
ਮਾਨੇਸਰ ਜ਼ਮੀਨ ਘਪਲਾ ਏਸੀਐਸ ਅਰੋੜਾ ਨੂੰ ਸੰਮਨ 'ਤੇ ਰੋਕ
ਚੰਡੀਗੜ੍ਹ, 14 ਦਸੰਬਰ (ਸੁਰਜੀਤ ਸਿੰਘ ਸੱਤੀ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਚਕੁਲਾ ਦੀ ਸੀਬੀਆਈ ਅਦਾਲਤ ਵਲੋਂ ਮਾਨੇਸਰ ਜ਼ਮੀਨ ਘਪਲੇ ਦੇ ਟਰਾਇਲ 'ਚ ਪੇਸ਼ ਹੋਣ ਲਈ ਹਰਿਆਣਾ ਦੇ ਵਧੀਕ ਮੁੱਖ ਸਕੱਤਰ ਰਾਜੀਵ ਅਰੋੜਾ ਨੂੰ ਭੇਜੇ ਸੰਮਨ 'ਤੇ ਰੋਕ ਲਗਾ ਦਿਤੀ ਹੈ। ਇਸ ਘਪਲੇ 'ਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਨਾ ਵੀ ਹੈ ਤੇ ਫਿਲਹਾਲ ਅਰੋੜਾ ਨੇ ਹੀ ਸੰਮਨ ਨੂੰ ਹਾਈ ਕੋਰਟ 'ਚ ਚੁਣੌਤੀ ਦਿਤੀ ਸੀ। ਉਨ੍ਹਾਂ ਹਾਈ ਕੋਰਟ 'ਚ ਦਾਖ਼ਲ ਪਟੀਸ਼ਨ 'ਚ ਕਿਹਾ ਸੀ ਕਿ ਸੀਬੀਆਈ ਅਦਾਲਤ ਨੇ ਅਪਣੇ ਦਾਇਰੇ ਤੋਂ ਬਾਹਰ ਜਾ ਕੇ ਸੰਮਨ ਜਾਰੀ ਕੀਤਾ ਹੈ ਤੇ ਨਾਲ ਹੀ ਸੀਬੀਆਈ ਨੂੰ ਕਾਰਵਾਈ ਲਈ ਇਜਾਜ਼ਤ ਦੇਣ ਵਾਲੀ ਅਥਾਰਟੀ ਕੋਲ ਲੋੜੀਂਦੇ ਤੱਥ ਪੇਸ਼ ਕਰ ਕੇ ਇਜਾਜ਼ਤ ਹਾਸਲ ਕਰਨ ਦੀ ਹਦਾਇਤ ਕੀਤੀ ਹੈ। ਹਾਈ ਕੋਰਟ ਨੇ ਦਲੀਲਾਂ ਸੁਨਣ ਉਪਰੰਤ ਅਰੋੜਾ ਦੇ ਸੰਮਨ 'ਤੇ ਰੋਕ ਲਗਾ ਦਿਤੀ ਹੈ।
image