
"ਮੇਰਾ ਪਿਤਾ ਇੱਕ ਕਿਸਾਨ ਹੈ। ਜੇ ਉਹ ਅੱਤਵਾਦੀ ਹੈ ਤਾਂ ਮੈਂ ਵੀ ਅੱਤਵਾਦੀ ਹਾਂ।"
ਬਠਿੰਡਾ: ਦਿੱਲੀ ਬਾਰਡਰ 'ਤੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਦੇ ਚਲਦੇ ਬਹੁਤ ਸਾਰੇ ਲੋਕ ਕਿਸਾਨੀ ਅੰਦੋਲਨ ਨੂੰ ਕਦੇ ਅੱਤਵਾਦੀ, ਕਦੇ ਖਾਲਿਸਤਾਨੀ ਤੇ ਕਦੇ ਪਾਕਿਸਤਾਨੀ ਕਹਿ ਰਹੇ ਹਨ। ਇੱਥੋਂ ਤੱਕ ਕਿ ਇਹ ਵੀ ਕਿਹਾ ਜਾ ਰਿਹਾ ਕਿ ਖਾਲਿਸਤਾਨੀ ਸੰਗਠਨਾਂ ਵੱਲੋਂ ਕਿਸਾਨੀ ਅੰਦੋਲਨ ਨੂੰ ਚਲਾਉਣ ਲਈ ਫੰਡਿੰਗ ਕੀਤੀ ਜਾ ਰਹੀ ਹੈ।
ਪਰ ਇਨ੍ਹਾਂ ਸਭ ਦੇ ਮੂੰਹ ਬੰਦ ਕਰਨ ਲਈ ਹੁਣ ਭਾਰਤੀ ਫੌਜ 'ਚ ਜੋ ਕਿ ਕਿਸਾਨਾਂ ਦੇ ਪੁੱਤ ਹਨ ਉਹ ਸਭ ਅੱਗੇ ਆਏ ਹਨ। ਉਹ ਹਮੇਸ਼ਾ ਦੇਸ਼ ਦੀ ਸਰਹੱਦ 'ਤੇ ਆਪਣੀ ਜਾਨ ਵਾਰਨ ਲਈ ਤਿਆਰ ਰਹਿੰਦੇ ਹਨ। ਅਜਿਹੇ 'ਚ ਉਨ੍ਹਾਂ ਫੌਜੀਆਂ ਦਾ ਵੀ ਹੁਣ ਖੂਨ ਖੋਲ੍ਹ ਰਿਹਾ ਹੈ, ਜਿਨ੍ਹਾਂ ਦੇ ਪਿਓ-ਦਾਦਿਆਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ।
ਹੁਣ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਬਠਿੰਡਾ ਦੇ ਰਹਿਣ ਰਹਿਣ ਵਾਲੇ ਜਵਾਨ ਨੇ ਲਿਖਿਆ ਹੋਇਆ ਹੈ ਕਿ "ਮੇਰਾ ਪਿਤਾ ਇੱਕ ਕਿਸਾਨ ਹੈ। ਜੇ ਉਹ ਅੱਤਵਾਦੀ ਹੈ ਤਾਂ ਮੈਂ ਵੀ ਅੱਤਵਾਦੀ ਹਾਂ।"