
ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚਲਦੇ ਕਿਸਾਨਾਂ ਵਿਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ...
ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਵਿਰੋਧ ਦੇ ਚਲਦੇ ਕਿਸਾਨਾਂ ਵਿਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਉਥੇ ਹੀ ਕਿਸਾਨਾਂ ਦੇ ਵਿਰੋਧ ਨੂੰ ਦਬਾਉਣ ਦੇ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਦੱਸ ਦਈਏ ਕਿ ਕਿਸਾਨ ਅੰਦੋਲਨ ਵਿਚ ਮੋਹਰੀ ਭੂਮਿਕਾ ਨਿਭਾ ਰਹੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਅਤੇ ਪੰਜਾਬੀ ਅਦਾਕਾਰ ਦੀਪ ਸਿੱਧੂ ਤੋਂ ਇਲਾਵਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਨੂੰ ਵੀ ਨੋਟਿਸ ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਕਈਂ ਸਖ਼ਸ਼ੀਅਤਾਂ ਪੱਤਰਕਾਰ ਸਹਿਤਕਾਰ ਅਤੇ ਟਰਾਂਸਪੋਟਰਾਂ ਨੂੰ ਇਨ੍ਹਾਂ ਨੋਟਿਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Notice
ਜ਼ਿਕਰਯੋਗ ਹੈ ਕਿ ਲੋਕ ਭਲਾਈ ਇਨਸਾਫ਼ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੂੰ ਵੀ ਐਨ.ਆਈ.ਏ ਵੱਲੋਂ ਸੰਮਨ ਜਾਰੀ ਕਰ 17 ਜਨਵਰੀ ਨੂੰ ਦਿੱਲੀ ਹੈਡ ਕੁਆਰਟਰ ਵਿਚ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ। ਐਨ.ਆਈ.ਏ ਨੇ ਬਲਦੇਵ ਸਿਰਸਾ ਨੂੰ ਸਿੱਖ ਫਾਰ ਜਸਟਿਸ (ਐਸਐਫ਼ਜੇ) ਦੇ ਨਾਲ ਸੰਬੰਧ ਦੇ ਵਿਚ ਸੰਮਨ ਭੇਜ ਦਿੱਤਾ ਗਿਆ ਹੈ।
Deep sidhu
ਦੱਸ ਦਈਏ ਕਿ ਬਲਦੇਵ ਸਿੰਘ ਸਿਰਸਾ ਦੀ ਯੂਨੀਅਨ ਖੇਤੀ ਕਾਨੂੰਨਾਂ ਉਤੇ ਸਰਕਾਰ ਨਾਲ ਚਰਚਾ ਕਰਨ ਵਾਲੀ ਯੂਨੀਅਨ ਵਿਚੋਂ ਇੱਕ ਹਨ। ਇਸ ਤੋਂ ਬਾਅਦ ਸਿਰਸਾ ਨੇ ਕਿਹਾ ਕਿ ਕਿਸਾਨਾਂ ਦਾ ਸਮਰਥਨ ਕਰਨ ਦੀ ਕੀਮਤ ਦਾ ਮੁੱਲ ਮੋੜ ਰਿਹਾ ਹਾਂ। ਸਰਕਾਰ ਵਿਰੋਧ ਨੂੰ ਦਬਾਉਣ ਲਈ ਮੇਰੀ ਬੋਲੀ ਲਗਾ ਰਹੀ ਹੈ। ਇਸ ਲਈ ਸਰਕਾਰੀ ਏਜੰਸੀਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।