ਸੈਕਟਰ 82 ਵਿੱਚ ਅੱਜ ਹੋ ਰਹੇ ਕਬੱਡੀ ਮੈਚ ਵਿੱਚ ਚੱਲੀਆਂ ਸਨ ਗੋਲੀਆਂ
ਮੋਹਾਲੀ: ਮੋਹਾਲੀ ਦੇ ਸੈਕਟਰ 82 ਵਿਚ ਕਬੱਡੀ ਮੈਚ ਦੌਰਾਨ ਹੋਏ ਹਮਲੇ ਵਿਚ ਜ਼ਖਮੀ ਹੋਏ ਕਬੱਡੀ ਕੋਚ ਰਾਣਾ ਬਲਾਚੋਰੀਆ ਦੀ ਮੌਤ ਹੋ ਗਈ। ਬੈਦਵਾਨ ਸਪੋਰਟਸ ਕਲੱਬ ਵੱਲੋਂ ਕਰਵਾਏ ਗਏ ਚਾਰ ਰੋਜ਼ਾ ਮੈਚ ਵਿੱਚ ਅੱਜ ਫਾਇਰਿੰਗ ਹੋਣ ਨਾਲ ਦਹਿਸ਼ਤ ਫੈਲ ਗਈ। ਕਾਰ ਵਿਚ ਸਵਾਰਾਂ ਨੇ ਇੱਕ ਕਬੱਡੀ ਪ੍ਰਮੋਟਰ, ਜਿਸ ਦਾ ਨਾਂ ਰਾਣਾ ਬਲਾਚੋਰੀਆ ਦੱਸਿਆ ਜਾ ਰਿਹਾ ਹੈ, ਉਸ ਦੇ ਉੱਤੇ ਅੰਧਾ ਧੁੰਦ ਫਾਇਰਿੰਗ ਕੀਤੀ। ਉਹ ਜਾਂਦੇ ਹੋਏ ਹਵਾਈ ਫਾਇਰ ਕਰਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਜ਼ਖਮੀ ਨੂੰ ਡੀਐਸਪੀ ਹਰ ਸਿੰਘ ਬੱਲ ਖੁਦ ਹਸਪਤਾਲ ਲੈ ਕੇ ਗਏ, ਜਿੱਥੇ ਉਹਨਾਂ ਦੀ ਇਲਾਜ ਦੌਰਾਨ ਮੌਤ ਹੋ ਗਈ।
