
Punjab News : ਕਿਹਾ ਕਿ ਉਨ੍ਹਾਂ ਦਾ ਮਸਲਾ ਹੱਲ ਨਾ ਹੋਇਆ ਤਾਂ 21 ਦਿਨਾਂ ਬਾਅਦ ਕਰ ਦੇਵਾਂਗੇ ਕੰਮ ਬੰਦ
Punjab News : ਤਹਿਸੀਲਦਾਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਸਾਡੇ ਪ੍ਰਧਾਨ ਸੁਖਚਰਨ ਸਿੰਘ ਚੰਨੀ ਨੂੰ ਗ਼ਲਤ ਫਸਾਇਆ ਗਿਆ ਹੈ, ਜਿਸ ਦੀ ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਬੇਕਸੂਰ ਹਨ ਪਰ ਫਿਰ ਵੀ ਉਨ੍ਹਾਂ ਨੂੰ ਜੇਲ 'ਚ ਬੰਦ ਰੱਖਿਆ ਗਿਆ ਹੈ ਜਿਸ ਸਬੰਧੀ ਸੋਮਵਾਰ ਨੂੰ ਐਸੋਸੀਏਸ਼ਨ ਦੀ ਮੀਟਿੰਗ ਮਾਲ ਮੰਤਰੀ ਨਾਲ ਹੋਈ ਹੈ। ਜੇਕਰ ਗੱਲਬਾਤ ਸਿਰੇ ਨਾ ਚੜੀ ਤਾਂ 21 ਤੋਂ ਬਾਅਦ ਤਹਿਸੀਲਾਂ ਦਾ ਕੰਮ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਇਸ ਮਸਲੇ ਸਬੰਧੀ ਵਿਜੀਲੈਂਸ ਦ ਡਾਇਰੈਕਟਰ ਅਤੇ ਹੋਰ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਨ ਪਰ ਮਸਲੇ ਦਾ ਕੋਈ ਹੱਲ ਨਹੀਂ ਹੋਇਆ।
ਉਨ੍ਹਾਂ ਕਿਹਾ ਜੇਕਰ ਸ਼ਿਕਾਇਤਕਰਤਾ ਤਹਿਸੀਲਦਾਰ ਦੇ ਦਫ਼ਤਰ ਅੰਦਰ ਹੀ ਨਹੀਂ ਗਿਆ ਅਤੇ ਉਸ ਨੇ ਕਾਊਂਟਰ ਤੋਂ ਰਜਿਸਟਰੀ ਫੜੀ ਸੀ ਤਾਂ ਤਹਿਸੀਲਦਾਰ ਵਲੋਂ ਪੈਸੇ ਲੈਣ ਦਾ ਸਵਾਲ ਹੀ ਨਹੀਂ ਉਠਦਾ। ਉਨ੍ਹਾਂ ਤਪਾ ਮੰਡੀ ਵਿਖੇ ਫੜੇ ਗਏ ਤਹਿਸੀਲਦਾਰ ਬਾਰੇ ਹੋਰ ਆਪਣਾ ਸ਼ੱਕ ਪੇਸ਼ ਕਰਦਿਆਂ ਕਿਹਾ ਕਿ ਤਹਿਸੀਲਦਾਰ ਦਾ ਕਾਨੂੰਗੋ ਨਾਲ ਝਗੜਾ ਚੱਲ ਰਿਹਾ ਸੀ ਇਸ ਲਈ ਉਨ੍ਹਾਂ ਨੂੰ ਸ਼ੱਕ ਹੈ ਕਿ ਇਸ ਘਟਨਾ ਸਾਜ਼ਿਸ਼ ਤਹਿਤ ਅੰਜਾਮ ਦਿੱਤਾ ਗਿਆ।
(For more news apart from Press conference against vigilance Tahsildars Punjab, big accusations against department News in Punjabi, stay tuned to Rozana Spokesman)