
ਫ਼ੌਜ ਵਿੱਚ ਭਰਤੀ ਹੋਣ ਦੀ ਵੀ ਕੀਤੀ ਕੋਸ਼ਿਸ਼ ਪਰ ਨਹੀਂ ਮਿਲੀ ਸੀ ਕਾਮਯਾਬੀ
ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਦਾ ਰਹਿਣ ਵਾਲਾ ਸੀ ਕੁਲਦੀਪ ਸਿੰਘ
ਗਾਟਵਾਲੀ: ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਵਿਖੇ ਵਿਦੇਸ਼ ਜਾਣ ਲਈ ਆਈਲਸ ਕਰ ਰਿਹਾ ਨੌਜਵਾਨ ਦੋ ਵਾਰ ਫੇਲ੍ਹ ਹੋਣ ਕਰ ਕੇ ਇੰਨਾ ਪ੍ਰੇਸ਼ਾਨ ਹੋ ਗਿਆ ਕਿ ਉਸ ਨੇ ਖੇਤ ਵਿਚ ਫੰਦਾ ਲਗਾ ਕੇ ਖੁਦਕੁਸ਼ੀ ਕਰ ਲਈ, ਮ੍ਰਿਤਕ ਨੌਜਵਾਨ ਨੇ ਫ਼ੌਜ ਵਿੱਚ ਭਰਤੀ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਹੀਂ ਹੋ ਸਕਿਆ ਜਿਸ ਕਰ ਕੇ ਹੁਣ ਉਸ ਨੇ ਵਿਦੇਸ਼ ਜਾਣ ਲਈ ਆਈਲਸ ਦੀ ਤਿਆਰੀ ਕਰਨੀ ਸ਼ੁਰੂ ਕੀਤੀ ਸੀ, ਮ੍ਰਿਤਕ ਨੌਜਵਾਨ ਆਪਣੇ ਪਿੱਛੇ ਮਾਤਾ ਪਿਤਾ ਅਤੇ ਛੋਟਾ ਭਰਾ ਛੱਡ ਗਿਆ ਹੈ।
ਇਹ ਤਸਵੀਰ ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਗਾਟਵਾਲੀ ਦੇ ਕੁਲਦੀਪ ਸਿੰਘ ਦੀ ਹੈ, ਜੋ ਵਿਦੇਸ਼ ਵਿੱਚ ਜਾ ਕੇ ਆਪਣੇ ਮਾਤਾ ਪਿਤਾ ਦੀ ਗਰੀਬੀ ਦੂਰ ਕਰਨ ਲਈ ਆਈਲਸ ਦੀ ਤਿਆਰੀ ਕਰ ਰਿਹਾ ਸੀ, ਪਰ ਦੋ ਵਾਰ ਟੈਸਟ ਦੇਣ ਤੋਂ ਬਾਅਦ ਵੀ ਕਾਮਯਾਬ ਨਾ ਹੋਣ ਕਾਰਨ ਐਨਾ ਪ੍ਰੇਸ਼ਾਨ ਹੋ ਗਿਆ ਕਿ ਇਸ ਨੇ ਆਪਣੇ ਖੇਤ ਵਿਚ ਫੰਦਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦਾ ਪਿਤਾ ਇਕ ਗਰੀਬ ਕਿਸਾਨ ਹੈ ਜਿਸ ਦੇ ਸਿਰ 'ਤੇ ਕਾਫੀ ਕਰਜ਼ਾ ਵੀ ਹੈ। ਨੌਜਵਾਨ ਵੱਲੋਂ ਕੀਤੀ ਖ਼ੁਦਕੁਸ਼ੀ ਕਾਰਨ ਪਰਿਵਾਰ ਸਦਮੇ ਵਿਚ ਹੈ।ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਮੁਤਾਬਕ ਮ੍ਰਿਤਕ ਰਾਤ 8 ਵਜੇ ਤੋਂ ਘਰੋਂ ਗਾਇਬ ਸੀ ਤੇ ਪਰਿਵਾਰ ਉਸ ਦੀ ਭਾਲ ਕਰ ਰਿਹਾ ਸੀ, ਪਰ ਉਸ ਦੀ ਸਵੇਰ ਸਮੇਂ ਖੇਤ ਦੇ ਕੋਠੇ ਵਿਚ ਲਾਸ਼ ਲਟਕਦੀ ਹੋਈ ਨਜ਼ਰ ਆਈ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਉਹ ਆਈਲਟਸ ਪੇਪਰ ਵਿਚ ਦੋ ਵਾਰ ਰਹਿਣ ਕਾਰਨ ਪ੍ਰੇਸ਼ਾਨ ਸੀ। ਉਧਰ ਰਾਮਾ ਮੰਡੀ ਪੁਲਿਸ ਨੇ 174 ਦੀ ਕਾਰਵਾਈ ਕਰ ਕੇ ਮ੍ਰਿਤਕ ਦੀ ਲਾਸ਼ ਦਾ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਕੋਲੋਂ ਮਹਿਜ਼ ਇੱਕ ਏਕੜ ਜ਼ਮੀਨ ਹੈ, ਨੌਜਵਾਨ ਆਸਟ੍ਰੇਲੀਆ ਜਾ ਕੇ ਆਪਣੇ ਪਰਿਵਾਰ ਦੀ ਗ਼ਰੀਬੀ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।