕੁਦਰਤੀ ਸੋਮਾ ਪਾਣੀ ਮੁਫ਼ਤ ਲੁਟਾ ਰਿਹੈ - ਬੈਂਸ
ਲੁਧਿਆਣਾ - ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਪਾਣੀ, ਕਿਸਾਨ ਤੇ ਜ਼ਮੀਨ ਬਚਾਉਣ ਲਈ ਲੋਕ ਇਨਸਾਫ਼ ਪਾਰਟੀ ਵਲੋਂ 16 ਤੋ 19 ਨਵੰਬਰ ਤੱਕ ਹਰੀਕੇ ਪੱਤਣ ਤੋਂ ਚੰਡੀਗੜ੍ਹ ਤੱਕ ਪੰਜਾਬ ਅਧਿਕਾਰ ਯਾਤਰਾ ਕੱਢੀ ਜਾ ਰਹੀ ਹੈ ।
TubeWell
ਉਨ੍ਹਾਂ ਕਿਹਾ ਕਿ ਸਿਰਫ਼ ਪੰਜਾਬ ਆਪਣਾ ਕੁਦਰਤੀ ਸੋਮਾ ਪਾਣੀ ਮੁਫ਼ਤ ਲੁਟਾ ਰਿਹਾ ਹੈ। 4 ਸਾਲ ਬੀਤ ਜਾਣ 'ਤੇ ਪਾਣੀ ਦੀ ਵਸੂਲੀ ਲਈ ਬਿੱਲ ਬਣਾ ਕੇ ਭੇਜਣਗੇ। ਸਾਰੇ ਪੰਜਾਬ ਦੇ 21 ਲੱਖ ਲੋਕਾਂ ਤੋਂ ਪਾਣੀ ਦੀ ਕੀਮਤ ਵਸੂਲਣ ਲਈ ਬਿੱਲ ਬਣਾ ਕੇ ਨਹੀਂ ਭੇਜੇ। ਅਕਾਲੀ-ਭਾਜਪਾ, ਕਾਂਗਰਸ ਤੇ ਆਪ ਰਲ ਕੇ ਪੰਜਾਬ ਦਾ ਪਾਣੀ ਲੁਟਾਉਣ 'ਚ ਜੁਟੇ ਹੋਏ ਹਨ।
simarjit singh bains
ਬੈਂਸ ਨੇ ਕਿਹਾ ਕਿ ਉਹ ਪਾਣੀ ਦੀ ਕੀਮਤ ਲੈਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲੇ, ਪਰ ਪਾਣੀ ਦੇ ਪੈਸੇ ਨਹੀਂ ਮਿਲੇ। ਇਸ ਮੌਕੇ ਰਣਧੀਰ ਸਿੰਘ ਸਿਬੀਆ, ਗਗਨਦੀਪ ਸਿੰਘ ਸੰਨੀ ਕੈਂਥ, ਐਡਵੋਕੇਟ ਗੁਰਜੋਧ ਸਿੰਘ ਗਿੱਲ, ਬਲਦੇਵ ਸਿੰਘ ਪ੍ਧਾਨ, ਮਨਿੰਦਰ ਸਿੰਘ ਮਨੀ ਆਦਿ ਹਾਜ਼ਰ ਸਨ।