ਪੁਲਵਾਮਾ ਹਮਲਾ : 44 ਸ਼ਹੀਦਾਂ ਚੋਂ 4 ਪੰਜਾਬ ਦੇ, ਪਿੰਡ-ਪਿੰਡ ‘ਚ ਛਾਇਆ ਮਾਤਮ
Published : Feb 16, 2019, 1:15 pm IST
Updated : Feb 16, 2019, 1:15 pm IST
SHARE ARTICLE
Pulwama attack 4 out of 44 martyrs of Punjab
Pulwama attack 4 out of 44 martyrs of Punjab

ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਵੀਰਵਾਰ ਨੂੰ ਕੇਂਦਰੀ ਰਿਜਰਵ ਪੁਲਿਸ ਬਲ (ਸੀ.ਆਰ.ਪੀ.ਐਫ.) ਦੇ ਕਾਫਿਲੇ ਉੱਤੇ ਹੋਏ ਫਿਦਾਈਨ ਹਮਲੇ ਵਿਚ ਪੰਜਾਬ  ਦੇ 4...

ਚੰਡੀਗੜ : ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਵੀਰਵਾਰ ਨੂੰ ਕੇਂਦਰੀ ਰਿਜਰਵ ਪੁਲਿਸ ਬਲ (ਸੀ.ਆਰ.ਪੀ.ਐਫ.) ਦੇ ਕਾਫਿਲੇ ਉੱਤੇ ਹੋਏ ਫਿਦਾਈਨ ਹਮਲੇ ਵਿਚ ਪੰਜਾਬ  ਦੇ 4 ਜਵਾਨ ਸ਼ਹੀਦ ਹੋ ਗਏ। ਜਵਾਨਾਂ ਦੇ ਪਿੰਡਾਂ ਵਿਚ ਸੋਗ ਦਾ ਮਾਹੌਲ ਹੈ। ਸ਼ਹੀਦ ਜਵਾਨਾਂ ਦੇ ਪਿੰਡਾਂ ਵਿਚ ਸੋਗ ਦੀ ਲਹਿਰ ਹੈ। ਪੰਜਾਬ ਦੇ 4 ਸ਼ਹੀਦਾਂ ਵਿਚ ਮੋਗਾ ਜਿਲ੍ਹੇ ਦੇ ਜੈਮਲ ਸਿੰਘ, ਤਰਨਤਾਰਨ ਦੇ ਸੁਖਜਿੰਦਰ ਸਿੰਘ, ਗੁਰਦਾਸਪੁਰ ਦੇ ਦੀਨਾਨਗਰ ਦੇ ਮਨਿੰਦਰ ਸਿੰਘ ਅਤਰੀ ਅਤੇ ਰੋਪੜ ਦੇ ਕੁਲਵਿੰਦਰ ਸਿੰਘ ਸ਼ਾਮਲ ਸਨ।

Pulwama Attack Pulwama Attack

ਪਿੰਡਾਂ ਅਤੇ ਸ਼ਹੀਦਾਂ  ਦੇ ਪਰਵਾਰਾਂ ਨੇ ਹਮਲੇ ‘ਤੇ ਆਪਣਾ ਗੁੱਸਾ ਕੱਢਿਆ ਅਤੇ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਇਸ ਮੌਤਾਂ ਦਾ ਬਦਲਾ ਲੈਣਾ ਚਾਹੀਦਾ ਹੈ ਅਤੇ ਪਾਕਿਸਤਾਨੀ ਅਤਿਵਾਦੀਆਂ ਨੂੰ ਕਰਾਰਾ ਜਵਾਬ ਦੇਣਾ ਚਾਹੀਦਾ ਹੈ। ਜੰਮੂ-ਕਸ਼ਮੀਰ ਵਿਚ 1989 ਵਿਚ ਅਤਿਵਾਦ ਦੇ ਜਨਮ ਤੋਂ ਬਾਅਦ ਘਾਟੀ ਵਿਚ ਹੋਏ ਸਭ ਤੋਂ ਘਾਤਕ ਹਮਲੇ ਵਿਚ ਸੀ.ਆਰ.ਪੀ.ਐਫ. ਦੇ ਲਗਭਗ 44 ਫੌਜੀ ਸ਼ਹੀਦ ਹੋ ਗਏ ਅਤੇ 38 ਹੋਰ ਜਖ਼ਮੀ ਹੋ ਗਏ।

 

ਪੂਰੇ ਪੰਜਾਬ ਵਿਚ ਪੁਲਵਾਮਾ ਅਤਿਵਾਦੀ ਹਮਲੇ ਦੇ ਵਿਰੋਧ ਵਿਚ ਭਾਰਤੀ ਜਨਤਾ ਪਾਰਟੀ ਸਮੇਤ ਵੱਖ-ਵੱਖ ਰਾਜਨੀਤਕ ਅਤੇ ਸਾਮਾਜਕ ਸੰਗਠਨਾਂ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਦਾ ਪੁਤਲਾ ਫੂਕ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਥਾਂ-ਥਾਂ ਮੋਮਬੱਤੀਆਂ ਜਲਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਤ ਕੀਤੀ ਗਈ। ਤਰਨਤਾਰਨ:- ਇਕ ਪਿੰਡ ਵਾਸੀ ਗੁਰਨਾਮ ਸਿੰਘ  ਨੇ ਦੱਸਿਆ,  ‘ਸੁਖਜਿੰਦਰ ਦਾ 7 ਮਹੀਨੇ ਦਾ ਇਕ ਪੁੱਤਰ ਹੈ ਜਿਸਦਾ ਜਨਮ 8 ਸਾਲ ਬਾਅਦ ਹੋਇਆ ਹੈ।

 

ਸੁਖਜਿੰਦਰ ਕੁਝ ਦਿਨ ਪਹਿਲਾਂ ਹੀ ਆਪਣੇ ਬੇਟੇ ਦੀ ਪਹਿਲੀ ਲੋਹੜੀ ‘ਤੇ ਘਰ ਆਇਆ ਸੀ ਅਤੇ ਹਾਲ ਹੀ ਵਿਚ ਵਾਪਸ ਗਿਆ ਸੀ।’ ਮੋਗਾ:- ਜਿਲ੍ਹੇ ਦੇ ਧਰਮਕੋਟ ਵਿਚ ਘਲੌਟੀ ਪਿੰਡ ਨਿਵਾਸੀ ਜੈਮਲ ਸਿੰਘ (44)  ਉਸ ਬਸ ਦਾ ਚਾਲਕ ਸੀ ਜਿਸ ਉੱਤੇ ਅਤਿਵਾਦੀਆਂ ਨੇ ਹਮਲਾ ਕੀਤਾ ਸੀ। ਉਨ੍ਹਾਂ ਦੇ ਪਿਤਾ ਜਸਵੰਤ ਸਿੰਘ ਨੇ ਕਿਹਾ, ‘ਸਾਡਾ ਪੁੱਤਰ ਦੇਸ਼ ਲਈ ਸ਼ਹੀਦ ਹੋ ਗਿਆ।

PulwamaPulwama

  ਹਾਲਾਂਕਿ ਇਸਦੀ ਭਰਪਾਈ ਨਹੀਂ ਹੋ ਸਕਦੀ,  ਪਰ ਸਾਡੀ ਸਰਕਾਰ ਅਤੇ ਫੌਜ ਨੂੰ ਪਾਕਿਸਤਾਨ ਦੀ ਇਸ ਕਾਇਰਾਨਾ ਹਰਕਤ ਲਈ ਉਸਨੂੰ ਸਬਕ ਸਿਖਾਣਾ ਚਾਹੀਦਾ ਹੈ।’ ਜੈਮਾਲ ਸਿੰਘ ਦੇ ਘਰ ਵਿਚ ਉਨ੍ਹਾਂ ਦੇ ਬਜੁਰਗ ਮਾਤਾ-ਪਿਤਾ, ਪਤਨੀ, 10 ਸਾਲ ਦਾ ਪੁੱਤਰ ਅਤੇ ਛੋਟਾ ਭਰਾ ਹੈ। ਦੀਨਾਨਗਰ:- ਗੁਰਦਾਸਪੁਰ ਜਿਲ੍ਹੇ ਦੇ ਦੀਨਾਨਗਰ ਦੇ ਸ਼ਹੀਦ ਜਵਾਨ ਮਨਿੰਦਰ ਸਿੰਘ ਅਤਰੀ  ਦੇ ਪਿਤਾ ਸਤਪਾਲ ਅਤਰੀ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ 13 ਫਰਵਰੀ ਨੂੰ ਹੀ ਛੁੱਟੀ ਤੋਂ ਬਾਅਦ ਡਿਊਟੀ ਉੱਤੇ ਗਿਆ ਸੀ ਅਤੇ ਉਸ ਨੇ ਜੰਮੂ ਪੁੱਜਣ ਤੋਂ ਬਾਅਦ ਫੋਨ ਕੀਤਾ ਸੀ।

pulwama army camppulwama 

ਸਤਪਾਲ ਅਤਰੀ ਨੇ ਕਿਹਾ,  ‘ਉਹ ਅਗਲੇ ਦਿਨ ਹੀ ਸ਼ਹੀਦ ਹੋ ਗਿਆ। ਸਾਨੂੰ ਉਸਦੀ ਕਮੀ ਰਹੇਗੀ, ਪਰ ਸਾਨੂੰ ਉਸ ਉੱਤੇ ਗਰਵ ਹੈ।’ ਮਨਿੰਦਰ ਸਿੰਘ ਦਾ ਛੋਟਾ ਭਰਾ ਵੀ ਸੀ.ਆਰ.ਪੀ.ਐਫ. ਵਿਚ ਹੈ ਅਤੇ ਹੁਣ ਅਸਾਮ ਵਿਚ ਤੈਨਾਤ ਹੈ । ਰੋਪੜ:- ਪੁਲਵਾਮਾ ਹਮਲੇ ਵਿਚ ਸ਼ਹੀਦ ਹੋਇਆ ਇਕ ਹੋਰ ਫੌਜੀ ਰੋਪੜ ਜਿਲ੍ਹੇ ਦੇ ਆਨੰਦਪੁਰ ਸਾਹਿਬ ਵਿਚ ਪੈਂਦੇ ਬਲਾਕ ਨੂਰਪੁਰਬੇਦੀ ਦੇ ਪਿੰਡ ਰੌਲੀ ਦਾ ਕੁਲਵਿੰਦਰ ਸਿੰਘ ਹੈ। 26 ਸਾਲ ਦਾ ਕੁਲਵਿੰਦਰ ਦਾ ਸਾਲ 2019 ਵਿਚ ਵਿਆਹ ਹੋਣ ਵਾਲਾ ਸੀ। ਕੁਲਵਿੰਦਰ ਸਿੰਘ 5 ਸਾਲ ਪਹਿਲਾਂ 2014 ਵਿਚ ਭਰਤੀ ਹੋਇਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement