ਲੁਧਿਆਣਾ 'ਚ ਝੁੱਗੀਆਂ ਨੂੰ ਅੱਗ ਲੱਗਣ ਦਾ ਮਾਮਲਾ, 2 ਹੋਰ ਬੱਚਿਆਂ ਦੀ ਇਲਾਜ ਦੌਰਾਨ ਮੌਤ 
Published : Jan 16, 2023, 10:46 am IST
Updated : Jan 16, 2023, 10:46 am IST
SHARE ARTICLE
 Ludhiana slum fire case, 2 more children died during treatment
Ludhiana slum fire case, 2 more children died during treatment

ਦਰਅਸਲ 9 ਜਨਵਰੀ ਨੂੰ ਛੇ ਬੱਚੇ ਆਪਣੀ ਮਾਂ ਸੁਨੀਤਾ ਨਾਲ ਝੁੱਗੀ ਵਿਚ ਸੌਂ ਰਹੇ ਸਨ, ਜਿਨ੍ਹਾਂ ਨੇ ਠੰਢ ਤੋਂ ਬਚਣ ਲਈ ਝੁੱਗੀ ਵਿਚ ਤੇਲ ਦਾ ਦੀਵਾ ਜਗਾਇਆ ਸੀ।

 

ਲੁਧਿਆਣਾ - ਜ਼ਿਲ੍ਹੇ ਦੇ ਪਿੰਡ ਮੰਡਿਆਣੀ ਵਿਚ 7 ਦਿਨ ਪਹਿਲਾਂ ਝੁੱਗੀਆਂ ਨੂੰ ਅੱਗ ਲੱਗਣ ਦੇ ਮਾਮਲੇ ਵਿਚ 2 ਹੋਰ ਬੱਚਿਆਂ ਦੀ ਮੌਤ ਹੋ ਗਈ ਹੈ। ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ 4 ਤੱਕ ਪਹੁੰਚ ਗਈ ਹੈ। ਅੱਗ ਵਿਚ 6 ਬੱਚੇ ਝੁਲਸ ਗਏ। ਬੱਚਿਆਂ ਦਾ ਪੀਜੀਆਈ ਵਿਚ ਇਲਾਜ ਚੱਲ ਰਿਹਾ ਸੀ। ਮ੍ਰਿਤਕਾਂ ਦੀ ਪਛਾਣ ਪ੍ਰਵੀਨ (11), ਕੋਮਲ (10), ਸ਼ੁਕਰਾ (7) ਅਤੇ ਮੋਹਨ (3) ਵਜੋਂ ਹੋਈ ਹੈ।   

ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ 2 ਬੱਚੇ ਰਾਧਿਕਾ ਅਤੇ ਅਮਨ ਅਜੇ ਵੀ ਪੀਜੀਆਈ ਚੰਡੀਗੜ੍ਹ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਦੋਵਾਂ ਬੱਚਿਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਡਾਕਟਰਾਂ ਅਨੁਸਾਰ ਰਾਧਿਕਾ 60 ਫ਼ੀਸਦੀ ਤੋਂ ਵੱਧ ਅਤੇ ਅਮਨ 35 ਫੀਸਦੀ ਝੁਲਸ ਗਈ ਹੈ। 

ਦਰਅਸਲ 9 ਜਨਵਰੀ ਨੂੰ ਛੇ ਬੱਚੇ ਆਪਣੀ ਮਾਂ ਸੁਨੀਤਾ ਨਾਲ ਝੁੱਗੀ ਵਿਚ ਸੌਂ ਰਹੇ ਸਨ, ਜਿਨ੍ਹਾਂ ਨੇ ਠੰਢ ਤੋਂ ਬਚਣ ਲਈ ਝੁੱਗੀ ਵਿਚ ਤੇਲ ਦਾ ਦੀਵਾ ਜਗਾਇਆ ਸੀ। ਇਸ ਦੌਰਾਨ ਝੌਂਪੜੀ ਨੂੰ ਅੱਗ ਲੱਗ ਗਈ ਅਤੇ ਪਰਿਵਾਰ ਵੱਲੋਂ ਛੱਤ ਵਜੋਂ ਵਰਤੀ ਜਾ ਰਹੀ ਪਲਾਸਟਿਕ ਦੀ ਸ਼ੀਟ ਪਿਘਲ ਕੇ ਬੱਚਿਆਂ 'ਤੇ ਡਿੱਗ ਗਈ। ਇਸ ਹਾਦਸੇ ਵਿਚ ਇੱਕ ਛੋਟਾ ਬੱਚਾ ਵਾਲ-ਵਾਲ ਬਚ ਗਿਆ ਕਿਉਂਕਿ ਉਹ ਆਪਣੀ ਮਾਂ ਦੀ ਗੋਦੀ ਵਿਚ ਸੌਂ ਰਿਹਾ ਸੀ। 6 ਬੱਚੇ ਝੁਲਸ ਗਏ ਅਤੇ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ, ਜਿੱਥੇ ਉਨ੍ਹਾਂ ਵਿਚੋਂ ਦੋ ਦੀ ਉਸੇ ਦਿਨ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿਚ ਸੀਆਰਪੀਸੀ ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।   


 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement