
ਕਰਨਲ ਐੱਸ.ਐੱਸ. ਖੇੜਾ ਨੇ ਬੱਚਿਆਂ ਨਾਲ ਸਾਂਝੇ ਕੀਤੇ ਸਫ਼ਲ ਉਦਯੋਗਪਤੀ ਬਣਨ ਲਈ ਜ਼ਰੂਰੀ ਗੁਣ
ਚੰਡੀਗੜ੍ਹ : ਸੈਕਟਰ 26 ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਇਨੋਵੇਸ਼ਨ ਸੈੱਲ ਵਲੋਂ ਸਫ਼ਲ ਉੱਦਮੀ ਦੀ ਅਗਵਾਈ ਹੇਠ ਇੱਕ 'ਔਨਲਾਈਨ ਪ੍ਰੇਰਨਾ ਸੈਸ਼ਨ' ਕਰਵਾਇਆ ਗਿਆ। ਕਰਨਲ ਐੱਸ.ਐੱਸ. ਖੇੜਾ, ਲੁਗਸ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ, ਮੋਹਾਲੀ ਦੇ ਸੰਸਥਾਪਕ ਨਿਰਦੇਸ਼ਕ ਇਸ ਸੈਸ਼ਨ ਦੇ ਮੁੱਖ ਮਹਿਮਾਨ ਸਨ।
Report on Online Motivational Session by Successful Entrepreneur Col S S Khera
ਸੈਸ਼ਨ ਦੀ ਸ਼ੁਰੂਆਤ ਕਾਲਜ ਦੀ ਪ੍ਰਿੰਸੀਪਲ ਡਾ: ਨਵਜੋਤ ਕੌਰ ਦੇ ਸਵਾਗਤੀ ਭਾਸ਼ਣ ਨਾਲ ਹੋਈ। ਉਨ੍ਹਾਂ ਨੇ ਮੁੱਖ ਮਹਿਮਾਨ ਦਾ ਰਸਮੀ ਤੌਰ 'ਤੇ ਸਵਾਗਤ ਕੀਤਾ ਅਤੇ ਕਾਲਜ ਦੇ ਇਨੋਵੇਸ਼ਨ ਸੈੱਲ ਦੁਆਰਾ ਕੈਂਪਸ ਵਿੱਚ ਇਨੋਵੇਸ਼ਨ ਅਤੇ ਸਟਾਰਟ-ਅੱਪ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਸਿੱਖਿਆ ਮੰਤਰਾਲੇ, ਭਾਰਤ ਸਰਕਾਰ ਤੋਂ 3.5 ਦੀ ਸਟਾਰ ਰੇਟਿੰਗ ਪ੍ਰਾਪਤ ਕਰਨ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।
Report on Online Motivational Session by Successful Entrepreneur Col S S Khera
ਇਸ ਮੌਕੇ ਕਰਨਲ ਐੱਸ.ਐੱਸ. ਖੇੜਾ ਨੇ ਸੈਸ਼ਨ ਦੀ ਸ਼ੁਰੂਆਤ ਕਰਦਿਆਂ ਉੱਦਮਤਾ ਦੇ ਅਸਲ ਮਾਇਨੇ ਅਤੇ ਇੱਕ ਸਫ਼ਲ ਉੱਦਮੀ ਬਣਨ ਲਈ ਜ਼ਰੂਰੀ ਯੋਗਤਾਂਵਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਸਮਾਜਿਕ ਉੱਦਮਤਾ ਬਾਰੇ ਵੀ ਗੱਲ ਕੀਤੀ ਅਤੇ ਇੱਕ ਉਦਯੋਗਪਤੀ ਦੇ ਜੀਵਨ ਚੱਕਰ ਬਾਰੇ ਵਿਸਥਾਰ ਵਿੱਚ ਦੱਸਿਆ ਅਤੇ ਉਨ੍ਹਾਂ ਇਹ ਵੀ ਦੱਸਿਆ ਕਿ ਸਰਕਾਰ ਇਸ ਦਿਸ਼ਾ ਵਿੱਚ ਕਿਵੇਂ ਸਹਾਇਤਾ ਕਰ ਸਕਦੀ ਹੈ।
ਕਰਨਲ ਐੱਸ.ਐੱਸ. ਖੇੜਾ ਨੇ ਵਿਦਿਆਰਥੀਆਂ ਨੂੰ ਉਦਮਸ਼ੀਲਤਾ ਨੂੰ ਭਵਿੱਖ ਵਿਚ ਇੱਕ ਹੋਰ ਰਸਤੇ ਦੇ ਰੂਪ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ ਅਤੇ ਕੁਝ ਸਫ਼ਲ ਉੱਦਮੀਆਂ ਦੀਆਂ ਅਫ਼ਲਤਾ ਦੀਆਂ ਕਹਾਣੀਆਂ ਸਾਂਝੀਆਂ ਕਰਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।
Report on Online Motivational Session by Successful Entrepreneur Col S S Khera
ਭਾਸ਼ਣ ਤੋਂ ਬਾਅਦ ਸੈੱਲ ਦੇ ਕਨਵੀਨਰ ਡਾ. ਰਮਨਦੀਪ ਮੰਡੇਰ ਵਲੋਂ ਪ੍ਰਸ਼ਨ ਉੱਤਰ ਸੈਸ਼ਨ ਕਰਵਾਇਆ ਗਿਆ ਅਤੇ ਸੈਸ਼ਨ ਦੀ ਸਮਾਪਤੀ ਇਨੋਵੇਸ਼ਨ ਸੈੱਲ ਦੇ ਪ੍ਰਧਾਨ ਡਾ: ਤਰਨਜੀਤ ਰਾਓ ਦੇ ਧੰਨਵਾਦੀ ਭਾਸ਼ਣ ਨਾਲ ਹੋਈ। ਦੱਸ ਦੇਈਏ ਕਿ ਇਸ ਸੈਸ਼ਨ ਵਿੱਚ 100 ਦੇ ਕਰੀਬ ਵਿਦਿਆਰਥੀਆਂ ਅਤੇ ਫ਼ੈਕਲਟੀ ਮੈਂਬਰਾਂ ਨੇ ਭਾਗ ਲਿਆ।
ਸਫ਼ਲ ਉਦਯੋਗਪਤੀ ਬਣਨ ਲਈ ਜ਼ਰੂਰੀ ਗੁਣ
-ਸਮੱਸਿਆ ਨੂੰ ਲੱਭਣਾ ਅਤੇ ਹੱਲ ਕਰਨਾ
-ਰਚਨਾਤਮਕ ਸੋਚ
- ਵਿੱਤੀ ਪ੍ਰਬੰਧਨ ਦੀ ਸੁਚੱਜੀ ਯੋਗਤਾ
-ਅਣਸੁਖਾਵੇਂ ਮਾਹੌਲ ਨਾਲ ਨਜਿੱਠਣ ਦੀ ਕਾਬਲੀਅਤ
-ਇੱਕ ਟੀਮ ਦੇ ਰੂਪ ਵਿਚ ਕੰਮ ਕਰਨ ਦੀ ਸਮਰੱਥਾ
- ਜੋਖ਼ਮ ਲੈ ਕੇ ਕੰਮ ਕਰਨ ਦਾ ਢੰਗ