ਸੂਬੇ ਵਿਚ ਆਪਣੇ ਕਾਰੋਬਾਰ ਦਾ ਵਿਸਥਾਰ ਕਰੇਗੀ ਡਿਕਸਨ ਟੈਕਨਾਲੋਜੀਜ਼; 300 ਕਰੋੜ ਰੁਪਏ ਦਾ ਕਰੇਗੀ ਨਿਵੇਸ਼
Published : Dec 15, 2021, 8:29 pm IST
Updated : Dec 15, 2021, 8:29 pm IST
SHARE ARTICLE
Gurkirat Singh Kotli with Executive Chairman of Dixon Technologies Sunil Vachani
Gurkirat Singh Kotli with Executive Chairman of Dixon Technologies Sunil Vachani

ਇਲੈਕਟ੍ਰਾਨਿਕ ਖੇਤਰ ਨੂੰ ਮਿਲੇਗਾ ਵੱਡਾ ਹੁਲਾਰਾ

ਚੰਡੀਗੜ੍ਹ: ਡਿਕਸਨ ਟੈਕਨਾਲੋਜੀਜ਼ ਵੱਲੋਂ ਸੂਬੇ ਵਿੱਚ ਕੀਤੇ ਜਾਣ ਵਾਲੇ 300 ਕਰੋੜ ਰੁਪਏ ਦੇ ਨਿਵੇਸ਼ ਨਾਲ ਪੰਜਾਬ ਦੇ ਇਲੈਕਟ੍ਰੋਨਿਕਸ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ। ਅੱਜ ਇੱਥੇ ਹੋਈ ਮੀਟਿੰਗ ਦੌਰਾਨ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਡਿਕਸਨ ਟੈਕਨਾਲੋਜੀਜ਼ ਦੇ ਕਾਰਜਕਾਰੀ ਚੇਅਰਮੈਨ ਸੁਨੀਲ ਬਚਾਨੀ ਨੇ ਵਿਆਪਕ ਵਿਚਾਰ-ਵਟਾਂਦਰਾ ਕੀਤਾ। ਪਤਵੰਤਿਆਂ ਨੇ ਪੰਜਾਬ ਵਿੱਚ ਇਲੈਕਟ੍ਰਾਨਿਕ ਨਿਰਮਾਣ ਖੇਤਰ ਲਈ ਸਮੁੱਚੇ ਕਾਰੋਬਾਰੀ ਮੌਕਿਆਂ ਨਾਲ ਸਬੰਧਤ ਮਾਮਲਿਆਂ ਬਾਰੇ ਚਰਚਾ ਕੀਤੀ। ਮੀਟਿੰਗ ਤੋਂ ਬਾਅਦ ਡਿਕਸਨ ਦੁਆਰਾ ਇੱਕ ਵਿਸਥਾਰਤ ਪੇਸ਼ਕਾਰੀ ਦਿੱਤੀ ਗਈ ਜਿਸ ਵਿੱਚ ਕੰਪਨੀ ਦੇ ਕਾਰਜ ਖੇਤਰ ਅਤੇ ਗਰੁੱਪ ਨਾਲ ਜੁੜੇ ਬ੍ਰਾਂਡਾਂ ਦੀ ਜਾਣਕਾਰੀ ਦਿੱਤੀ ਗਈ। ਪੇਸ਼ਕਾਰੀ ਅਤੇ ਚਰਚਾ ਸੂਬੇ ਵਿੱਚ ਡਿਕਸਨ ਦੀਆਂ ਵਿਕਾਸ ਯੋਜਨਾਵਾਂ ਦੀ ਗੱਲ ਕੀਤੀ ਗਈ।

Mr. Gurkirat Singh KotliMr. Gurkirat Singh Kotli

ਕਾਰਜਕਾਰੀ ਚੇਅਰਮੈਨ ਸੁਨੀਲ ਬਚਾਨੀ ਨੇ ਉਦਯੋਗ ਮੰਤਰੀ ਨੂੰ ਜਾਣੂ ਕਰਵਾਇਆ ਕਿ ਡਿਕਸਨ ਲੁਧਿਆਣਾ ਵਿੱਚ ਭਾਰਤੀ ਗਰੁੱਪ ਨਾਲ ਮਿਲੇ ਕੇ ਸਾਂਝੇ ਉੱਦਮ (ਜੇਵੀ) ਰਾਹੀਂ ਜ਼ਮੀਨ ਅਤੇ ਇਮਾਰਤ ਸਮੇਤ ਲਗਭਗ 300 ਕਰੋੜ ਰੁਪਏ ਦੇ ਨਿਵੇਸ਼ ਨਾਲ ਇਲੈਕਟ੍ਰਾਨਿਕ ਨਿਰਮਾਣ ਪਲਾਂਟ ਸਥਾਪਤ ਕਰੇਗਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਟੈਲੀਕਾਮ ਸੈਕਟਰ ਲਈ ਭਾਰਤ ਸਰਕਾਰ ਦੀ ਪੀ.ਐਲ.ਆਈ. ਸਕੀਮ ਦੇ ਤਹਿਤ ਪ੍ਰੋਡਕਸ਼ਨ ਲਿੰਕਡ ਇੰਸੈਂਟਿਵ (ਪੀ.ਐਲ.ਆਈ.) ਦੀ ਪ੍ਰਵਾਨਗੀ ਪ੍ਰਾਪਤ ਹੋਈ ਹੈ।ਹੋਰ ਜਾਣਕਾਰੀ ਦਿੰਦਿਆਂ ਸੁਨੀਲ ਬਚਾਨੀ ਨੇ ਦੱਸਿਆ ਕਿ ਹਾਲ ਹੀ ਵਿੱਚ ਡਿਕਸਨ ਟੈਕਨਾਲੋਜੀ ਅਤੇ ਬੀਟਲ ਟੈਲੀਟੈਕ ਲਿਮਟਿਡ ਨੇ ਸਾਂਝੇ ਉੱਦਮ ਸਬੰਧੀ ਸਮਝੌਤਾ ਕੀਤਾ ਹੈ। ਜੇਵੀ ਕੰਪਨੀ-ਡਿਕਸਨ ਇਲੈਕਟ੍ਰੋ ਐਪਲਾਇੰਸਜ਼ ਪ੍ਰਾਈਵੇਟ ਲਿਮਟਿਡ ਨੇ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਨਿਰਮਾਣ ਸਹੂਲਤ ਐਕਵਾਇਰ ਕੀਤੀ ਸੀ।    

Gurkirat Singh Kotli with Executive Chairman of Dixon Technologies Sunil VachaniGurkirat Singh Kotli with Executive Chairman of Dixon Technologies Sunil Vachani

ਪੰਜਾਬ ਵਿੱਚ ਡਿਕਸਨ ਟੈਕਨਾਲੋਜੀਜ਼ ਦਾ ਸਵਾਗਤ ਕਰਦੇ ਹੋਏੵ ਸ਼੍ਰੀ ਗੁਰਕੀਰਤ ਸਿੰਘ ਕੋਟਲੀ ਨੇ ਸ਼੍ਰੀ ਬਚਾਨੀ ਅਤੇ ਡਿਕਸਨ ਗਰੁੱਪ ਦੀ ਇਲੈਕਟ੍ਰਾਨਿਕ ਨਿਰਮਾਣ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਲਈ ਸ਼ਲਾਘਾ ਕੀਤੀ। ਸ੍ਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ “ਮੈਨੂੰ ਖੁਸ਼ੀ ਹੈ ਕਿ ਡਿਕਸਨ ਵਰਗੀਆਂ ਸੰਸਥਾਵਾਂ, ਜੋ ਇਲੈਕਟ੍ਰਾਨਿਕ ਨਿਰਮਾਣ ਖੇਤਰ ਵਿੱਚ ਮੋਹਰੀ ਹਨ, ਪੰਜਾਬ `ਚ ਇਲੈਕਟ੍ਰਾਨਿਕ ਨਿਰਮਾਣ ਈਕੋ ਸਿਸਟਮ ਤਿਆਰ ਕਰਨ ਲਈ ਉਤਸੁਕ ਹਨ। ਮੇਰਾ ਉਦੇਸ਼ ਸੂਬੇ ਵਿੱਚ ਵੱਡੇ ਸੁਧਾਰ ਲਿਆਉਣਾ ਅਤੇ ਰੁਜ਼ਗਾਰ ਦੇ ਮੌਕਿਆਂ ਨੂੰ ਵਧਾਉਣ ਵਿੱਚ ਅਹਿਮ ਯੋਗਦਾਨ ਪਾਉਣਾ ਹੈ। ਡਿਕਸਨ ਵਰਗੀਆਂ ਸੰਸਥਾਵਾਂ ਦੀ ਮਦਦ ਨਾਲ ਅਸੀਂ ਯਕੀਨੀ ਤੌਰ `ਤੇ ਇਸ ਉਦੇਸ਼ ਨੂੰ ਹਾਸਿਲ ਕਰਾਂਗੇ।``

Gurkirat Singh KotliGurkirat Singh Kotli

ਉਦਯੋਗ ਮੰਤਰੀ ਨੇ ਇਹ ਵੀ ਕਿਹਾ ਕਿ ਉਹ ਪੰਜਾਬ ਨੂੰ ਈਐਸਡੀਐਮ ਨਿਰਮਾਣ ਵਿੱਚ ਇੱਕ ਮੋਹਰੀ ਸੂਬੇ ਵਜੋਂ ਵੇਖਣ ਲਈ ਬਹੁਤ ਉਤਸੁਕ ਹਨ ਅਤੇ ਡਿਕਸਨ ਟੈਕਨਾਲੋਜੀਜ਼ ਦੁਆਰਾ ਇਹ ਨਵਾਂ ਨਿਵੇਸ਼ ਈਐਸਡੀਐਮ ਨਿਰਮਾਣ ਵਾਤਾਵਰਣ ਨੂੰ ਹੁਲਾਰਾ ਦਿੰਦਿਆਂ ਯਕੀਨੀ ਤੌਰ `ਤੇ ਰਾਜ ਵਿੱਚ ਇਲੈਕਟ੍ਰਾਨਿਕ ਨਿਰਮਾਣ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ। ਸੀਈਓ ਰਜਤ ਅਗਰਵਾਲ ਦੀ ਅਗਵਾਈ ਵਾਲੀ ਇਨਵੈਸਟ ਪੰਜਾਬ ਟੀਮ ਦੀ ਸ਼ਲਾਘਾ ਕਰਦਿਆਂ ਸੁਨੀਲ ਬਚਾਨੀ ਨੇ ਕਿਹਾ ਕਿ ਉਨ੍ਹਾਂ ਨੇ ਟੀਮ ਨਾਲ ਵੱਖ-ਵੱਖ ਮੀਟਿੰਗਾਂ ਕੀਤੀਆਂ ਅਤੇ ਪੰਜਾਬ ਵਿੱਚ ਇਲੈਕਟ੍ਰਾਨਿਕ ਨਿਰਮਾਣ ਪ੍ਰੋਜੈਕਟ ਸਥਾਪਤ ਕਰਨ ਲਈ  ਇੱਕ ਵਧੀਆ ਅਤੇ ਮਜ਼ਬੂਤ ਕੇਸ ਤਿਆਰ ਕੀਤਾ। ਇਸ ਤੋਂ ਬਾਅਦ ਇਨਵੈਸਟ ਪੰਜਾਬ ਟੀਮ ਨੇ ਬਹੁਤ ਸਰਗਰਮੀ ਨਾਲ ਅਤੇ ਲਗਾਤਾਰ ਇਸ ਦਾ ਪਾਲਣ ਕੀਤਾ। ਸ੍ਰੀ ਬਚਾਨੀ ਨੇ ਕਿਹਾ ਕਿ ਪੰਜਾਬ ਵਿੱਚ ਵੱਖ-ਵੱਖ ਵੱਕਾਰੀ ਵਿਦਿਅਕ ਅਤੇ ਖੋਜ ਸੰਸਥਾਵਾਂ ਦੇ ਨਾਲ ਨਾਲ ਸ਼ਾਨਦਾਰ ਬੁਨਿਆਦੀ ਢਾਂਚਾ, ਨੀਤੀਗਤ ਪ੍ਰੋਤਸਾਹਨ, ਵਧੀਆ ਸੰਪਰਕ, ਵਧੀਆ ਤਕਨੀਕੀ ਸਿਖਲਾਈ ਪ੍ਰਾਪਤ ਮਨੁੱਖੀ ਸ਼ਕਤੀ ਇੱਕ ਨਿਰਣਾਇਕ ਕਾਰਕ ਸੀ।

Invest PunjabInvest Punjab

ਜ਼ਿਕਰਯੋਗ ਹੈ ਕਿ ਉਦਯੋਗ ਮੰਤਰੀ ਦੀ ਪਹਿਲਕਦਮੀ ਅਤੇ ਇਨਵੈਸਟ ਪੰਜਾਬ ਦੇ ਠੋਸ ਯਤਨਾਂ ਦੇ ਨਤੀਜੇ ਵਜੋਂ ਸੂਬੇ ਨੇ ਹਾਲ ਹੀ ਵਿੱਚ ਸ਼੍ਰੀ ਪੰਜਾਬ ਸੀਮੇਂਟ, ਜੇਕੇਪੀਐਲ ਪੈਕੇਜਿੰਗ ਪ੍ਰੋਡਕਟਸ ਲਿਮਟਿਡ, ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਸਵਰਾਜ ਡਿਵੀਜ਼ਨ, ਅਰਿਹੰਤ ਸਪਿਨਿੰਗ ਮਿੱਲਜ਼, ਇੰਟਰਨੈਸ਼ਨਲ ਟਰੈਕਟਰਜ਼ ਲਿਮਿਟੇਡ , ਹੀਰੋ ਇਲੈਕਟ੍ਰਿਕ ਵਹੀਕਲਜ਼ ਪ੍ਰਾਈਵੇਟ ਲਿਮਿਟਡ, ਵਰਧਮਾਨ ਆਦਰਸ਼ ਇਸਪਾਤ ਪ੍ਰਾਈਵੇਟ ਲਿਮਟਿਡ, ਐਲੇਂਜਰਜ਼  ਓ.ਈ.ਐਮ. ਪ੍ਰਾਈਵੇਟ ਲਿਮਿਟਡ, ਸਨਜਿਨ ਇੰਡੀਆ ਫੀਡਜ਼ ਪ੍ਰਾਈਵੇਟ ਲਿਮਿਟਡ ਆਦਿ ਵੱਲੋਂ ਕਈ ਵੱਡੇ ਨਿਵੇਸ਼ ਹਾਸਲ ਕੀਤੇ ਹਨ।

ਇਨਵੈਸਟਮੈਂਟ ਪ੍ਰਮੋਸ਼ਨ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ ਨੇ ਸ੍ਰੀ ਬਚਾਨੀ ਨੂੰ ਇਸ ਪ੍ਰੋਜੈਕਟ ਨੂੰ ਸਥਾਪਤ ਕਰਨ ਲਈ ਇਨਵੈਸਟ ਪੰਜਾਬ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਨਵੈਸਟ ਪੰਜਾਬ ਦੇ ਵਧੀਕ ਸੀ.ਈ.ਓ. ਡਾ. ਸੇਨੂੰ ਦੁੱਗਲ ਅਤੇ ਡਿਕਸਨ ਟੈਕਨਾਲੋਜੀ ਇੰਡੀਆ ਲਿਮਟਿਡ ਦੇ ਪ੍ਰੋਜੈਕਟ ਮੈਨੇਜਰ ਪ੍ਰਿਥਵੀ ਬਚਾਨੀ ਅਤੇ ਚੇਅਰਮੈਨ ਪੰਜਾਬ ਇਨਫੋਟੈੱਕ ਹਰਪ੍ਰੀਤ ਸਿੰਘ ਸੰਧੂ ਵੀ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'Panth's party was displaced by the Badals, now it has become a party of Mian-Biv'

27 May 2024 3:42 PM

ਅਕਾਲੀਆਂ ਨੂੰ ਵੋਟ ਪਾਉਣ ਦਾ ਕੋਈ ਫ਼ਾਇਦਾ ਨਹੀਂ, ਪੰਜਾਬ ਦਾ ਭਲਾ ਸਿਰਫ਼ ਭਾਜਪਾ ਕਰ ਸਕਦੀ : Arvind Khanna

27 May 2024 3:19 PM

MLA Baljinder Kaur ਦਾ ਸੱਭ ਤੋਂ ਵੱਡਾ ਦਾਅਵਾ - 'Arvind Kejriwal ਜ਼ਰੂਰ ਬਣਨਗੇ ਦੇਸ਼ ਦੇ ਪ੍ਰਧਾਨ ਮੰਤਰੀ'

27 May 2024 3:04 PM

ਮਨੁੱਖੀ ਅਧਿਕਾਰ ਕਾਰਕੁੰਨ ਪ੍ਰਭਲੋਚ ਸਿੰਘ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਸਣੇ ਜੈ ਸ਼ਬਦ ਦਾ ਸਮਝਾਇਆ ਮਤਲਬ

27 May 2024 2:57 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM
Advertisement