ਭਾਰਤ ਨੇ ਇੰਗਲੈਂਡ ਨੂੰ 482 ਦੌੜਾਂ ਦਾ ਟੀਚਾ ਦਿਤਾ
Published : Feb 16, 2021, 2:03 am IST
Updated : Feb 16, 2021, 2:03 am IST
SHARE ARTICLE
image
image

ਭਾਰਤ ਨੇ ਇੰਗਲੈਂਡ ਨੂੰ 482 ਦੌੜਾਂ ਦਾ ਟੀਚਾ ਦਿਤਾ

ਚੇਨੰਈ, 15 ਫ਼ਰਵਰੀ : ਰਵਿਚੰਦਰਨ ਅਸ਼ਵਿਨ ਦੇ ਸੈਂਕੜੇ ਦੀ ਬਦੌਲਤ ਭਾਰਤ ਨੇ ਅਪਦੀ ਦੂਜੀ ਪਾਰੀ ਵਿਚ 286 ਦੌੜਾਂ ਬਣਾ ਕੇ ਸੋਮਵਾਰ ਨੂੰ ਇਥੇ ਇੰਗਲੈਂਡ ਸਾਹਮਣੇ ਦੂਜੇ ਟੈਸਟ ਮੈਚ ਵਿਚ ਜਿੱਤ ਲਈ 482 ਦੌੜਾਂ ਦਾ ਮੁਸ਼ਕਲ ਟੀਚਾ ਦਿਤਾ ਹੈ। ਅਸ਼ਵਿਨ ਨੇ ਦੋ ਜੀਵਨ ਦਾਨ ਮਿਲਣ ਦਾ ਫ਼ਾਇਦਾ ਚੁਕਦੇ ਹੋਏ 106 ਦੌੜਾਂ ਬਣਾਈਆਂ ਜੋ ਉਨ੍ਹਾਂ ਦਾ ਪੰਜਵਾਂ ਸੈਂਕੜਾ ਹੈ। ਉਨ੍ਹਾਂ ਨੇ ਪਹਿਲੀ ਪਾਰੀ ਵਿਚ ਪੰਜ ਵਿਕਟਾਂ ਲਈਆਂ ਸਨ। ਇਸ ਤਰ੍ਹਾਂ ਉਨ੍ਹਾਂ ਨੇ ਇਕ ਮੈਚ ਵਿਚ ਸੈਂਕੜਾ ਅਤੇ ਪਾਰੀ ਵਿਚ ਪੰਜ ਵਿਕਟਾਂ ਲੈਣ ਦਾ ਕਾਰਨਾਮਾ ਤੀਜੀ ਵਾਰ ਕੀਤਾ ਹੈ।
  ਭਾਰਤੀ ਪਾਰੀ ਦੀ ਖਿੱਚ ਦਾ ਕੇਂਦਰ ਅਸ਼ਵਿਨ ਅਤੇ ਕਪਤਾਨ ਵਿਰਾਟ ਕੋਹਲੀ (62 ਦੌੜਾਂ) ਵਿਚਾਲੇ ਸਤਵੇਂ ਵਿਕਟ ਲਈ 96 ਦੌੜਾਂ ਦੀ ਭਾਈਵਾਲੀ ਰਹੀ। ਇੰਗਲੈਂਡ ਵਲੋਂ ਮੋਇਨ ਅਲੀ ਅਤੇ ਜੈਕ ਲੀਚ ਨੇ ਚਾਰ-ਚਾਰ ਵਿਕਟ ਲਏ। ਭਾਰਤ ਨੇ ਅਪਣੀ ਪਹਿਲੀ ਪਾਰੀ ਵਿਚ 329 ਦੌੜਾਂ ਬਣਾ ਕੇ ਇੰਗਲੈਂਡ ਨੂੰ 134 ਦੌੜਾਂ ’ਤੇ ਆਊਟ ਕਰ ਦਿਤਾ ਸੀ। ਇੰਗਲੈਂਡ ਪਹਿਲਾ ਟੈਸਟ ਜਿੱਤ ਕੇ ਚਾਰ ਮੈਚਾਂ ਦੀ ਲੜੀ ਵਿਚ 1-0 ਨਾਲ ਅੱਗੇ ਚਲ ਰਿਹਾ ਹੈ। 
              (ਪੀਟੀਆਈ)
 

SHARE ARTICLE

ਏਜੰਸੀ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement