
ਬੀਤੇ ਦਿਨ ਡਿਊਟੀ ਦੌਰਾਨ ਸੂਬੇਦਾਰ ਬਲਜਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਗਈ ਸੀ ਜਾਨ
ਪਿੰਡ ਬੰਨਾਵਾਲਾ ਦੇ ਰਹਿਣ ਵਾਲੇ ਅਤੇ ਭਾਰਤੀ ਫੌਜ ਵਿਚ ਡਿਊਟੀ ਨਿਭਾ ਰਹੇ ਸੂਬੇਦਾਰ ਬਲਜਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ । ਜਿਸ ਦੀ ਮ੍ਰਿਤਕ ਦੇਹ ਨੂੰ ਆਰਮੀ ਵਲੋਂ ਉਨ੍ਹਾਂ ਦੇ ਪਿੰਡ ਲਿਆਦਾ ਗਿਆ ਹੈ। ਅੱਜ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਸੈਨਿਕ ਰਸਮਾਂ ਨਾਲ ਉਹਨਾਂ ਦੇ ਪਿੰਡ ਬੰਨਾਵਾਲਾ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ।
Subedar of Bannawala village was cremated with military rites News in punjabi
ਬਲਜਿੰਦਰ ਸਿੰਘ ਪੁੱਤਰ ਆਤਮਾ ਸਿੰਘ ਉਮਰ ਲਗਭਗ 45 ਸਾਲ 1811 ਲਾਈਟ ਰੈਜੀਮੈਂਟ ਵਿਚ ਬਤੌਰ ਸੂਬੇਦਾਰ ਆਪਣੀਆਂ ਸੇਵਾਵਾਂ ਹੈਦਰਾਬਾਦ ਵਿਖੇ ਨਿਭਾ ਰਹੇ ਸਨ। ਜੋ ਕੁਝ ਦਿਨ ਪਹਿਲਾ ਪੇਂਟ ਦੀ ਇੰਨਫੈਕਸ਼ਨ ਕਾਰਨ ਮਿਲਟਰੀ ਹਸਪਤਾਲ ਸਿਕੰਦਰਾਬਾਦ ਵਿਖੇ ਭਰਤੀ ਸਨ। ਜਿਥੇ 14 ਜਨਵਰੀ ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਬਲਜਿੰਦਰ ਸਿੰਘ ਦੀ ਸੇਵਾ ਮੁਕਤੀ ਵਿਚ ਅੱਠ ਮਹੀਨਿਆਂ ਦਾ ਸਮਾਂ ਬਾਕੀ ਰਹਿ ਗਿਆ ਸੀ।
Subedar of Bannawala village was cremated with military rites News in punjabi
ਉਨ੍ਹਾਂ ਨੂੰ ਸੈਨਾ ਵਲੋਂ 26 ਜਨਵਰੀ ਨੂੰ ਪਦ ਉਨਤ ਕਰਕੇ ਆਨਰੇਰੀ ਲੈਫਟੀਨੈਂਟ ਅਤੇ 15 ਅਗਸਤ ਨੂੰ ਆਨਰੇਰੀ ਕੈਂਪਟਨ ਬਣਾਇਆ ਜਾਣਾ ਸੀ। ਜਿਉਂ ਹੀ ਉਨ੍ਹਾਂ ਦੀ ਮੌਤ ਦੀ ਖ਼ਬਰ ਪਿੰਡ ਵਿਚ ਪੁੱਜੀ ਤਾਂ ਸਾਰੇ ਪਿੰਡ ਵਿਚ ਸੌਗ ਦੀ ਲਹਿਰ ਦੌੜ ਗਈ। ਉਹ ਆਪਣੇ ਪਿੱਛੇ ਆਪਣੇ ਬਜ਼ੁਰਗ ਮਾਤਾ - ਪਿਤਾ, ਪਤਨੀ, ਇਕ ਲੜਕਾ ਅਤੇ ਲੜਕੀ ਨੂੰ ਛੱਡ ਗਏ ਹਨ।