
ਲਗਾਤਾਰ ਤੀਜੀ ਵਾਰ ਮਿਲੀ ਰਿਆਇਤ, 30 ਸਤੰਬਰ ਤੱਕ ਡੀਜੀਪੀ ਬਣੇ ਰਹਿਣਗੇ
ਚੰਡੀਗੜ੍ਹ, (ਨੀਲ ਭਲਿੰਦਰ ਸਿੰਘ) : ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸੁਰੇਸ਼ ਅਰੋੜਾ ਨੂੰ ਨਵੇਂ ਸਾਲ ਵਿਚ ਸੇਵਾਕਾਲ ਵਿੱਚ ਵਾਧੇ ਵਜੋਂ ਵੱਡਾ ''ਤੋਹਫਾ'' ਮਿਲਿਆ ਹੈ। ਅੱਜ ਕੇਂਦਰ ਸਰਕਾਰ ਵਲੋਂ ਉਹਨਾਂ ਨੂੰ ਇੱਕ ਸਾਲ ਲਈ ਆਪਣੇ ਅਹੁਦੇ 'ਤੇ ਬਣੇ ਰਹਿਣ ਦੇ ਆਦੇਸ਼ ਦਿਤੇ ਹਨ। ਅਰੋੜਾ ਨੂੰ ਕਾਰਜਕਾਲ ਵਿੱਚ ਵਾਧੇ ਦੀ ਇਹ ਰਿਆਇਤ ਤੀਜੀ ਵਾਰ ਮਿਲੀ ਹੈ।
DGP Suresh Arora
ਤਾਜ਼ਾ ਹੁਕਮਾਂ ਉਪਰੰਤ ਡੀਜੀਪੀ ਸੁਰੇਸ਼ ਅਰੋੜਾ 30 ਸਤੰਬਰ, 2019 ਤਕ ਆਪਣੇ ਅਹੁਦੇ 'ਤੇ ਬਣੇ ਰਹਿ ਸਕਦੇ ਹਨ। ਸੁਰੇਸ਼ ਅਰੋੜਾ ਨੇ 30 ਸਤੰਬਰ, 2018 ਨੂੰ ਸੇਵਾਮੁਕਤ ਹੋ ਜਾਣਾ ਸੀ ਪਰ ਸੁਪਰੀਮ ਕੋਰਟ ਵੱਲੋਂ ਜਾਰੀ ਨਵੇਂ ਹੁਕਮਾਂ ਮੁਤਾਬਕ ਸੂਬਿਆਂ ਨੂੰ ਪੁਲਿਸ ਮੁਖੀ ਲਈ ਤਿੰਨ ਅਫ਼ਸਰਾਂ ਦੇ ਨਾਂਅ ਯੂਪੀਐਸਸੀ ਨੂੰ ਸੌਂਪਣੇ ਹੋਣਗੇ ਤੇ ਕਮਿਸ਼ਨ ਉਹਨਾਂ ਵਿਚੋਂ ਇਕ ਸੂਬੇ ਦਾ ਡੀਜੀਪੀ ਲਾਵੇਗਾ
UPSC
ਪਰ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਪੰਜਾਬ ਸਮੇਤ ਪੰਜ ਹੋਰ ਸੂਬਿਆਂ ਵਲੋਂ ਡੀਜੀਪੀ ਦੀ ਨਿਯੁਕਤੀ ਆਪਣੇ ਪੱਧਰ 'ਤੇ ਕਰਨ ਸਬੰਧੀ ਪਟੀਸ਼ਨ ਨੂੰ ਰੱਦ ਕਰ ਦਿਤਾ। ਜਿਸ ਤੋਂ ਬਾਅਦ ਹੁਣ ਡੀਜੀਪੀ ਸੁਰੇਸ਼ ਅਰੋੜਾ ਸਤੰਬਰ ਦੇ ਅਖੀਰ ਤੱਕ ਪੰਜਾਬ ਪੁਲਿਸ ਦੇ ਡੀਜੀ ਬਣੇ ਰਹਿਣਗੇ।