
ਪੰਜਾਬੀ ਦੇ ਪ੍ਰਚਾਰ ਲਈ ਪਿਛਲੇ 20 ਸਾਲਾਂ ਤੋਂ ਹਰ ਰੋਜ਼ ਸਾਈਕਲ 'ਤੇ ਜਾਂਦਾ ਹੈ ਹਰ ਸਰਕਾਰੀ ਸਕੂਲ 'ਚ
ਲੁਧਿਆਣਾ - ਮਾਨਸਾ ਤੋਂ ਆਏ ਤਜਿੰਦਰ ਸਿੰਘ ਪੰਜਾਬੀ ਮਾਂ ਬੋਲੀ ਨੂੰ ਵੱਖਰੇ ਅੰਦਾਜ਼ 'ਚ ਪ੍ਰਮੋਟ ਕਰ ਰਹੇ ਹਨ। ਪਿਛਲੇ 20 ਸਾਲਾਂ ਤੋਂ ਉਹ ਹਰ ਰੋਜ਼ ਸਾਈਕਲ 'ਤੇ 150 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਹਰ ਸਰਕਾਰੀ ਸਕੂਲ ਦਾ ਦੌਰਾ ਕਰਕੇ ਪੰਜਾਬੀ ਭਾਸ਼ਾ ਦਾ ਪ੍ਰਚਾਰ ਕਰ ਰਿਹਾ ਹੈ। ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਨੌਜਵਾਨ ਵੱਲੋਂ ਪੰਜਾਬੀ ਅੱਖਰਾਂ ਨਾਲ ਬਣਾਈਆਂ ਕੰਧ ਘੜੀਆਂ, ਪੈੱਨ ਸਟੈਂਡ ਖੁਦ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬੀ ਦੇ 16 ਅੱਖਰਾਂ ਦਾ ਇੱਕ ਬੋਰਡ ਵੀ ਲੱਕੜ ਦਾ ਬਣਾਇਆ ਗਿਆ ਹੈ ਜਿਸ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ।