ਚੰਡੀਗੜ੍ਹ SSP ਅਹੁਦੇ ਲਈ ਪੰਜਾਬ ਨੇ ਭੇਜਿਆ ਪੈਨਲ: ਇਹਨਾਂ 3 IPS ਅਧਿਕਾਰੀਆਂ ਦੇ ਨਾਂਅ ਸ਼ਾਮਲ
Published : Dec 15, 2022, 2:44 pm IST
Updated : Dec 15, 2022, 2:48 pm IST
SHARE ARTICLE
Punjab sends panel of three IPS officers for appointment of new Chandigarh SSP
Punjab sends panel of three IPS officers for appointment of new Chandigarh SSP

ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਲਾਚੋਵਾਲ ਟੋਲ ਪਲਾਜ਼ਾ 'ਤੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।

 

ਚੰਡੀਗੜ੍ਹ: ਪੰਜਾਬ ਸਰਕਾਰ ਨੇ ਚੰਡੀਗੜ੍ਹ ਐਸਐਸਪੀ ਦੇ ਅਹੁਦੇ ਲਈ ਰਾਜਪਾਲ ਬਨਵਾਰੀਲਾਲ ਪੁਰੋਹਿਤ ਵੱਲੋਂ ਮੰਗਿਆ ਪੈਨਲ ਭੇਜ ਦਿੱਤਾ ਹੈ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਲਾਚੋਵਾਲ ਟੋਲ ਪਲਾਜ਼ਾ 'ਤੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਰਾਜਪਾਲ ਬੀਐਲ ਪੁਰੋਹਿਤ ਨਾਲ ਚੰਗੇ ਸਬੰਧ ਹਨ। ਕਦੇ-ਕਦੇ ਮਾਮੂਲੀ ਬਹਿਸ ਹੁੰਦੀ ਹੈ ਪਰ ਨਾਰਾਜ਼ਗੀ ਵਾਲੀ ਕੋਈ ਗੱਲ ਨਹੀਂ ਹੈ।

ਪੰਜਾਬ ਸਰਕਾਰ ਵੱਲੋਂ 3 ਨਾਵਾਂ ਦਾ ਪੈਨਲ ਯੂਟੀ ਪ੍ਰਸ਼ਾਸਨ ਨੂੰ ਭੇਜਿਆ ਗਿਆ ਹੈ। ਪੈਨਲ ਵਿਚ 2012 ਬੈਚ ਦੇ ਆਈਪੀਐਸ ਸੰਦੀਪ ਗਰਗ, 2012 ਬੈਚ ਦੇ ਆਈਪੀਐਸ ਅਖਿਲ ਚੌਧਰੀ ਅਤੇ 2013 ਬੈਚ ਦੇ ਆਈਪੀਐਸ ਭਗੀਰਥ ਸਿੰਘ ਮੀਨਾ ਦੇ ਨਾਂਅ ਸ਼ਾਮਲ ਹਨ। ਹਾਲਾਂਕਿ ਇਸ ਤੋਂ ਪਹਿਲਾਂ ਪੈਨਲ ਵਿਚ ਆਈਪੀਐਸ ਨਾਨਕ ਸਿੰਘ ਦੇ ਨਾਂਅ ਦੀ ਵੀ ਚਰਚਾ ਸੀ। ਹੁਣ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਕਿਸੇ ਇਕ ਨਾਂਅ 'ਤੇ ਫੈਸਲਾ ਲੈਣਾ ਹੈ।

ਜ਼ਿਕਰਯੋਗ ਹੈ ਕਿ 12 ਦਸੰਬਰ ਨੂੰ ਯੂਟੀ ਪ੍ਰਸ਼ਾਸਕ ਨੇ ਪੰਜਾਬ ਕਾਡਰ ਦੇ ਆਈਪੀਐੱਸ ਕੁਲਦੀਪ ਸਿੰਘ ਚਾਹਲ ਨੂੰ ਐਸਐਸਪੀ ਚੰਡੀਗੜ੍ਹ ਅਹੁਦੇ ਤੋਂ ਫਾਰਗ ਕਰਕੇ ਵਾਪਸ ਪੰਜਾਬ ਕਾਡਰ ਵਿਚ ਭੇਜ ਦਿੱਤਾ ਸੀ। ਇਸ 'ਤੇ ਪੰਜਾਬ ਸਰਕਾਰ ਵੱਲੋਂ ਇਤਰਾਜ਼ ਉਠਾਇਆ ਗਿਆ ਸੀ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਰਾਜਪਾਲ ਨੂੰ ਪੱਤਰ ਵੀ ਲਿਖਿਆ ਸੀ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement