
ਅੰਮ੍ਰਿਤਸਰ ਦੇ ਥਾਣਾ ਸੁਲਤਾਨਵਿੰਡ ਵਿਚ ਦਰਜ ਹੋਇਆ ਮਾਮਲਾ
ਅੰਮ੍ਰਿਤਸਰ: ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਿਲਾਂ ਫਿਰ ਤੋਂ ਵਧਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ ਪੰਜਾਬ ਪੁਲਿਸ ਨੇ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Bikram Singh Majithia
ਪੁਲਿਸ ਨੇ ਧਾਰਾ 188 ਆਈਪੀਸੀ ਤੇ ਆਫ਼ਤ ਪ੍ਰਬੰਧਨ ਐਕਟ 2005 ਦੀ ਧਾਰਾ 51 ਤੇ ਮਹਾਂਮਾਰੀ ਰੋਗ ਐਕਟ 1897 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮਜੀਠੀਆ ਖ਼ਿਲਾਫ਼ ਇਹ ਕੇਸ ਥਾਣਾ ਸੁਲਤਾਨਵਿੰਡ ਵਿਖੇ ਦਰਜ ਕੀਤਾ ਗਿਆ ਹੈ।
Bikram Singh Majithia
ਬਿਕਰਮ ਮਜੀਠੀਆ ਨਸ਼ਾ ਤਸਕਰੀ ਕੇਸ ਵਿੱਚ ਅਗਾਊਂ ਜ਼ਮਾਨਤ ਮਿਲਣ ਮਗਰੋਂ ਅੰਮ੍ਰਿਤਸਰ ਪਹੁੰਚੇ ਸਨ। ਜਿੱਥੇ ਵੱਡੀ ਇਕੱਠ ਕੀਤਾ ਸੀ। ਕੋਰੋਨਾ ਦੇ ਕਹਿਰ ਕਰਕੇ ਪੰਜਾਬ ਵਿੱਚ ਸਖ਼ਤ ਕੋਵਿਡ ਨਿਯਮ ਲਾਗੂ ਹਨ। ਇਸ ਲਈ ਕੋਈ ਵੀ ਜਨਤਕ ਇਕੱਠ ਨਹੀਂ ਕੀਤਾ ਜਾ ਸਕਦਾ।
Bikram Singh Majithia
ਬਿਕਰਮ ਸਿੰਘ ਮਜੀਠੀਆ ਬੀਤੇ ਦਿਨੀਂ ਡਰੱਗ ਮਾਮਲੇ 'ਚ ਗ੍ਰਿਫਤਾਰੀ 'ਤੇ ਰੋਕ ਲੱਗਣ ਤੋਂ ਬਾਅਦ ਪਹਿਲੀ ਵਾਰ ਆਪਣੇ ਜੱਦੀ ਜ਼ਿਲੇ ਅੰਮ੍ਰਿਤਸਰ ਪਹੁੰਚੇ ਸਨ, ਜਿੱਥੇ ਅਕਾਲੀ ਦਲ ਦੇ ਵਰਕਰਾਂ ਨੇ ਬਿਕਰਮ ਸਿੰਘ ਮਜੀਠੀਆ ਦਾ ਗਰਮਜੋਸੀ ਨਾਲ ਸਵਾਗਤ ਕੀਤਾ ਅਤੇ ਕੋਰੋਨਾ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਗਈਆਂ।