Mansa Encounter: ਗੈਂਗਸਟਰ ਪੰਮਾ ਕੁਲਾਣਾ ਵਿਰੁਧ ਧਾਰਾ 307 ਤਹਿਤ ਮਾਮਲਾ ਦਰਜ; ਮਾਨਸਾ ਪੁਲਿਸ ਤੇ ਗੈਂਗਸਟਰ ਵਿਚਾਲੇ ਹੋਇਆ ਸੀ ਮੁਕਾਬਲਾ
Published : Dec 15, 2023, 12:40 pm IST
Updated : Dec 15, 2023, 12:40 pm IST
SHARE ARTICLE
Mansa Encounter
Mansa Encounter

ਇਹ ਮਾਮਲਾ ਸੀ.ਆਈ.ਏ. ਇੰਚਾਰਜ ਸੁਖਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਹੋਇਆ ਹੈ।

Mansa Encounter: ਮਾਨਸਾ ਪੁਲਿਸ ਅਤੇ ਗੈਂਗਸਟਰ ਪਰਮਜੀਤ ਸਿੰਘ ਪੰਮਾ ਵਿਚਾਲੇ ਮੁਕਾਬਲੇ ਤੋਂ ਬਾਅਦ ਉਸ ਨੂੰ ਜ਼ਖਮੀ ਹਾਲਤ 'ਚ ਬੁਢਲਾਡਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਅੱਜ ਥਾਣਾ ਸਿਟੀ ਬੁਢਲਾਡਾ 'ਚ ਪਰਮਜੀਤ ਪੰਮਾ ਵਿਰੁਧ ਧਾਰਾ 307 ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਮਾਮਲਾ ਸੀ.ਆਈ.ਏ. ਇੰਚਾਰਜ ਸੁਖਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਦਰਜ ਹੋਇਆ ਹੈ। ਉਨ੍ਹਾਂ ਕਿਹਾ ਪੰਮਾ ਵਿਰੁਧ ਧਾਰਾ 307 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਕਿਉਂਕਿ ਉਸ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਪੁਲਿਸ ਪਾਰਟੀ ’ਤੇ ਗੋਲੀ ਚਲਾਈ ਸੀ। ਮੁਲਜ਼ਮ ਵਿਰੁਧ ਆਈਪੀਸੀ ਦੀ ਧਾਰਾ 307 ਤੋਂ ਇਲਾਵਾ 224, 511 ਅਤੇ ਅਸਲਾ ਐਕਟ ਦੀ ਧਾਰਾ 25 ਵੀ ਲਗਾਈ ਗਈ ਹੈ।

ਦੱਸ ਦੇਈਏ ਕਿ ਗੈਂਗਸਟਰ ਪੰਮਾ ਕੁਲਾਣਾ ਧਾਰਾ 307 ਤਹਿਤ ਸੀ.ਆਈ.ਏ. ਸਟਾਫ਼ ਕੋਲ ਸੀ, ਉਸ ਕੋਲੋਂ ਅਸਲਾ ਬਰਾਮਦ ਕਰਨ ਲਈ ਉਸ ਨੂੰ ਬੁਢਲਾਡਾ ਲਿਆਂਦਾ ਗਿਆ ਸੀ। ਜਿਥੇ ਉਸ ਨੇ ਉਸੇ ਪਿਸਤੌਲ ਨਾਲ ਪੁਲਿਸ ‘ਤੇ ਗੋਲੀਬਾਰੀ ਸ਼ੁਰੂ ਕਰ ਦਿਤੀ, ਜੋ ਬਰਾਮਦ ਕੀਤੀ ਜਾਣੀ ਸੀ। ਪੁਲਿਸ ਨੇ ਜਵਾਬੀ ਕਾਰਵਾਈ ਵਿਚ ਉਸ ਦੇ ਪੈਰ ਉਤੇ ਗੋਲੀ ਚਲਾਈ। ਗੈਂਗਸਟਰ ਪਰਮਜੀਤ ਸਿੰਘ ਉਰਫ਼ ਪੰਮਾ ਵਾਸੀ ਪਿੰਡ ਕੁਲਾਣਾ ਵਿਰੁਧ ਇਕ ਦਰਜਨ ਦੇ ਕਰੀਬ ਮਾਮਲੇ ਦਰਜ ਹਨ।

ਸਥਾਨਕ ਪੁਲਿਸ ਨੇ ਦਸਿਆ ਕਿ 26 ਨਵੰਬਰ ਨੂੰ ਮਾਨਸਾ ਦੇ ਸਿਟੀ ਥਾਣੇ ਵਿਚ 307 ਦਾ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿਚ ਤਿੰਨ ਮੁਲਜ਼ਮ ਸਨ। ਸੀ.ਆਈ.ਏ. ਮਾਨਸਾ ਨੇ ਗੈਂਗਸਟਰ ਪੰਮਾ ਅਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ। ਪੰਮਾ ਦੇ ਸਾਥੀਆਂ ਨੇ ਅਪਣੇ ਹਥਿਆਰ ਪੁਲਿਸ ਨੂੰ ਸੌਂਪ ਦਿਤੇ ਪਰ ਪੰਮਾ ਨੇ ਗੋਬਿੰਦਪੁਰਾ ਰੋਡ ’ਤੇ ਟੋਲ ਨੇੜੇ ਹਥਿਆਰ ਛੁਪਾਉਣ ਦੀ ਗੱਲ ਕਿਹਾ।

ਗੈਂਗਸਟਰ ਦੀ ਨਿਸ਼ਾਨਦੇਹੀ ’ਤੇ ਅਸਲਾ ਬਰਾਮਦ ਕਰਨ ਪੁਲਿਸ ਉਸ ਨੂੰ ਲੈ ਕੇ ਉਸ ਥਾਂ ਪਹੁੰਚੀ। ਇਸ ਦੌਰਾਨ ਗੈਂਗਸਟਰ ਪੰਮਾ ਨੇ ਅਪਣਾ ਛੁਪਾਇਆ ਹਥਿਆਰ ਕੱਢ ਲਿਆ ਅਤੇ ਪੁਲਿਸ ਹਵਾਲੇ ਕਰਨ ਦੀ ਬਜਾਏ ਪੁਲਿਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਜਿਸ ਤੋਂ ਬਾਅਦ ਪੁਲਿਸ ਨੇ ਕਰਾਸ ਫਾਇਰਿੰਗ ਕੀਤੀ। ਪੰਮਾ ਕੱਟੜ ਏ ਸ਼੍ਰੇਣੀ ਦਾ ਅਪਰਾਧੀ ਹੈ। ਜਿਸ 'ਤੇ ਪੰਜਾਬ ਦੇ ਵੱਖ-ਵੱਖ ਥਾਣਿਆਂ 'ਚ 13 ਐਫ.ਆਈ.ਆਰ. ਦਰਜ ਹਨ, ਜਿਨ੍ਹਾਂ ਵਿਚ ਕਤਲ ਦੀ ਕੋਸ਼ਿਸ਼ ਅਤੇ ਐਨਡੀਪੀਐਸ ਦੇ ਮਾਮਲੇ ਪ੍ਰਮੁੱਖ ਹਨ।

(For more news apart from 'Bad parenting fee' at Georgia restaurant, stay tuned to Rozana Spokesman)

Location: India, Punjab, Mansa

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement