ਮਿਹਨਤਾਂ ਨੂੰ ਰੰਗਭਾਗ: ਗੋਲ ਗੱਪੇ ਵੇਚਣ ਵਾਲੇ ਦਾ ਮੁੰਡਾ ਬਣਿਆ ਪਾਇਲਟ

By : GAGANDEEP

Published : Dec 15, 2022, 3:17 pm IST
Updated : Dec 15, 2022, 3:37 pm IST
SHARE ARTICLE
PHOTO
PHOTO

ਪੜ੍ਹਾਈ ਦੇ ਨਾਲ-ਨਾਲ ਪਿਤਾ ਨਾਲ ਵੇਚਦਾ ਸੀ ਗੋਲ ਗੱਪੇ

 

 ਮੁਹਾਲੀ: ਕਹਿੰਦੇ ਹਨ ਕਿ ਜਦੋਂ ਕੋਈ ਵੀ ਵਿਅਕਤੀ ਕੁਝ ਹਾਸਲ ਕਰਨ ਬਾਰੇ ਸੋਚਦਾ ਹੈ, ਤਾਂ ਬ੍ਰਹਿਮੰਡ ਵੀ ਉਸ ਨੂੰ ਆਪਣੀ ਮੰਜ਼ਿਲ ਹਾਸਲ ਕਰਨ ਤੋਂ ਨਹੀਂ ਰੋਕ ਸਕਦਾ ਹੈ। ਅਜਿਹਾ ਹੀ ਮਾਮਲਾ ਮੱਧ ਪ੍ਰਦੇਸ਼ ਦੇ ਕਸਬਾ ਨੀਮਚ ਤੋਂ ਸਾਹਮਣੇ ਆਇਆ ਹੈ। ਜਿਥੇ ਗੋਲ ਗੱਪੇ ਵੇਚਣ ਵਾਲੇ ਦਾ ਮੁੰਡਾ ਪਾਇਲਟ ਬਣਿਆ ਹੈ। 
ਰਵੀਕਾਂਤ ਨੇ ਪਾਇਲਟ ਬਣਨ ਦਾ ਸੁਪਨਾ ਦੇਖਿਆ ਸੀ, ਜਿਸ ਨੂੰ ਉਹ ਆਪਣੇ ਪਿਤਾ ਨਾਲ  ਗੋਲ ਗੱਪੇ ਵੇਚ ਕੇ ਸਾਕਾਰ ਕੀਤਾ।

ਰਵੀਕਾਂਤ ਨੇ ਆਪਣੇ ਪਿਤਾ ਨਾਲ  ਕੰਮ ਵਿਚ ਹੱਥ ਵਟਾਇਆ ਤੇ ਪੜ੍ਹਾਈ ਲਈ ਪੈਸੇ ਜੋੜੇ। ਉਸ ਦੀ ਲਗਨ ਅਤੇ ਮਿਹਨਤ ਹੁਣ ਰੰਗ ਲਿਆਈ ਹੈ। ਸਿਰਫ਼ 21 ਸਾਲ ਦੇ ਰਵੀਕਾਂਤ ਨੂੰ ਭਾਰਤੀ ਹਵਾਈ ਸੈਨਾ ਵਿੱਚ ਪਾਇਲਟ ਲਈ ਚੁਣਿਆ ਗਿਆ ਹੈ। ਉਸਨੇ ਪਹਿਲੀ ਕੋਸ਼ਿਸ਼ ਵਿੱਚ ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ (ਏਐਫਸੀਏਟੀ) ਪਾਸ ਕੀਤਾ। ਕਸਬਾ ਨੀਮਚ ਨੂੰ ਰਵੀਕਾਂਤ ਦੀ ਪ੍ਰਾਪਤੀ 'ਤੇ ਮਾਣ ਹੈ।

ਰਵੀਕਾਂਤ ਦੀ ਮਿਹਨਤ ਦੇ ਨਾਲ-ਨਾਲ ਉਸ ਦੇ ਪਿਤਾ ਨੇ ਹਰ ਤਰ੍ਹਾਂ ਨਾਲ ਉਸ ਦਾ ਸਾਥ ਦਿੱਤਾ। ਆਰਥਿਕ ਤੰਗੀ ਦੇ ਬਾਵਜੂਦ ਦੇਵੇਂਦਰ ਨੇ ਆਪਣੇ ਪੁੱਤਰ ਦੀ ਪਰਵਰਿਸ਼ ਅਤੇ ਪੜ੍ਹਾਈ ਵਿੱਚ ਕੋਈ ਕਸਰ ਨਹੀਂ ਛੱਡੀ। ਕੋਵਿਡ 'ਚ ਲੋਕਾਂ ਨੂੰ ਖਾਣ ਲਈ ਖਾਣਾ ਨਹੀਂ ਮਿਲ ਰਿਹਾ ਸੀ ਤਾਂ ਦੇਵੇਂਦਰ ਦੀ ਗੋਲ ਗੱਪਿਆਂ ਦੀ ਰੇਹੜੀ ਵੀ ਬੰਦ ਹੋ ਗਈ ਸੀ। ਅਜਿਹੇ 'ਚ ਪਿਤਾ ਨੇ ਕਰਜ਼ਾ ਚੁੱਕ ਕੇ ਬੇਟੇ ਨੂੰ ਪੜ੍ਹਾਇਆ ਅਤੇ ਇਸ ਮੁਕਾਮ 'ਤੇ ਲੈ ਗਿਆ।

ਰਵਿਕਾਂਤ ਚੌਧਰੀ ਨੇ ਦੱਸਿਆ ਕਿ ਨੀਮਚ ਛਾਉਣੀ ਹੈ। ਇੱਥੇ ਸੀਆਰਪੀਐਫ ਦਾ ਇੱਕ ਵੱਡਾ ਸਿਖਲਾਈ ਕੇਂਦਰ ਹੈ। ਇਹ ਦੇਖ ਕੇ ਮੇਰੇ ਮਨ ਵਿਚ ਦੇਸ਼ ਸੇਵਾ ਦਾ ਜਜ਼ਬਾ ਜਾਗ ਪਿਆ। ਜਦੋਂ ਮੈਂ 10ਵੀਂ ਵਿੱਚ ਸੀ ਤਾਂ ਮੈਂ ਇਸ ਖੇਤਰ ਵਿੱਚ ਆਉਣ ਬਾਰੇ ਸੋਚਿਆ ਅਤੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਮਨ ਵਿਚ ਕੁਝ ਕਰਨ ਦੀ ਸੋਚ ਨੇ ਸੀਆਰਪੀਐਫ ਅਤੇ ਆਰਮੀ ਛੱਡ ਕੇ ਦੇਸ਼ ਦੀ ਸੇਵਾ ਲਈ ਏਅਰਫੋਰਸ ਨੂੰ ਚੁਣਿਆ।

12ਵੀਂ ਪਾਸ ਕਰਨ ਤੋਂ ਬਾਅਦ ਉਸ ਨੇ ਨੈਸ਼ਨਲ ਡਿਫੈਂਸ ਅਕੈਡਮੀ ਦੀ ਪ੍ਰਤੀਯੋਗੀ ਪ੍ਰੀਖਿਆ ਦਿੱਤੀ, ਜਿਸ ਵਿਚ ਉਹ ਕਈ ਵਾਰ ਫੇਲ ਹੋ ਗਿਆ, ਫਿਰ ਵੀ ਉਸ ਨੇ ਹਿੰਮਤ ਨਹੀਂ ਹਾਰੀ। ਦੇਸ਼ ਲਈ ਕੁਝ ਕਰਨ ਦੀ ਇੱਛਾ ਨੇ ਉਸ ਨੂੰ ਉਤਸ਼ਾਹਿਤ ਕੀਤਾ। ਮਾਪਿਆਂ ਦਾ ਵੀ ਸਹਿਯੋਗ ਮਿਲਿਆ। ਇੰਟਰਨੈਟ ਦੀ ਮਦਦ ਨਾਲ ਬਿਨਾਂ ਕੋਚਿੰਗ ਦੇ ਘਰ ਵਿੱਚ ਪੜ੍ਹਾਈ ਕੀਤੀ। ਚਾਰ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਪਹਿਲੀ ਕੋਸ਼ਿਸ਼ ਵਿੱਚ ਹੀ ਹਵਾਈ ਸੈਨਾ ਵਿੱਚ ਚੋਣ ਹੋ ਗਈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM
Advertisement