PM Modi Security Breach : ਪ੍ਰਧਾਨ ਮੰਤਰੀ ਦੇ ਕਾਫ਼ਲੇ ਨੂੰ ਫ਼ਿਰੋਜ਼ਪੁਰ ֹ’ਚ ਰੋਕਣ ਦੇ ਮਾਮਲੇ ਵਿਚ ਅਦਾਲਤਾਂ ਸਖ਼ਤ
Published : Jan 16, 2025, 12:31 pm IST
Updated : Jan 16, 2025, 12:31 pm IST
SHARE ARTICLE
Court Strict on PM Narendra Modi Security Breach in Punjab's Ferozepur Latest News in Punjabi
Court Strict on PM Narendra Modi Security Breach in Punjab's Ferozepur Latest News in Punjabi

PM Modi Security Breach : ਪੁਲਿਸ ਨੇ ਇਰਾਦਾ ਕਤਲ ਦੀਆਂ ਧਾਰਾਵਾਂ ਸਮੇਤ ਹੋਰ ਧਾਰਾਵਾਂ ਲਾਈਆਂ 

Court Strict on PM Narendra Modi Security Breach in Punjab's Ferozepur Latest News in Punjabi : ਕਰੀਬ ਤਿੰਨ ਸਾਲ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ਿਰੋਜ਼ਪੁਰ ਆਮਦ ਮੌਕੇ ਰਾਹ ਵਿਚ ਹੀ ਕਾਫ਼ਲਾ ਰੋਕਣ ਦੇ ਮਾਮਲੇ ਵਿਚ ਜ਼ਿਲ੍ਹਾ ਅਦਾਲਤ ਵਲੋਂ ਸਖ਼ਤੀ ਦਾ ਰੁੱਖ ਅਪਣਾਉਂਦੇ ਹੋਏ ਇਕ ਵਿਅਕਤੀ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਖ਼ਾਰਜ ਕੀਤੀ ਹੈ। ਦੱਸਣਯੋਗ ਹੈ ਕਿ ਵੀ ਆਈ.ਪੀ ਸਕਿਉਰਟੀ ਦਾ ਰਾਸਤਾ ਰੋਕਣ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫ਼ਿਰੋਜ਼ਪੁਰ ਵਿਖੇ ਰੱਖੀ ਹੋਈ ਰੈਲੀ ਵਿਚ ਪਹੁੰਚ ਨਹੀਂ ਸਕੇ ਸਨ ਅਤੇ ਉਨ੍ਹਾਂ ਨੂੰ ਰਾਹ ਵਿਚੋ ਹੀ ਵਾਪਸ ਮੁੜਨਾ ਪਿਆ ਸੀ। 

ਮਿਲੀ ਜਾਣਕਾਰੀ ਅਨੁਸਾਰ 5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫ਼ਿਰੋਜ਼ਪੁਰ ਵਿਖੇ ਰੈਲੀ ਨੂੰ ਸੰਬੋਧਤ ਕਰਨ ਜਾ ਰਹੇ ਸਨ ਕਿ ਕੁੱਝ ਅਣਪਛਾਤਿਆਂ ਵਲੋਂ ਪਿੰਡ ਪਿਆਰੇਆਣਾ ਨੇੜੇ ਮੁੱਖ ਸੜਕ ਨੂੰ ਧਰਨਾ ਦੇ ਕੇ ਜਾਮ ਕੀਤਾ ਗਿਆ ਸੀ। ਜਿਸ ਸਬੰਧੀ 6 ਜਨਵਰੀ 2022 ਨੂੰ ਐਸ.ਆਈ ਬੀਰਬਲ ਸਿੰਘ ਦੇ ਬਿਆਨਾਂ ’ਤੇ ਅਣਪਛਾਤਿਆਂ ਵਿਰੁਧ ਥਾਣਾ ਕੁੱਲਗੜ੍ਹੀ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ਆਈਪੀਸੀ ਧਾਰਾ 283 ਤਹਿਤ ਦਰਜ ਕੀਤਾ ਗਿਆ ਸੀ ਜੋ ਕਿ ਜ਼ਮਾਨਤ ਯੋਗ ਜੁਰਮ ਸੀ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਿਆਸੀ ਮੰਚ ’ਤੇ ਇਸ ਦਾ ਕਾਫ਼ੀ ਹੰਗਾਮਾ ਪੈਦਾ ਹੋਣ ਉਪਰੰਤ ਇਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ । ਜਿਸ ਵਲੋਂ 20 ਦਸੰਬਰ 2022 ਨੂੰ ਇਸ ਮਾਮਲੇ ਵਿਚ ਜੁਰਮ ਦਾ ਵਾਧਾ ਕਰਦੇ ਹੋਏ ਧਾਰਾ 307, 353 341, 186, 149 ਅਤੇ 8 ਬੀ ਨੈਸ਼ਨਲ ਹਾਈਵੇ ਐਕਟ ਲਗਾ ਦਿਤਾ ਗਿਆ। 

ਇਸ ਸਬੰਧੀ ਅਦਾਲਤ ਅੰਦਰ ਅੱਜ ਪੁਲਿਸ ਵਲੋਂ ਰਿਕਾਰਡ ਪੇਸ਼ ਕਰਦੇ ਹੋਏ ਦਸਿਆ ਗਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਰੋਕਣਾ ਇਕ ਬਹੁਤ ਵੱਡਾ ਗੰਭੀਰ ਮਾਮਲਾ ਹੈ। ਇਕ ਘੰਟੇ ਤੋਂ ਵੱਧ ਪ੍ਰਧਾਨ ਮੰਤਰੀ ਦੇ ਕਾਫ਼ਲੇ ਦੀ ਸਕਿਉਰਟੀ ਨੂੰ ਰੋਕਿਆ ਗਿਆ ਸੀ। 

ਇਸ ਕੇਸ ਦੀ ਤਫ਼ਤੀਸ਼ ਐਸ.ਪੀ ਇਨਵੈਸਟੀਗੇਸ਼ਨ, ਡੀ.ਐਸ.ਪੀ ਦਿਹਾਤੀ, ਤੇ ਇੰਚਾਰਜ ਸੀ.ਆਈ.ਏ ਸਟਾਫ਼ ਫ਼ਿਰੋਜ਼ਪੁਰ ਵਲੋਂ ਵੀ ਕੀਤੀ ਗਈ। ਜਿਸ ਅਨੁਸਾਰ ਬਲਕਾਰ ਸਿੰਘ ਪੁੱਤਰ ਨੱਥਾ ਸਿੰਘ, ਨਿਰਮਲ ਸਿੰਘ ਪੁੱਤਰ ਹੀਰਾ ਸਿੰਘ, ਕਮਲਜੀਤ ਸਿੰਘ ਪੁੱਤਰ ਬਲਜਿੰਦਰ ਸਿੰਘ, ਲਖਵਿੰਦਰ ਸਿੰਘ ਉਰਫ਼ ਸੁਖਜਿੰਦਰ ਸਿੰਘ ਪੁੱਤਰ ਮਹਿਲ ਸਿੰਘ ,ਅਵਤਾਰ ਸਿੰਘ ਪੁੱਤਰ ਦਰਸ਼ਨ ਸਿੰਘ ,ਸੁਖਵੀਰ ਸਿੰਘ ਕੰਗ ਪੁੱਤਰ ਪਾਲ ਸਿੰਘ ,ਬਲਦੇਵ ਸਿੰਘ ਪੁੱਤਰ ਸਗਰ ਸਿੰਘ ,ਚਰਨਜੀਤ ਸਿੰਘ ਪੁੱਤਰ ਜੱਸਾ ਸਿੰਘ, ਪਰਮਜੀਤ ਸਿੰਘ ਪੁੱਤਰ ਨਛੱਤਰ ਸਿੰਘ, ਬਲਜਿੰਦਰ ਸਿੰਘ ਪੁੱਤਰ ਬਚਿੱਤਰ ਸਿੰਘ, ਮੇਜਰ ਸਿੰਘ ਪੁੱਤਰ ਪੂਰਨ ਸਿੰਘ ,ਕੁਲਵੰਤ ਸਿੰਘ ਪੁੱਤਰ ਪੂਰਨ ਸਿੰਘ ,ਜੁਗਰਾਜ ਸਿੰਘ ਪੁੱਤਰ ਦਰਸ਼ਨ ਸਿੰਘ ,ਜਗਤਾਰ ਸਿੰਘ ਭਾਂਗਰ ਪੁੱਤਰ ਸ਼ੇਰ ਜੰਗ ਸਿੰਘ ,ਜਗਰੂਪ ਸਿੰਘ ਪੁੱਤਰ ਦਲੀਪ ਸਿੰਘ ,ਗੁਰਪ੍ਰੀਤ ਸਿੰਘ ਪੁੱਤਰ ਕਰਤਾਰ ਸਿੰਘ , ਬੋਹੜ ਸਿੰਘ ਪੁੱਤਰ ਅਜੈਬ ਸਿੰਘ, ਰਣਜੀਤ ਸਿੰਘ ਪੁੱਤਰ ਸੋਹਣ ਸਿੰਘ ,ਬਲਰਾਜ ਸਿੰਘ ਪੁੱਤਰ ਦਰਸ਼ਨ ਸਿੰਘ, ਗੁਰਬਚਨ ਸਿੰਘ ਪੁੱਤਰ ਬਲਵੀਰ ਸਿੰਘ, ਸੰਦੀਪ ਸਿੰਘ ਪੁੱਤਰ ਕੇਵਲ ਸਿੰਘ, ਗਿਆਨ ਸਿੰਘ, ਜੱਗਾ  ,ਜਗਮੀਤ ਸਿੰਘ ਪੁੱਤਰ ਛਿੰਦਾ ਸਿੰਘ, ਸੁਖਦੇਵ ਸਿੰਘ ਪੁੱਤਰ ਮੁਖਤਿਆਰ ਸਿੰਘ ਆਦਿ ਨੂੰ ਨਾਮਜਦ ਕੀਤਾ ਗਿਆ ਹੈ। ਜਿਸ ਸਬੰਧੀ ਜੁਡੀਸ਼ੀਅਲ ਮੈਜਿਸਟਰੇਟ ਫ਼ਿਰੋਜ਼ਪੁਰ ਦੀ ਅਦਾਲਤ ਵਲੋਂ ਇਨ੍ਹਾਂ ਦੀ ਗ੍ਰਿਫ਼ਤਾਰੀ ਦੇ ਵਰੰਟ ਵੀ ਜਾਰੀ ਕੀਤੇ ਗਏ ਹਨ। ਜਦਕਿ ਨਾਮਜ਼ਦ ਵਿਅਕਤੀਆਂ ਵਲੋਂ ਇਸ ਦਰਜ ਪਰਚੇ ਨੂੰ ਮਾੜੇ ਬੰਦਿਆਂ ਤੇ ਤਕੜੇ ਬੰਦਿਆਂ ਦਾ ਜ਼ੋਰ ਦਸਿਆ ਗਿਆ। 

ਇਸ ਮਾਮਲੇ ’ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਫ਼ਿਰੋਜ਼ਪੁਰ ਦੀ ਅਦਾਲਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫ਼ਲੇ ਨੂੰ ਰੋਕਣ ਦੇ ਮਾਮਲੇ ਨੂੰ ਗੰਭੀਰ ਦਸਦੇ ਹੋਏ ਕਮਲਜੀਤ ਦੀ ਪੇਸ਼ਗੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿਤੀ ਗਈ ਹੈ।

(For more Punjabi news apart from Court Strict on PM Narendra Modi Security Breach in Punjab's Ferozepur Latest News in Punjabi stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement