ਦੋ ਵਿਅਕਤੀਆਂ ਦੀ ਹੋਈ ਮੌਤ, ਇਕ ਹੋਇਆ ਗੰਭੀਰ ਜ਼ਖ਼ਮੀ
ਬਠਿੰਡਾ : ਬਠਿੰਡਾ ਦੇ ਡੱਬਵਾਲੀ ਰੋਡ ’ਤੇ ਸੰਘਣੀ ਧੁੰਦ ਕਾਰਨ ਦੋ ਵੱਖ-ਵੱਖ ਸੜਕ ਹਾਦਸੇ ਵਾਪਰ ਗਏ। ਇਨ੍ਹਾਂ ਦੋ ਸੜਕ ਹਾਦਸਿਆਂ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਿਕ ਇਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਾਦਸਿਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਸੰਗਤ ਸਹਾਰਾ ਕਲੱਬ ਦੇ ਆਗੂ ਸਿਕੰਦਰ ਕੁਮਾਰ ਨੇ ਦੱਸਿਆ ਕਿ ਬਠਿੰਡਾ-ਡੱਬਵਾਲੀ ਰੋਡ ’ਤੇ ਪਿੰਡ ਮਛਾਣਾ ਕੁਲ ਨੇੜੇ ਦੋ ਵੱਖ-ਵੱਖ ਸੜਕ ਹਾਦਸੇ ਹੋਏ।
ਇਕ ਹਾਦਸੇ ਦੌਰਾਨ ਮਹਿੰਦਰਾ ਪਿਕਅਪ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਅਤੇ ਇਸ ਹਾਦਸੇ ਦੌਰਾਨ ਪਿਕਅਪ ਡਰਾਈਵਰ ਦੀ ਮੌਤ ਹੋ ਗਈ। ਜਦਿਕ ਦੂਜਾ ਹਾਦਸਾ ਇਕ ਸਕੂਟਰੀ ਦੇ ਟਰੱਕ ਨਾਲ ਟਕਰਾਉਣ ਕਾਰਨ ਵਾਪਰਿਆ ਅਤੇ ਇਸ ਹਾਸਦੇ ਦੌਰਾਨ ਸਕੂਟਰੀ ਸਵਾਰ ਦੀ ਮੌਤ ਹੋ ਗਈ।
