
Punjab Weather Update : ਰੋਪੜ ਰਿਹਾ ਪੰਜਾਬ ਦਾ ਸਭ ਤੋਂ ਠੰਢਾ ਸ਼ਹਿਰ
Two persons died due to cold in Punjab Weather Update News in punjabi : ਪੰਜਾਬ 'ਚ ਕੜਾਕੇ ਦੀ ਠੰਢ ਪੈ ਰਹੀ ਹੈ। ਲੋਕਾਂ ਨੇ ਠੰਢ ਤੋਂ ਬਚਣ ਲਈ ਆਪਣੇ ਆਪ ਨੂੰ ਘਰਾਂ ਵਿਚ ਕੈਦ ਕਰ ਲਿਆ ਹੈ। ਸੂਬੇ ਵਿਚ ਠੰਢ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਕ ਵਿਅਕਤੀ ਦੀ ਫਾਜ਼ਿਲਕਾ ਦੇ ਪਿੰਡ ਘੋੜੇਵਾਲਾ 'ਚ ਠੰਢ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ: Australia News: ਮਾਣ ਵਾਲੀ ਗੱਲ, ਆਸਟ੍ਰੇਲੀਆ ਦੀ ਅੰਡਰ-19 ਟੀਮ 'ਚ 2 ਪੰਜਾਬੀ ਸਿੱਖ ਨੌਜਵਾਨਾਂ ਦੀ ਹੋਈ ਚੋਣ ਜਦਕਿ ਇਕ ਦੀ ਡੇਰਾ ਬੱਸੀ 'ਚ ਠੰਢ ਕਾਰਨ ਮੌਤ ਹੋ ਗਈ। ਜੇ ਗੱਲ ਵੀਰਵਾਰ ਦੀ ਕਰੀਏ ਤਾਂ ਰੋਪੜ ਸਭ ਤੋਂ ਠੰਢਾ ਰਿਹਾ ਜਿੱਥੇ ਤਾਪਮਾਨ 42 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਬੀਤੇ ਦਿਨੀਂ ਕਈ ਥਾਈਂ ਧੁੰਦ ਛਾਈ ਰਹੀ।
ਇਹ ਵੀ ਪੜ੍ਹੋ: Shreyas Talpade News: 'ਵੈਲਕਮ 3' ਦੀ ਸ਼ੂਟਿੰਗ ਕਰਦੇ ਸਮੇਂ ਇਸ ਮਸ਼ਹੂਰ ਅਦਾਕਾਰ ਨੂੰ ਪਿਆ ਦਿਲ ਦਾ ਦੌਰਾ
ਲੁਧਿਆਣੇ ਦਾ ਤਾਪਮਾਨ 6.8, ਪਟਿਆਲੇ ਦਾ 7.6, ਪਠਾਨਕੋਟ 'ਚ 5.6, ਅੰਮ੍ਰਿਤਸਰ ਦਾ 7 ਤੇ ਬਠਿੰਡੇ ਦਾ ਤਾਪਮਾਨ 6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ 19 ਦਸੰਬਰ ਨੂੰ ਸੂਬੇ 'ਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ। ਸਵੇਰੇ ਸ਼ਾਮ ਧੁੰਦ ਪਵੇਗੀ। ਅਗਲੇ ਦਿਨਾਂ 'ਚ ਠੰਢ ਦਾ ਕਹਿਰ ਹੋਰ ਵਧਣ ਦੀ ਪੇਸ਼ੀਨਗੋਈ ਵੀ ਕੀਤੀ ਗਈ ਹੈ। ਸੰਘਣੀ ਧੁੰਦ ਨਾਲ ਕਈ ਹਾਦਸੇ ਵੀ ਵਾਪਰ ਰਹੇ ਹਨ।