ਲਾੜੀ ਕਰਦੀ ਰਹੀ ਲਾੜੇ ਦੀ ਉਡੀਕ, ਮੁੰਡੇ ਦੇ ਪਰਵਾਰ ਨੇ ਦਿਤਾ ਜਵਾਬ
Published : Dec 15, 2025, 6:41 am IST
Updated : Dec 15, 2025, 8:10 am IST
SHARE ARTICLE
Groom refuses to get married in Hajipur
Groom refuses to get married in Hajipur

ਲੜਕੀ ਦੇ ਪ੍ਰਵਾਰ ਨੇ ਇਨਸਾਫ਼ ਦੀ ਲਗਾਈ ਗੁਹਾਰ

ਹੁਸ਼ਿਆਰਪੁਰ : ਹਾਜੀਪੁਰ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਾਜੀਪੁਰ ਦੇ ਅਧੀਨ ਪੈਂਦੇ ਪਿੰਡ ਬੇਲਾ ਸਾਰਿਆਣਾਂ ਦੀ ਪੱਤੀ ਨਾਮ ਨਗਰ ਵਿਚ ਵਿਆਹ ਦੀਆਂ ਖ਼ੁਸ਼ੀਆਂ ਉਸ ਵੇਲੇ ਮਾਤਮ ਵਿਚ ਬਦਲ ਗਈਆਂ ਜਦੋਂ ਕੁੜੀ ਵਾਲਿਆਂ ਦੇ ਘਰ ਬਰਾਤ ਆਉਣ ਤੋਂ ਐਨ ਮੌਕੇ ’ਤੇ ਮੁੰਡੇ ਸਣੇ ਮੁੰਡੇ ਦੇ ਪ੍ਰਵਾਰ ਵਾਲਿਆਂ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿਤਾ। ਹੱਥਾਂ ’ਤੇ ਮਹਿੰਦਾ ਲਗਾ ਤੇ ਬਾਹਾਂ ’ਚ ਲਾਲ ਚੂੜਾ ਪਾ ਕੇ ਦੁਲਹਣ ਬਣ ਬੈਠੀ ਕੁੜੀ ਦੇ ਸਾਰੇ ਸੁਪਨੇ ਚਕਨਾਚੂਰ ਹੋ ਗਏ।

ਘਰ ਵਿਚ ਜਿਥੇ ਰੌਣਕਾਂ ਲੱਗੀਆਂ ਹੋਈਆਂ ਸਨ ਅਤੇ ਪ੍ਰਵਾਰਕ ਮੈਂਬਰ ਬਰਾਤ ਦੇ ਸਵਾਗਤ ਦੀਆਂ ਤਿਆਰੀਆਂ ਵਿਚ ਜੁਟੇ ਸਨ, ਉਥੇ ਇਸ ਮੰਦਭਾਗੀ ਖ਼ਬਰ ਨੇ ਸੱਭ ਨੂੰ ਸਦਮੇ ਵਿਚ ਪਾ ਦਿਤਾ। ਜਦ ਕੁੜੀ ਦੇ ਪਿਤਾ ਸਾਂਈ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਅੱਜ ਸੱਭ ਕੱੁਝ ਤੈਅ ਪ੍ਰੋਗਰਾਮ ਅਨੁਸਾਰ ਚਲ ਰਿਹਾ ਸੀ ਪਰ ਜਦੋਂ ਬਰਾਤ ਦੇ ਆਉਣ ਦੇ ਤੈਅ ਸਮੇਂ ਤੋਂ ਕੁੱਝ ਹੀ ਦੇਰ ਪਹਿਲਾਂ ਮੁੰਡੇ ਵਾਲਿਆਂ ਵਲੋਂ ਵਿਆਹ ਤੋਂ ਨਾਂਹ ਕਰਨ ਦਾ ਫ਼ੈਸਲਾ ਸੁਣਾਇਆ ਗਿਆ ਤਾਂ ਮਾਹੌਲ ਗਮਗੀਨ ਹੋ ਗਿਆ।

ਕੁੜੀ ਦੇ ਪ੍ਰਵਾਰ ਲਈ ਇਹ ਖ਼ਬਰ ਇਕ ਵੱਡਾ ਝਟਕਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਵਿਆਹ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ ਅਤੇ ਖ਼ਰਚਾ ਵੀ ਕਾਫ਼ੀ ਹੋ ਚੁੱਕਾ ਸੀ। ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਧੀ ਦੇ ਵਿਆਹ ਦੀ ਗੱਲਬਾਤ ਪਿੰਡ ਚੋਤਾਂ ਮਿਆਣੀ ਜ਼ਿਲ੍ਹਾ ਲੁਧਿਆਣਾ ਦੇ ਇਕ ਗੁੱਜਰ ਪ੍ਰਵਾਰ ਨਾਲ ਕਰੀਬ ਇਕ ਮਹੀਨਾ ਪਹਿਲਾਂ ਹੋਈ ਸੀ ਅਤੇ 10 ਦਿਨ ਪਹਿਲਾਂ ਵਿਆਹ ਪੱਕਾ ਹੋਇਆ ਸੀ। ਰਿਸ਼ਤਾ ਟੁੱਟਣ ਦੇ ਪਿੱਛੇ ਕੀ ਕਾਰਨ ਰਿਹਾ, ਇਸ ਬਾਰੇ ਅਜੇ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ ਹੈ। ਪੀੜਤ ਪ੍ਰਵਾਰ ਨੇ ਮਾਮਲੇ ਸਬੰਧੀ ਮੁੰਡੇ ਵਾਲਿਆਂ ਵਿਰੁਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement