
ਨੌਦੀਪ ਤੇ ਦਿਸ਼ਾ ਦੀ ਰਿਹਾਈ ਲਈ ਪੰਜਾਬ ਭਰ ਵਿਚ ਖੇਤ ਮਜ਼ਦੂਰਾਂ ਵਲੋਂ ਰੋਸ ਮੁਜ਼ਾਹਰੇ
ਚੰਡੀਗੜ੍ਹ, 15 ਫ਼ਰਵਰੀ (ਭੁੱਲਰ): ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਅੱਜ ਪੰਜਾਬ ਭਰ ਵਿਚ 7 ਜ਼ਿਲਿ੍ਹਆਂ ਵਿਚ 32 ਥਾਵਾਂ 'ਤੇ ਮਜ਼ਦੂਰ ਦਲਿਤ ਕਾਰਕੁਨ ਨੌਦੀਪ ਗੰਧੜ, ਦਿਸ਼ਾ ਰਵੀ ਦੀ ਬਿਨਾਂ ਸ਼ਰਤ ਰਿਹਾਈ ਅਤੇ ਨੌਦੀਪ 'ਤੇ ਜਬਰ ਕਰਨ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਵਿਰੁਧ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਫਾਸ਼ੀਵਾਦੀ ਮੋਦੀ-ਖੱਟੜ ਸਰਕਾਰ ਦੇ ਪੁਤਲੇ ਸਾੜੇ ਗਏ ਅਤੇ ਮੁਜ਼ਾਹਰੇ ਕੀਤੇ ਗਏ | ਯੂਨੀਅਨ ਵਲੋਂ ਪੰਜਾਬ ਭਰ ਵਿਚ 15 ਤੋਂ 22 ਫ਼ਰਵਰੀ ਤਕ ਫਾਸ਼ੀਵਾਦੀ ਹਮਲਿਆਂ ਵਿਰੋਧੀ ਫ਼ਰੰਟ ਵਲੋਂ ਜ਼ਿਲ੍ਹਾ ਕੇਂਦਰਾਂ 'ਤੇ ਕੀਤੀਆਂ ਜਾ ਰਹੀਆਂ ਕਾਨਫ਼ਰੰਸਾਂ ਵਿਚ ਸ਼ਮੂਲੀਅਤ ਕਰਨ ਦਾ ਐਲਾਨ ਵੀ ਕੀਤਾ ਗਿਆ |
ਯੂਨੀਅਨ ਦੇ ਸੂਬਾਈ ਪ੍ਰਧਾਨ ਤਰਸੇਮ ਪੀਟਰ ਅਤੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਮੋਦੀ ਸਰਕਾਰ ਇਸ ਕਦਰ ਹਲਕੇ ਦਰਜੇ ਦੀ ਸਿਆਸਤ ਉਤੇ ਉਤਰ ਆਈ ਹੈ ਕਿ ਹਰ ਉਸ ਅਵਾਜ਼ ਨੂੰ ਝੂਠੇ ਪਰਚਿਆਂ ਰਾਹੀਂ ਕੁਚਲਣ ਉਤੇ ਆ ਗਈ ਹੈ, ਜੋ ਇਸ ਦੀ ਹਕੂਮਤ ਦੀਆਂ ਗ਼ਲਤ ਨੀਤੀਆਂ ਵਿਰੁਧ ਉਠ ਰਹੀ ਹੈ ਜਾਂ ਦਿੱਲੀ ਜਨ ਅੰਦੋਲਨ ਦੇ ਹੱਕ ਵਿਚ ਉਠ ਰਹੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਵਾਤਾਵਰਣ ਨੂੰ ਬਚਾਉਣ ਦੇ ਹੱਕ ਵਿਚ ਬੋਲਣ ਵਾਲੀ ਗਰੇਟਾ ਥਨਵਰਗ ਦੁਆਰਾ ਕਿਸਾਨੀ ਅੰਦੋਲਨ ਦੇ ਹਮਾਇਤ ਕਰਨ ਕਰ ਕੇ ਪਰਚਾ ਦਰਜ ਕਰਨ, ਫਿਰ ਨੌਦੀਪ ਕੌਰ ਗੰਧੜ ਅਤੇ ਹੁਣ ਦਿਸ਼ਾ ਰਵੀ ਦੀ ਗਿ੍ਫ਼ਤਾਰੀ ਵੀ ਇਸੇ ਦਿਸ਼ਾ ਦੀ ਕੜੀ ਹੈ | image