ਸੁਖਬੀਰ ਤੇ ਚੀਮਾ ਨੇ ਕਾਲੇ ਖੇਤੀ ਕਾਨੂੰਨਾਂ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ
Published : Dec 15, 2020, 12:33 am IST
Updated : Dec 15, 2020, 12:33 am IST
SHARE ARTICLE
image
image

ਸੁਖਬੀਰ ਤੇ ਚੀਮਾ ਨੇ ਕਾਲੇ ਖੇਤੀ ਕਾਨੂੰਨਾਂ ਲਈ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ

ਅੰਮ੍ਰਿਤਸਰ, 14 ਦਸੰਬਰ (ਸੁਰਜੀਤ ਸਿੰਘ ਖ਼ਾਲਸਾ) : ਪੰਜਾਬ ਪੰਜਾਬੀਅਤ ਅਤੇ ਦੇ ਹੱਕਾਂ ਦੇ ਮੋਹਰੀ ਰਹਿਣ ਵਾਲੇ ਅਕਾਲੀ ਦੱਲ ਨੂੰ ਅੱਜ ਆਪ ਮਜਬੂਰਨ ਕਿਸਾਨਾਂ ਦੇ ਦਿਲੀ ਅੰਦੋਲਨ ਵਿਚ ਸ਼ਾਮਲ ਹੋਣਾ ਪੈ ਰਿਹਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦੱਲ ਦੀ ਸਤਾਬਦੀ ਨੂੰ ਮੁੱਖ ਰੱਖ ਕੇ ਪਰਸੋਂ ਤੋਂ ਗੁਰਦਵਾਰਾ ਬਾਬਾ ਗੁਰਬਖ਼ਸ਼ ਸਿੰਘ ਵਿਖੇ ਅਖੰਡ ਪਾਠ ਰਖਵਾਇਆ ਗਿਆ ਸੀ।
  ਕੇਸਗੜ੍ਹ ਅਨੰਦਪੁਰ ਸਾਹਿਬ ਦੇ ਜਥਦਾਰ ਰਘਬੀਰ ਸਿੰਘ ਨੇ ਅਕਾਲੀ ਦੱਲ ਦੀ ਸਥਾਪਨਾਂ ਉਪਰੰਤ ਕੀਤੀਆਂ ਗਈ ਕੁਰਬਾਨੀਆਂ ਅਤੇ ਪ੍ਰਾਪਤੀਆਂ ਸਬੰਧੀ ਵਿਸਥਾਰ ਨਾਲ ਦੱਸ ਕੇ ਪ੍ਰੋਗਰਾਮ ਸਮਾਪਤੀ ਕਰ ਕੇ ਗੋਲਗਨ ਗੇਟ 'ਤੇ ਕਿਸਾਨਾਂ ਦੇ ਹੱਕ ਵਿਚ ਰੋਸ ਮੁਜ਼ਾਹਰਾ ਕਰਨ ਦਾ ਐਲਾਨ ਕਰ ਕੇ ਸਾਰੇ ਵਰਕਰਾਂ ਨੂੰ ਉਥੇ ਪੁਜਣ ਲਈ ਕਿਹਾ।
  ਸੈਂਕੜੇ ਵਰਕਰਾਂ ਦੇ ਇਕਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਨ੍ਹਾਂ ਖੇਤੀ ਵਿਰੋਧੀ ਕਨੂੰਨਾਂ ਲਈ ਸਿਧੇ ਤੌਰ 'ਤੇ ਕਾਂਗਰਸ ਨੂੰ ਹੀ ਜ਼ਿੰਮੇਵਾਰ ਦਸਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦੱਲ ਨੇ ਹਮੇਸ਼ਾ ਕਿਸਾਨਾਂ ਦੇ ਹੱਕਾਂ ਲਈ ਸ਼ੰਘਰਸ਼ ਕੀਤੇ ਹੁਣ ਵੀ ਅਸੀਂ ਕਿਸਾਨਾਂ ਦੇ ਇਸ ਸੰਘਰਸ਼ ਨੂੰ ਹਰ ਹਾਲਤ ਵਿਚ ਸਹਿਯੋਗ ਕਰ ਕੇ ਸਫ਼ਲ ਬਣਾਵਾਂਗੇ।
  ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਭਾਜਪਾ ਦੇ ਨਾਲ ਸਾਡੀ ਪਾਰਟੀ ਦਾ ਗਠਜੋੜ ਬੁਹਤ ਪੁਰਾਣਾ ਸੀ, ਇਨ੍ਹਾਂ ਖੇਤੀ ਵਿਰੋਧੀ ਕਨੂੰਨਾਂ ਸਬੰਧੀ ਗਲਬਾਤ ਨਾਲ ਮਸਲਾ ਹਲ ਕਰਨਾ ਚਾਹੁੰਦੇ ਸੀ ਅਤੇ ਪੰਜਾਬ ਦੇ ਲੋਕਾਂ ਨੂੰ ਔਖੇ ਸ਼ੰਘਰਸ਼ਾਂ ਤੋਂ ਬਚਾਉਣਾਂ ਚਾਹੁੰਦੇ ਸੀ ਪਰ ਜਦੋਂ ਮੋਦੀ ਨੇ ਅਪਣੀ ਅੜੀ ਨਹੀਂ ਛੱਡੀ ਤਾਂ ਅਸੀਂ ਵਜਾਰਤ ਵਿਚੋਂ ਅਸਤੀਫ਼ਾ ਦੇ ਦਿਤਾ।


  ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਦਿਲੀ ਵਿਖੇ ਵੱਡੇ ਦੀਵਾਨ ਹਾਲ ਬਣਾਂਵਾਂਗੇ ਅਤੇ ਲੰਗਰ ਵੀ ਇਸ ਸੰਘਰਸ਼ ਦੀ ਜਿਤ ਹੋਣ ਤੱਕ ਚਲਣਗੇ। ਸ. ਬਿਕਰਮ ਸਿੰਘ ਮਜੀਠੀਆ ਨੇ ਦਿਲੀ ਦੇ ਸ਼ੰਘਰਸ਼ ਵਿਚ ਕਿਸਾਨਾਂ ਦੇ ਤਿੰਨ ਸਾਲ ਦੇ ਬੱਚਿਆਂ ਤੋਂ ਲੈ ਕੇ 80 ਸਾਲ ਤਕ ਦੇ ਬਜ਼ੁਰਗ, ਬੀਬੀਆਂ ਅਤੇ ਨੌਜਵਾਨ ਅਪਣੇ ਘਰ-ਬਾਰ ਛੱਡ ਕੇ ਸ਼ੰਘਰਸ਼ ਵਿਚ ਬੈਠੇ ਹਨ ਉਨ੍ਹਾਂ ਦੀ ਇਸ ਹਿੰਮਤ ਦੀ ਸਰਾਹਣਾ ਕੀਤੀ। ਦਲਜੀਤ ਸਿੰਘ ਚੀਮਾ ਨੇ ਭਾਜਪਾ ਨੂੰ ਕੋਸਦਿਆਂ ਇਨ੍ਹਾਂ ਕਾਲੇ ਕਨੂੰਨਾਂ ਲਈ ਜ਼ਿਆਦਾ ਜ਼ਿੰਮੇਵਾਰ ਕਾਂਗਰਸ ਨੂੰ ਦਸਿਆ।
  ਇਸ ਸਮੇਂ ਸ਼ਹਿਰੀ ਅਕਾਲੀ ਦੱਲ ਅੰਮ੍ਰਿਤਸਰ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿਕਾ, ਸਿਕੰਦਰ ਸਿੰਘ ਮਲੂਕਾ, ਗੁਲਜਾਰ ਸਿੰਘ ਰਣੀਕੇ, ਸ਼ਰਨਜੀਤ ਸਿੰਘ ਢਿਲੋਂ, ਤਲਬੀਰ ਸਿੰਘ ਗਿਲ, ਗੁਰਪ੍ਰੀਤ ਸਿੰਘ ਰੰਧਾਵਾ, ਪ੍ਰੇਮ ਸਿੰਘ ਚੰਦੂਮਾਜਰਾ ਆਦਿ ਹਾਜ਼ਰ ਸਨ।
ਹਰਸਿਮਰਤ ਨੇ ਮੋਦੀ ਨੂੰ ਕਸੂਰਵਾਰ ਦਸਿਆ

ਮਜੀਠੀਆ ਨੇ ਸੰਘਰਸ਼ੀ ਕਿਸਾਨਾਂ ਦੀ ਹਿੰਮਤ ਦੀ ਸ਼ਲਾਘਾ ਕੀਤੀ

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement