ਮੁਹਾਲੀ ਧਰਨੇ ਚ ਡੇਂਗੂ ਕਾਰਨ ਬੇਰੁਜ਼ਗਾਰ ਅਧਿਆਪਕ ਦੀ ਹੋਈ ਮੌਤ
Published : Nov 15, 2021, 4:55 pm IST
Updated : Nov 15, 2021, 4:55 pm IST
SHARE ARTICLE
Unemployed teacher dies due to dengue in Mohali dharna
Unemployed teacher dies due to dengue in Mohali dharna

ਪਿਛਲੇ 28 ਦਿਨਾਂ ਤੋਂ ਧਰਨੇ 'ਤੇ ਸਨ ਬੈਠੇ

 

 

ਸਰਦੂਲਗੜ੍ਹ (ਵਿਨੋਦ ਜੈਨ) : ਪਿਛਲੇ ਕਈ ਦਿਨਾਂ ਤੋਂ 646 ਬੇਰੁਜ਼ਗਾਰ ਪੀਟੀਆਈ ਅਧਿਆਪਕ ਮੋਹਾਲੀ ਵਿਖੇ ਧਰਨਾ ਦੇ ਰਹੇ ਹਨ। ਉਨ੍ਹਾਂ ਵਿਚੋਂ ਇਕ ਅਧਿਆਪਕ ਸਰਦੂਲਗੜ੍ਹ ਹਲਕੇ ਦੇ ਪਿੰਡ ਕੋੜੀ ਨੂੰ ਧਰਨੇ ਦੋਰਾਨ ਡੇਗੂ ਬੁਖ਼ਾਰ ਹੋ ਗਿਆ ਸੀ, ਜਿਸ ਦੀ ਮੌਤ ਹੋ ਗਈ।

 

 

Unemployed teacher dies due to dengue in Mohali dharnaUnemployed teacher dies due to dengue in Mohali dharna

 ਹੋਰ ਵੀ ਪੜ੍ਹੋ: 'ਤਮਗਾ ਜੇਤੂ ਕੌਮਾਂਤਰੀ ਖਿਡਾਰੀਆਂ ਦੀ ਪੈਨਸ਼ਨ ਉਤੇ ਆਮਦਨ ਹੱਦ ਦੀ ਲਗਾਈ ਸ਼ਰਤ ਹਟਾਈ ਜਾਵੇਗੀ'

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਗੁਰਲਾਭ ਸਿੰਘ ਭੋਲਾ ਨੇ ਕਿਹਾ ਕਿ ਬੇਰੁਜ਼ਗਾਰ ਪੀਟੀਆਈ ਯੂਨੀਅਨ 646 ਦਾ ਜੁਝਾਰੂ ਸਾਥੀ  ਦਲਜੀਤ ਸਿੰਘ (ਕਾਕਾ ਭਾਊ) ਜਿਹੜਾ ਕਿ ਸੰਘਰਸ਼ ਕਰਦਾ ਕਰਦਾ ਡੇਂਗੂ ਦੀ ਭੇਟ ਚੜ੍ਹ ਗਿਆ।

 

 

Unemployed teacher dies due to dengue in Mohali dharnaUnemployed teacher dies due to dengue in Mohali dharna

 ਹੋਰ ਵੀ ਪੜ੍ਹੋ: ਨਵਜੋਤ ਸਿੱਧੂ 'ਤੇ ਅਦਾਲਤ ਦੀ ਕਾਰਵਾਈ 'ਚ ਦਖਲਅੰਦਾਜ਼ੀ ਦਾ ਆਰੋਪ, ਪਟੀਸ਼ਨ 'ਤੇ ਕੱਲ੍ਹ ਹੋਵੇਗੀ ਸੁਣਵਾਈ

ਮੁਹਾਲੀ ਵਿਖੇ ਚੱਲ ਰਹੇ ਸਾਡੇ ਸੰਘਰਸ਼ ਨੂੰ ਅੱਜ 32 ਦਿਨ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਾਡੇ ਮਰਹੂਮ ਸਾਥੀ ਨੇ ਇਸ ਧਰਨੇ ਵਿਚ  ਘੱਟੋ ਘੱਟ ਅਠਾਈ (28) ਦਿਨ ਹਾਜ਼ਰੀ ਲਵਾਈ। ਅੱਜ ਤੋਂ ਚਾਰ ਦਿਨ ਪਹਿਲਾਂ ਉਸ ਦੀ ਹਾਲਤ ਧਰਨੇ ਵਿਚ ਵਿਗੜ ਗਈ ਸੀ, ਸਿਹਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਸ ਨੂੰ ਘਰ ਆਉਣਾ ਪਿਆ ਤੇ ਜਦੋਂ ਘਰ ਆ ਕੇ ਉਸ ਨੇ ਅਪਣਾ ਟੈਸਟ ਕਰਵਾਇਆ ਤਾਂ ਉਸ ਵਿਚ ਡੇਂਗੂ ਦੀ ਪੁਸ਼ਟੀ ਹੋਈ ਅਤੇ ਉਸ ਦਾ ਇਲਾਜ ਸ਼ੁਰੂ ਕਰ ਦਿਤਾ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।

Farmer DeathFarmer Death

 

 ਹੋਰ ਵੀ ਪੜ੍ਹੋ: ਚੰਡੀਗੜ੍ਹ 'ਚ 2 ਹਜ਼ਾਰ ਪਿੱਛੇ ਦੋਸਤ ਨੇ ਦੋਸਤ ਦਾ ਕੀਤਾ ਕਤਲ

ਉਨ੍ਹਾ ਨੇ ਦਸਿਆ ਕਿ ਮ੍ਰਿਤਕ ਅਪਣੇ ਪਿਛੇ ਧਰਮ ਪਤਨੀ ਤੇ ਇਕ ਬੇਟਾ ਉਮਰ 6 ਸਾਲ ਛੱਡ ਗਿਆ। ਸੂਬਾ ਪ੍ਰਧਾਨ ਗੁਰਲਾਭ ਸਿੰਘ ਭੋਲਾ, ਭੀਮ ਸ਼ਰਮਾ, ਮਨਪ੍ਰੀਤ ਮਾਖਾ, ਕਮਲ ਘੁਰਕਣੀ, ਗੁਰਪ੍ਰੀਤ ਕੌਰਵਾਲਾ, ਜਸਵਿੰਦਰ ਅੱਕਾਂਵਾਲੀ, ਗੁਰਦੀਪ ਸਿਰਸਾ, ਰਾਜਿੰਦਰ ਮਘਾਣੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਸ ਦੇ ਪ੍ਰਵਾਰ ਨੂੰ ਸਰਕਾਰੀ ਨੌਕਰੀ ਅਤੇ 20 ਲੱਖ ਰੁਪਏ ਮੁਆਵਜ਼ਾ ਦਿਤਾ ਜਾਵੇ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement