ਪੰਜਾਬ ਸਰਕਾਰ ਨੇ ਸੂਬੇ ਵਿਚ ਤਕਨੀਕੀ ਸਿੱਖਿਆ ਵਿਚ ਸੁਧਾਰਾਂ ਲਈ ਕ੍ਰਾਂਤੀਕਾਰੀ ਕਦਮ ਉਠਾਏ: ਚੰਨੀ
Published : Dec 15, 2020, 5:21 pm IST
Updated : Dec 15, 2020, 5:21 pm IST
SHARE ARTICLE
charanjit channi
charanjit channi

ਡੀ.ਐਸ.ਟੀ ਅਧੀਨ 8500 ਵਿਦਿਆਰਥੀਆਂ ਨੂੰ ਉਦਯੋਗਾਂ ਵਿੱਚ ਮਿਲੇਗਾ ਲਾਹੇਵੰਦ ਰੁਜਗਾਰ

ਚੰਡੀਗੜ੍ਹ : ਸਮਾਜ ਦੇ ਆਰਥਿਕ ਤੌਰ ’ਤੇ ਗਰੀਬ ਵਰਗਾਂ ਨੂੰ ਮਿਆਰੀ ਸਿੱਖਿਆ ਦੇਣ ਹਿੱਤ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਲੋਂ ਵਿੱਦਿਅਕ ਸੈਸਨ 2020-21 ਦੌਰਾਨ ਸਰਕਾਰੀ ਆਈ.ਟੀ.ਆਈ. ਵਿਚ ਪਿਛਲੇ ਇਕ ਦਹਾਕੇ ਦੌਰਾਨ ਸੀਟਾਂ ਦੀ ਗਿਣਤੀ 24,000 ਸੀਟਾਂ ਤੋਂ ਵਧਾ ਕੇ 37,996 ਕਰ ਦਿੱਤੀ ਗਈ ਹੈ।

 Technical Education & Industrial Training Department

ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਅਨੁਸਾਰ ਅਗਸਤ 2020 ਤੱਕ ਮਨਜੂਰਸੁਦਾ 37,996 ਸੀਟਾਂ ਵਿਚੋਂ 36,358 ਭਰੀਆਂ ਜਾ ਚੁੱਕੀਆਂ ਹਨ ਜਦਕਿ ਪਿਛਲੇ ਵਰ੍ਹੇ ਮਨਜੂਰਸੁਦਾ 23,652 ਵਿਚੋਂ 22,512 ਸੀਟਾਂ ਭਰੀਆਂ ਗਈਆਂ ਸਨ। ਇਹਨਾਂ ਅੰਕੜਿਆਂ ਅਨੁਸਾਰ ਮੌਜੂਦਾ ਵਰ੍ਹੇ ਦੌਰਾਨ ਸਰਕਾਰੀ ਆਈ.ਟੀ.ਆਈਜ ਵਿਚ ਮਨਜੂਰਸੁਦਾ ਸੀਟਾਂ ਵਿਚ 62.24 ਫੀਸਦੀ ਵਾਧੇ ਹੋਇਆ ਹੈ ਅਤੇ ਦਾਖਲਿਆਂ ਵਿਚ ਵਾਧਾ ਫੀਸਦ 61.91 ਰਿਹਾ ਹੈ।

ਚੰਨੀ ਨੇ ਦੱਸਿਆ ਕਿ ਇਸੇ ਤਰ੍ਹਾਂ, ਸਰਕਾਰੀ ਪੌਲੀਟੈਕਨਿਕ ਵਿਚ ਦਾਖਲੇ ਵਿਚ ਵਿਦਿਅਕ ਸੈਸਨ 2020-21 ਦੌਰਾਨ 87% ਦਾ ਵਾਧਾ ਦਰਜ ਕੀਤਾ ਗਿਆ ਹੈ ਜੋ ਕਿ 2019-20 ਵਿਚ 60% ਸੀ, ਕਿਉਂਕਿ ਸਾਡੇ ਨੌਜਵਾਨਾਂ ਨੇ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਵੱਖੋ ਵੱਖਰੇ ਤਕਨੀਕੀ ਕੋਰਸਾਂ ਵਿਚ ਡੂੰਘੀ ਦਿਲਚਸਪੀ ਦਿਖਾਈ ਹੈ।

Charanjit Singh ChanniCharanjit Singh Channi

ਮੰਤਰੀ ਨੇ ਦੱਸਿਆ ਕਿ ਵਿਭਾਗ ਵਲੋਂ ਇਸ ਸਾਲ ਸੀਟਾਂ ਦੀ ਗਿਣਤੀ ਵਧਾਉਣ ਦਾ ਸੁਹਿਰਦ ਫੈਸਲਾ ਲਿਆ ਗਿਆ ਸੀ ਕਿਉਂਕਿ ਪਿਛਲੇ ਸਾਲ ਸਰਕਾਰੀ ਆਈ.ਟੀ.ਆਈਜ ਵਿਚ ਦਾਖਲੇ ਲਈ ਲਗਭਗ 70,000 ਅਰਜੀਆਂ ਆਈਆਂ ਸਨ, ਜਿਨ੍ਹਾਂ ਵਿਚੋਂ ਲਗਭਗ 47,000 ਵਿਦਿਆਰਥੀ ਦਾਖਲਾ ਨਹੀਂ ਲੈ ਸਕੇ ਸਨ। ਇਨ੍ਹਾਂ ਸੀਟਾਂ ਦੇ ਵਾਧੇ ਨਾਲ ਕਈ ਗਰੀਬ ਵਿਦਿਆਰਥੀਆਂ ਨੂੰ ਨਾਮਾਤਰ 3400 ਰੁਪਏ ਸਲਾਨਾ ਸਰਕਾਰੀ ਫੀਸ ’ਤੇ ਕਿੱਤਾਮੁਖੀ ਸਿਖਲਾਈ ਦਿੱਤੀ ਜਾਵੇਗੀ।

ਸ. ਚੰਨੀ ਨੇ ਦੱਸਿਆ ਕਿ ਕੀਤੇ ਗਏ ਕੁੱਲ ਦਾਖਲਿਆਂ ਵਿਚੋਂ ਇਸ ਸਾਲ 16,646 ਅਨੁਸੂਚਿਤ ਉਮੀਦਵਾਰਾਂ ਨੇ ਦਾਖਲਾ ਲਿਆ ਹੈ ਜਦੋਂ ਕਿ ਪਿਛਲੇ ਸਾਲ 10,979 ਉਮੀਦਵਾਰਾਂ ਨੇ ਦਾਖਲੇ ਲਏ। ਇਸ ਪਹਿਲਕਦਮੀ ਨੂੰ ਗਰੀਬ ਪੱਖੀ ਦੱਸਦਿਆਂ ਉਹਨਾਂ ਅੱਗੇ ਕਿਹਾ ਕਿ ਇਹ ਸਮਾਜ ਦੇ ਪੱਛੜੇ ਵਰਗਾਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਸਰਕਾਰੀ ਆਈ.ਟੀ.ਆਈਜ ਵਿਚ ਵੱਖ-ਵੱਖ ਕਿੱਤਾਮੁਖੀ ਕੋਰਸਾਂ ਵਿਚ ਮੁਫ਼ਤ ਸਿਖਲਾਈ ਮੁਹੱਈਆ ਕਰਵਾ ਕੇ ਆਪਣੀ ਰੋਜੀ-ਰੋਟੀ ਕਮਾਉਣ ਦੇ ਯੋਗ ਬਣਾਉਣ ਵਿਚ ਸਹਾਈ ਹੋਵੇਗੀ।

Government ITIs Government ITIs

ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਨੁਰਾਗ ਵਰਮਾਂ ਨੇ ਉਦਯੋਗ ਅਤੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਚ ਤਾਲਮੇਲ ਦੀ ਜਰੂਰਤ ’ਤੇ ਜੋਰ ਦਿੰਦਿਆਂ ਕਿਹਾ ਕਿ ਉਦਯੋਗ ਦੇ ਸਹਿਯੋਗ ਨਾਲ ਲਾਗੂ ਕੀਤੀ ਜਾ ਰਹੀ ਸਿਖਲਾਈ ਦੀ ਦੋਹਰੀ ਪ੍ਰਣਾਲੀ ਇਸ ਦਿਸਾ ਵਿਚ ਇਕ ਸਕਾਰਾਤਮਕ ਕਦਮ ਹੈ। ਇਸ ਪ੍ਰਣਾਲੀ ਤਹਿਤ ਵਿਦਿਆਰਥੀਆਂ ਨੂੰ ਹਰੇਕ ਛੇ ਮਹੀਨਿਆਂ ਦੀ ਥਿਊਰੈਟੀਕਲ ਅਤੇ ਉਦਯੋਗਿਕ ਇਕਾਈਆਂ ਵਿਚ ਛੇ ਮਹੀਨਿਆਂ ਦੀ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਵੇਗੀ।

ਅਨੁਰਾਗ ਵਰਮਾਂ ਨੇ ਦੱਸਿਆ ਕਿ ਡੀ.ਐਸ.ਟੀ  ਸਕੀਮ ਅਧੀਨ ਅਜਿਹੀਆਂ 413 ਯੂਨਿਟਾਂ ਨੂੰ ਚਲਾਇਆ ਜਾਵੇਗਾ ਤਾਂ ਜੋ 8500 ਵਿਦਿਆਰਥੀ ਲਾਹੇਵੰਦ ਰੁਜਗਾਰ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਨਾਮਵਰ ਸਨਅਤੀ ਘਰਾਣਿਆਂ ਨਾਲ ਪਹਿਲਾਂ ਹੀ ਤਾਲਮੇਲ/ਸਹਿਯੋਗ ਕੀਤਾ ਗਿਆ ਹੈ, ਜਿਹਨਾਂ ਵਿਚ ਹੀਰੋ ਸਾਈਕਲਜ, ਟ੍ਰਾਈਡੈਂਟ ਲਿਮਟਿਡ, ਏਵਨ ਸਾਈਕਲਸ, ਸਵਰਾਜ ਇੰਜਨ ਲਿਮਟਿਡ, ਮਹਿੰਦਰਾ ਐਂਡ ਮਹਿੰਦਰਾ

Mahindra & Mahindra,Mahindra & Mahindra

 ਫੈਡਰਲ ਮੋਗਲ (ਪਟਿਆਲਾ), ਗੋਦਰੇਜ ਐਂਡ ਬੁਆਇਸ ਲਿਮਟਿਡ (ਮੁਹਾਲੀ), ਇੰਟਰਨੈਸਨਲ ਟਰੈਕਟਰਜ ਲਿਮਟਿਡ (ਸੋਨਾਲੀਕਾ) ਹੁਸਅਿਾਰਪੁਰ, ਐਨਐਫਐਲ ਬਠਿੰਡਾ ਅਤੇ ਨੰਗਲ, ਹੀਰੋ ਯੂਟਿਕ ਇੰਡਸਟਰੀ (ਲੁਧਿਆਣਾ), ਪੰਜਾਬ ਐਲਕਲੀਜ ਐਂਡ ਕੈਮੀਕਲਜ ਲਿਮਟਡ (ਨੰਗਲ) ਤੋਂ ਇਲਾਵਾ ਲੈਕਮੇ ਇੰਡੀਆ ਲਿਮਟਿਡ, ਹੋਟਲ ਹਯਾਤ ਅਤੇ ਹੋਟਲ ਤਾਜ ਸ਼ਾਮਲ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement