Patiala News : ਪਟਿਆਲਾ ’ਚ ਜੇਠ ਨੇ ਆਪਣੀ ਭਰਜਾਈ ਦੇ ਢਿੱਡ ’ਚ ਕਟਰ ਮਾਰ ਕੀਤਾ ਕਤਲ

By : BALJINDERK

Published : Nov 15, 2024, 5:06 pm IST
Updated : Nov 15, 2024, 5:12 pm IST
SHARE ARTICLE
ਪੁਲਿਸ ਕਾਰਵਾਈ ਕਰਦੀ ਹੋਈ
ਪੁਲਿਸ ਕਾਰਵਾਈ ਕਰਦੀ ਹੋਈ

Patiala News : ਦੋਵੇਂ ਭਰਾਵਾਂ ’ਚ ਗਹਿਣਿਆਂ ਨੂੰ ਲੈ ਕੇ ਚੱਲ ਰਿਹਾ ਸੀ ਵਿਵਾਦ

Patiala News : ਪਟਿਆਲਾ ਦੇ ਪਿੰਡ ਬਠੋਈ ਕਲਾਂ ਵਿਚ ਗਹਿਣਿਆਂ ਨੂੰ ਲੈ ਕੇ ਦੋਨਾਂ ਭਰਾਵਾਂ ’ਚ ਕਾਫ਼ੀ ਸਮੇਂ ਤੋਂ ਕਲੇਸ਼ ਚੱਲ ਰਿਹਾ ਸੀ ਅਤੇ ਕੱਲ ਕਲੇਸ਼ ਉਸ ਸਮੇਂ ਹਿੰਸਕ ਰੂਪ ਧਰ ਗਿਆ ਜਦੋਂ ਵੱਡੇ ਭਰਾ ਕਮਲਜੀਤ ਕੁਮਾਰ ਅਤੇ ਉਸਦੀ ਪਤਨੀ ਬਬੀਤਾ ਰਾਣੀ ਦੁਆਰਾ ਆਪਣੇ ਛੋਟੇ ਭਰਾ ਬਿਕਰਮਜੀਤ ਕੁਮਾਰ ਦੇ ਘਰ ਹਮਲਾ ਕਰ ਦਿੱਤਾ ਗਿਆ। 

ਮੌਕੇ ਦੇ ਉਪਰ ਲੋਕਾਂ ਦੇ ਦੁਆਰਾ ਦੋਨਾਂ ਨੂੰ ਛਡਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਕਮਲਜੀਤ ਕੁਮਾਰ ਉਰਫ਼ ਰਾਣਾ ਵੱਲੋਂ ਆਪਣੀ ਭਰਜਾਯੀ ਹੇਮਾ ਰਾਣੀ ਦੇ ਢਿੱਡ ’ਚ ਤੇਜ਼ ਤਾਰ ਕਟਰ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਪ੍ਰਾਈਵੇਟ ਹਸਪਤਾਲ ’ਚ ਲਿਆਂਦਾ ਗਿਆ ਅਤੇ ਉੱਥੇ ਉਸਨੂੰ ਡਾਕਟਰਾਂ ਨੇ  ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਥਾਣਾ ਪਸਿਆਣਾ ਵਿਖੇ ਦੋਸ਼ੀ ਕਮਲਜੀਤ ਕੁਮਾਰ ਉਰਫ ਰਾਣਾ ਉਸ ਦੀ ਪਤਨੀ ਬਬੀਤਾ ਰਾਣੀ ਅਤੇ ਉਸਦੀ ਚਾਚੀ ਪਰਮਜੋਤ ਕੌਰ ਦੇ ਖਿਲਾਫ਼ ਬੀ ਐਨਐਸ 103 ਇੱਕ ਅਤੇ ਬੀਐਨਐਸ 3 (5) ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਅੱਜ ਮ੍ਰਿਤਕਾ ਦਾ ਪੋਸਟਮਾਰਟਮ ਕਰਕੇ ਉਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਅਤੇ ਪੁਲਿਸ ਵਲੋਂ ਮੁੱਖ ਦੋਸ਼ੀ ਠੀਕ ਕਮਲਜੀਤ ਕੁਮਾਰ ਉਰਫ ਰਾਣਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਦੱਸ ਦੀਏ ਕਿ ਕਮਲਜੀਤ ਕੁਮਾਰ ਉਰਫ਼ ਰਾਣਾ ਅਤੇ ਬਿਕਰਮਜੀਤ ਕੁਮਾਰ ਦੋਨੋਂ ਸਕੇ ਭਰਾ ਸਨ ਅਤੇ ਦੋਨੋਂ ਮੈਡੀਕਲ ਲਾਈਨ ’ਚ ਕੰਮ ਕਰਦੇ ਸਨ ਅਤੇ ਘਰੇਲੂ ਕਲੇਸ਼ ਦੇ ਚਲਦੇ ਦੋਨਾਂ ’ਚ ਕਾਫ਼ੀ ਲੰਬੇ ਸਮੇਂ ਤੋਂ ਆਪਸੀ ਮਤਭੇਦ ਚੱਲ ਰਹੇ ਸਨ। ਮ੍ਰਿਤਕਾ ਹੇਮਾ ਰਾਣੀ ਦਾ ਇੱਕ 7 ਸਾਲ ਦਾ ਬੱਚਾ ਵੀ ਹੈ। ਦੱਸ ਦਈਏ ਕਿ ਇਹ ਸਾਰੀ ਘਟਨਾ ਕੱਲ ਸਵੇਰੇ 9 30 ਦੇ ਕਰੀਬ ਦੀ ਹੈ। 

(For more news apart from Jeth killed his sister-in-law in the stomach with a cutter In Patiala News in Punjabi, stay tuned to Rozana Spokesman)

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement