ਜਦੋਂ ਸੁਨੀਲ ਜਾਖੜ ਨੇ ਅਤੁਲ ਨੰਦਾ ਤੋਂ ਫੇਰਿਆ ਮੂੰਹ........
Published : Jan 16, 2020, 12:20 pm IST
Updated : Jan 16, 2020, 12:47 pm IST
SHARE ARTICLE
File Photo
File Photo

ਬਿਜਲੀ ਸਮਝੌਤਿਆਂ ਨੂੰ ਲੈ ਕੇ ਸੁਪਰੀਮ ਕੋਰਟ 'ਚ ਕੇਸ ਹਾਰਨ ਤੋਂ ਬਾਅਦ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਗੁੱਸਾ  ਐਡਵੋਕੇਟ ਜਨਰਲ ਅਤੁਲ ਨੰਦਾ 'ਤੇ ਅਜਿਹਾ ਫੁੱਟਿਆ

ਚੰਡੀਗੜ੍ਹ- ਬਿਜਲੀ ਸਮਝੌਤਿਆਂ ਨੂੰ ਲੈ ਕੇ ਸੁਪਰੀਮ ਕੋਰਟ 'ਚ ਕੇਸ ਹਾਰਨ ਤੋਂ ਬਾਅਦ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਗੁੱਸਾ  ਐਡਵੋਕੇਟ ਜਨਰਲ ਅਤੁਲ ਨੰਦਾ 'ਤੇ ਅਜਿਹਾ ਫੁੱਟਿਆ ਕਿ ਮੀਟਿੰਗ ਵਿਚ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਬਾਦਲ, ਚੀਫ਼ ਸੈਕਟਰੀ ਕਰਣ ਅਵਤਾਰ ਸਿੰਘ, ਪ੍ਰਿੰਸੀਪਲ ਸੈਕਟਰੀ ਫਾਈਨਾਂਸ ਅਨਿਰੁੱਧ ਤਿਵਾੜੀ ਦੇ ਮਬੰਹ ਅੱਡੇ ਰਹਿ ਗਏ।

Atul NandaAtul Nanda

ਜਾਖੜ, ਵਿਧਾਇਕਾਂ ਦੇ ਨਾਲ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੁਆਰਾ ਕੀਤੀ ਜਾ ਰਹੀ ਪ੍ਰੀ-ਬਜਟ ਮੀਟਿੰਗ 'ਚ ਹਿੱਸਾ ਲੈਣ ਲਈ ਆਏ ਹੋਏ ਸਨ। ਕੱਲ੍ਹ ਦੁਪਹਿਰ ਬਾਅਦ ਜਲੰਧਰ ਤੇ ਕਪੂਰਥਲਾ ਦੇ ਵਿਧਾਇਕਾਂ ਦੀ ਮੀਟਿੰਗ ਸੀ। ਜਿਵੇਂ ਹੀ ਉਹ ਮੀਟਿੰਗ 'ਚ ਸ਼ਾਮਲ ਹੋਣ ਲਈ ਵਿਧਾਇਕਾਂ ਨਾਲ ਆਏ, ਏਜੀ ਅਤੁਲ ਨੰਦਾ ਉਨ੍ਹਾਂ ਨੂੰ ਬਾਹਰ ਹੀ ਮਿਲ ਗਏ। ਜਾਖੜ ਉਨ੍ਹਾਂ ਤੋਂ ਮੂੰਹ ਫੇਰ ਕੇ ਜਾਣ ਲੱਗੇ ਤਾਂ ਨੰਦਾ ਨੇ ਕਿਹਾ ਕਿ ਤੁਸੀਂ ਮੇਰੇ ਤੋਂ ਨਾਰਾਜ਼ ਲੱਗਦੇ ਹੋ।

Captain amarinder singhCaptain amarinder singh

ਜਾਖੜ ਨੇ ਕਿਹਾ ਕਿ ਤੁਹਾਡੇ ਨਾਲ ਥੋੜ੍ਹਾ ਨਾਰਾਜ਼ ਨਹੀਂ ਹਾਂ, ਬਹੁਤ ਜ਼ਿਆਦਾ ਨਾਰਾਜ਼ ਹਾਂ ਪਰ ਮੈਂ ਤੁਹਾਡੇ ਨਾਲ ਹੁਣ ਗੱਲ ਨਹੀਂ ਕਰਾਂਗਾ, ਸੀਐੱਮ ਸਾਹਿਬ ਦੇ ਸਾਹਮਣੇ ਕਰਾਂਗਾ। ਅਸੀਂ ਕਾਂਗਰਸ ਸਰਕਾਰ ਤੁਹਾਡੀ ਦੁਕਾਨ ਖੋਲ੍ਹਣ ਲਈ ਨਹੀਂ ਬਣਾਈ ਹੈ ਇਹ ਸਭ ਕਹਿ ਕੇ ਉਹ ਮੀਟਿੰਗ ਵਿਚ ਸ਼ਾਮਲ ਹੋਣ ਲਈ ਅੰਦਰ ਚਲੇ ਗਏ।

 

ਮੀਟਿੰਗ ਵਿਚ ਸ਼ਾਮਲ ਇਕ ਸੀਨੀਅਰ ਵਿਧਾਇਕ ਨੇ ਦੱਸਿਆ ਕਿ ਉਨ੍ਹਾਂ ਨੇ ਸੁਨੀਲ ਜਾਖੜ ਦਾ ਅਜਿਹਾ ਰੂਪ ਪਹਿਲੇ ਕਦੀ ਨਹੀਂ ਦੇਖਿਆ ਸੀ। ਦਰਅਸਲ ਬਿਜਲੀ ਮੁੱਦੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਜਪਾਲ ਨੂੰ ਜੋ ਮੰਗ-ਪੱਤਰ ਦਿੱਤਾ ਸੀ ਉਸ ਵਿਚ ਦੋਸ਼ ਲਗਾਇਆ ਕਿ ਸਰਕਾਰ ਜਾਣ-ਬੁੱਝ ਕੇ ਮਹੱਤਵਪੂਰਨ ਕੇਸਾਂ ਨੂੰ ਹਾਰ ਰਹੀ ਹੈ, ਜਿਸ ਕਾਰਨ ਆਮ ਜਨਤਾ 'ਤੇ ਕਰੋੜਾਂ ਰੁਪਇਆਂ ਦਾ ਬੋਝ ਪਿਆ ਹੈ।

sunil jhakarsunil jhakar

ਜਦੋਂ ਮੀਟਿੰਗ ਸ਼ੁਰੂ ਹੋਈ ਤਦ ਤਕ ਤਾਂ ਜਾਖੜ ਸ਼ਾਂਤ ਬੈਠੇ ਰਹੇ ਪਰ ਜਿਵੇਂ ਹੀ ਕਿਸੇ ਮੁੱਦੇ 'ਤੇ ਕਾਨੂੰਨੀ ਰਾਏ ਲੈਣ ਦੀ ਗੱਲ ਆਈ ਤਾਂ ਉਹ ਭੜਕ ਗਏ। ਉਨ੍ਹਾਂ ਨੇ ਪੁੱਛਿਆ, ਕਿਸ ਗੱਲ ਦੀ ਕਾਨੂੰਨੀ ਰਾਏ। ਹੁਣ ਤਕ ਕਿੰਨੇ ਮਾਮਲਿਆਂ ਵਿਚ ਤੁਹਾਡੀ ਰਾਏ ਲਈ ਗਈ ਤੇ ਉਨ੍ਹਾਂ ਕੇਸਾਂ ਦਾ ਕੀ ਹੋਇਆ? ਕਿੰਨੇ ਕੇਸ ਤੁਸੀਂ ਜਿੱਤੇ ਹਨ? ਉਨ੍ਹਾਂ ਨੇ ਚੀਫ ਸੈਕਟਰੀ ਤੋਂ ਪੁੱਛਿਆ, ਮੈਨੂੰ ਇਹ ਦੱਸੋ ਕਿ ਇਨ੍ਹਾਂ ਨੇ ਹੁਣ ਤਕ ਕਿਹੜੇ-ਕਿਹੜੇ ਕੇਸ ਜਿੱਤੇ ਹਨ, ਸ਼ਾਇਦ ਅਜਿਹੇ ਕੇਸਾਂ ਦੀ ਗਿਣਤੀ ਕਰਨੀ ਆਸਾਨ ਹੋਵੇਗੀ ਕਿਉਂਕਿ ਜ਼ਿਆਦਾਤਰ ਤਾਂ ਇਨ੍ਹਾਂ ਨੇ ਹਾਰੇ ਹੀ ਹਨ।

File PhotoFile Photo

ਇਕ ਸੀਨੀਅਰ ਵਿਧਾਇਕ ਬੋਲੇ ਕਿ ਵਿੱਤ ਵਿਭਾਗ ਦੇ ਸੈਕਟਰੀ ਅਨਿਰੁੱਧ ਤਿਵਾੜੀ ਕੁਝ ਬੋਲਣਾ ਚਾਹੁੰਦੇ ਸਨ ਤਾਂ ਜਾਖੜ ਨੇ ਉਨ੍ਹਾਂ ਤੋਂ ਵੀ ਪੁੱਛ ਲਿਆ ਕਿ ਪਿਛਲੇ ਤਿੰਨ ਸਾਲਾਂ ਵਿਚ ਐਡਵੋਕੇਟ ਜਨਰਲ ਵਿਭਾਗ 'ਤੇ ਕਿੰਨਾ ਖ਼ਰਚ ਹੋਇਆ ਹੈ, ਇਸਦੇ ਡਿਟੇਲ ਮੈਨੂੰ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਤਾਂ ਹਰ ਥਾਂ ਸਾਡੀ ਸਰਕਾਰ ਦੀ ਬੇਇੱਜ਼ਤੀ ਕਰਵਾਈ ਹੈ। ਬੇਅਦਬੀ ਦੇ ਸੀਬੀਆਈ ਮਾਮਲੇ ਵਿਚ ਅਸੀਂ ਮੂੰਹ ਦੀ ਖਾਧੀ ਹੈ।

Sunil JakharSunil Jakhar

ਟਰਾਂਸਪੋਰਟ ਪਾਲਿਸੀ ਇਹ ਪਾਸ ਨਹੀਂ ਕਰਵਾ ਸਕੇ। ਵਾਸ਼ਿੰਗ ਕੋਲ ਵਾਲਾ ਕੇਸ ਸਰਕਾਰ ਹਾਰ ਗਈ ਹੈ, ਕਰੋੜਾਂ ਰੁਪਏ ਹੁਣ ਲੋਕਾਂ 'ਤੇ ਪੈ ਗਏ ਹਨ ਇਸਦੀ ਜਵਾਬਦੇਹੀ ਕਿਸਦੀ ਹੈ? ਸਾਨੂੰ ਜਵਾਬ ਦੇਣਾ ਪਵੇਗਾ।ਵਿਸ਼ਵਾਸਯੋਗ ਸੂਤਰਾਂ ਦਾ ਕਹਿਣਾ ਹੈ ਕਿ ਇਸ ਪੂਰੇ ਵਿਵਾਦ 'ਤੇ ਕੈਪਟਨ ਅਮਰਿੰਦਰ ਸਿੰਘ ਇਕ ਸ਼ਬਦ ਵੀ ਨਹੀਂ ਬੋਲੇ ਪਰ ਉਹ ਇਸ ਵਿਵਾਦ ਨੂੰ ਲੈ ਕੇ ਪਰੇਸ਼ਾਨ ਜ਼ਰੂਰ ਦਿਖੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement