ਲੁਧਿਆਣਾ ਪੁਲਿਸ ਨੇ ਫੜੇ 5 ਚੋਰੀ ਦੇ ਟਰੈਕਟਰ, ਗੁਜਰਾਤ ਦੇ ਡਿਫਾਲਟਰਾਂ ਤੋਂ ਜ਼ਬਤ ਕਰ ਕੇ ਪੰਜਾਬ 'ਚ ਵੇਚੇ
Published : Jan 16, 2023, 9:19 am IST
Updated : Jan 16, 2023, 9:19 am IST
SHARE ARTICLE
File Photo
File Photo

ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਇੱਕ ਲਾਅ ਗ੍ਰੈਜੂਏਟ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਲੁਧਿਆਣਾ- ਪੰਜਾਬ ਦੇ ਲੁਧਿਆਣਾ ਦੇ ਪੱਖੋਵਾਲ ਰੋਡ ਤੋਂ ਪੁਲਿਸ ਨੇ ਚੋਰੀ ਦੇ 5 ਟਰੈਕਟਰ ਬਰਾਮਦ ਕੀਤੇ ਹਨ।  ਇਹ ਟਰੈਕਟਰ ਉਨ੍ਹਾਂ ਲੋਕਾਂ ਦੇ ਹਨ, ਜਿਨ੍ਹਾਂ ਨੇ ਬੈਂਕ ਦੀ ਕਿਸ਼ਤ ਜਮ੍ਹਾ ਨਹੀਂ ਕਰਵਾਈ ਸੀ। ਮੁਲਜ਼ਮ ਇਨ੍ਹਾਂ ਕੋਲੋਂ ਟਰੈਕਟਰ ਜ਼ਬਤ ਕਰਕੇ ਪੰਜਾਬ ਲਿਆ ਕੇ ਵੇਚਦੇ ਸਨ। ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਇੱਕ ਲਾਅ ਗ੍ਰੈਜੂਏਟ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਮੁਲਜ਼ਮ ਆਪਣੇ ਭਰਾ ਅਤੇ ਦੋਸਤ ਦੀ ਮਦਦ ਨਾਲ ਟਰੈਕਟਰ ਚੋਰੀ ਕਰ ਰਿਹਾ ਸੀ। ਮੁਲਜ਼ਮ ਦੀ ਪਛਾਣ ਰਜਿੰਦਰਪਾਲ ਸਿੰਘ ਉਰਫ਼ ਬੰਟੀ ਗੁਜਰਾਤੀ ਵਾਸੀ ਪਿੰਡ ਨਾਰੰਗਵਾਲ ਕਲਾਂ ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ਵਿਚ ਉਸ ਦੇ ਭਰਾ ਸੁਖਜਿੰਦਰਪਾਲ ਉਰਫ਼ ਰੋਮੀ, ਜੋ ਕਿ ਗੁਜਰਾਤ ਦੇ ਗੋਧਰਾ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਦੋਸਤ ਨੂੰ ਵੀ ਨਾਮਜ਼ਦ ਕੀਤਾ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। 

ਏਐਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਹੁਣ ਤੱਕ 6 ਟਰੈਕਟਰ ਚੋਰੀ ਕਰ ਚੁੱਕੇ ਹਨ, ਜਿਨ੍ਹਾਂ ਵਿਚੋਂ 5 ਬਰਾਮਦ ਕਰ ਲਏ ਗਏ ਹਨ। ਮੁਲਜ਼ਮਾਂ ਨੇ ਉੱਤਰ ਪ੍ਰਦੇਸ਼ ਦੇ ਇੱਕ ਕਿਸਾਨ ਨੂੰ ਟਰੈਕਟਰ ਵੇਚਿਆ ਹੈ। ਰਜਿੰਦਰਪਾਲ ਨੂੰ ਪੱਖੋਵਾਲ ਰੋਡ ’ਤੇ ਪਿੰਡ ਖੀਰੀ ਚੌਕ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸ ਦਾ ਭਰਾ ਸੁਖਜਿੰਦਰਪਾਲ ਅਤੇ ਇੱਕ ਦੋਸਤ ਟਰੈਕਟਰ ਵੇਚਣ ਵਾਲੀ ਏਜੰਸੀ ਵਿਚ ਕੰਮ ਕਰਦੇ ਹਨ। ਮੁਲਜ਼ਮ ਸਮੇਂ ਸਿਰ ਕਿਸ਼ਤਾਂ ਨਾ ਭਰਨ ਵਾਲਿਆਂ ਦੀ ਪਛਾਣ ਕਰਕੇ ਵਾਹਨ ਜ਼ਬਤ ਕਰ ਲੈਂਦੇ ਸਨ। ਦੋਸ਼ੀ ਏਜੰਸੀ ਨੂੰ ਸੂਚਨਾ ਦੇਣ ਦੀ ਬਜਾਏ ਪੰਜਾਬ ਲਿਆ ਕੇ ਕਿਸਾਨਾਂ ਨੂੰ ਵੇਚ ਦਿੰਦੇ ਸਨ। 

ਏਐਸਆਈ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਵਿਚ ਧਾਰਾ 379, 411 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਰਜਿੰਦਰਪਾਲ ਸਿੰਘ ਨੇ ਵਿਦੇਸ਼ੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੈ। ਉਹ ਸ਼ਰਾਬ ਦਾ ਆਦੀ ਹੈ। ਸ਼ਰਾਬ ਦੀ ਲੋੜ ਪੂਰੀ ਕਰਨ ਲਈ ਉਹ ਅਪਰਾਧ ਕਰਨ ਲੱਗਾ। ਮੁਲਜ਼ਮ ਸ਼ਾਦੀਸ਼ੁਦਾ ਹੈ ਪਰ ਸ਼ਰਾਬ ਪੀਣ ਦੀ ਆਦਤ ਕਾਰਨ ਉਸ ਦੀ ਪਤਨੀ ਨੇ ਉਸ ਨੂੰ ਛੱਡ ਦਿੱਤਾ ਸੀ।

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement