ਸਿਰ 'ਚ ਗੋਲੀ ਲੱਗਣ ਤੋਂ ਬਾਅਦ ਵੀ 28 ਕਿਲੋਮੀਟਰ ਦਾ ਸਫ਼ਰ ਤੈਅ ਕਰ ਪਹੁੰਚੀ ਹਸਪਤਾਲ
Published : Jan 16, 2020, 12:28 pm IST
Updated : Jan 17, 2020, 8:21 am IST
SHARE ARTICLE
File
File

ਹੌਂਸਲਾ ਵੇਖ ਡਾਕਟਰ ਵੀ ਰਹਿ ਗਏ ਹੈਰਾਨ

ਸ਼੍ਰੀ ਮੁਕਤਸਰ ਸਾਹਿਬ- ਬੁੱਧਵਾਰ ਨੂੰ ਇੱਕ ਨੌਜਵਾਨ ਨੇ ਜ਼ਮੀਨ ਹੜਪਣ ਦੇ ਲਾਲਚ ਤੋਂ ਆਪਣੀ ਭੂਆ ਅਤੇ ਦਾਦੀ ਨੂੰ ਮੌਤ ਦੇ ਮੂੰਹ 'ਚ ਪਹੁੰਚਾਉਣ ਦੀ ਕੋਸ਼ਿਸ ਕੀਤੀ ਪਰ ਕਹਿੰਦੇ ਹਨ ਜਿਸਦੀ ਮੌਤ ਜਦੋ ਲਿਖੀ ਹੁੰਦੀ ਉਦੋਂ ਹੀ ਆਉਂਦੀ ਹੈ। 3 ਗੋਲੀਆਂ ਭੂਆ ਦੇ ਸਿਰ ਵਿੱਚ ਅਤੇ 1 ਗੋਲੀ ਜਬਾੜੇ ਵਿੱਚ ਲੱਗੀ, ਜਦੋਂ ਕਿ ਦੋ ਗੋਲੀਆਂ ਦਾਦੀ ਦੀਆਂ ਲੱਤਾਂ ਵਿੱਚ ਲੱਗੀਆਂ। 

FileFile

ਨੌਜਵਾਨ ਦੀ ਜਾਨ ਤੋਂ ਮਾਰਨ ਦੀ ਕੋਸ਼ਿਸ਼ ਨਾਕਾਮ ਸਾਬਿਤ ਹੋਈ। ਦੱਸ ਦਈਏ ਮੁਕਤਸਰ ਦੇ ਸੰਮੇਵਾਲੀ ਪਿੰਡ 'ਚ ਹੋਈ ਇਸ ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੈ। ਇੰਨੀਆਂ ਗੋਲੀਆਂ ਲੱਗਣ ਦੇ ਬਾਵਜੂਦ ਵੀ ਜ਼ਖਮੀ ਸੁਮਿਤ ਕੌਰ ਨੇ ਮਾਂ ਸੁਖਜਿੰਦਰ ਨੂੰ ਲੈਕੇ ਜ਼ਖਮੀ ਹਾਲਤ 'ਚ ਕਾਰ ਚਲਾ 28 ਕਿਲੋਮੀਟਰ ਦੂਰ ਹਸਪਤਾਲ ਪਹੁੰਚੀ। 

FileFile

ਡਾਕਟਰਾਂ ਅਨੁਸਾਰ ਸੁਮਿਤ (42) ਅਤੇ ਸੁਖਜਿੰਦਰ (65) ਨੂੰ ਲੱਗੀਆਂ ਗੋਲੀਆਂ ਕੱਢ ਦਿੱਤੀਆਂ ਗਈਆਂ ਹਨ ਅਤੇ ਦੋਵੇਂ ਖ਼ਤਰੇ ਤੋਂ ਬਾਹਰ ਹੈ। ਜ਼ਖਮੀ ਸੁਮਿਤ ਕੌਰ ਦਾ ਹੌਂਸਲਾ ਵੇਖ ਡਾਕਟਰ ਵੀ ਹੈਰਾਨ ਰਹਿ ਗਏ। ਖੋਪੜੀ 'ਚ 3 ਗੋਲੀਆਂ ਅਤੇ ਗਲੇ ਵਿੱਚ ਇਕ ਗੋਲੀ ਲੱਗਣ ਨਾਲ ਵੀ ਔਰਤ ਨੇ ਹਿੰਮਤ ਨਹੀਂ ਹਾਰੀ ਅਤੇ ਖੁਦ ਡਾਕਟਰ ਕੋਲ 26 ਕਿਲੋਮੀਟਰ ਦਾ ਰਸਤਾ ਤੈਅ ਕਰ ਇਲਾਜ ਲਈ ਪਹੁੰਚੀ ਸੀ। 

FileFile

ਇਸ ਦੇ ਨਾਲ ਹੀ ਪੁਲਿਸ ਨੇ ਭਤੀਜੇ ਕੰਵਰਪ੍ਰੀਤ ਸਿੰਘ ਖਿਲਾਫ਼ ਕੇਸ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਦੋਂ ਪੁਲਿਸ ਨੇ ਜ਼ਖਮੀ ਔਰਤ ਦਾ ਬਿਆਨ ਲਿਆ ਤਾਂ ਉਸਨੇ ਦੱਸਿਆ ਕਿ, ਉਸ ਦਾ ਭਤੀਜਾ ਕੰਵਰਪ੍ਰੀਤ ਸਿੰਘ ਉਨ੍ਹਾਂ ਘਰ ਆਇਆ 'ਤੇ ਉਸਨੇ ਆਪਣੀ ਦਾਦੀ ਨੂੰ ਚਾਹ ਬਣਾਉਣ ਦਾ ਕਿਹਾ।

FileFile

ਜਦੋ ਮਾਂ ਚਾਹ ਬਣਾਉਣ ਗਯੀ ਤਾਂ ਭਤੀਜੇ ਕੰਵਰਪ੍ਰੀਤ ਨੇ ਦਾਦੀ ਤੇ ਭੂਆ ਤੇ ਗੋਲੀਆਂ ਚਲਾਉਣੀ ਸ਼ੁਰੂ ਕਰ ਦਿਤੀ ਅਤੇ ਫਿਰ ਫਰਾਰ ਹੋ ਗਿਆ। ਬਹਿਰਹਾਲ ਪੁਲਿਸ ਨੇ ਦੋਸ਼ੀ ਕੰਵਰਪ੍ਰੀਤ ਸਿੰਘ ਖਿਲਾਫ ਕਤਲ਼ ਦਾ ਮਾਮਲਾ ਦਰਜ ਕਰ ਲਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement