ਬਰਿੰਦਰ ਢਿੱਲੋਂ ਨੂੰ ਮੌਕਾ ਦੇ ਕੇ ਨੌਜਵਾਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਮੌਕਾ ਦਿਉ :
Published : Feb 16, 2022, 1:03 am IST
Updated : Feb 16, 2022, 1:03 am IST
SHARE ARTICLE
image
image

ਬਰਿੰਦਰ ਢਿੱਲੋਂ ਨੂੰ ਮੌਕਾ ਦੇ ਕੇ ਨੌਜਵਾਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦਾ ਮੌਕਾ ਦਿਉ : ਪ੍ਰਿਯੰਕਾ ਗਾਂਧੀ

ਰੂਪਨਗਰ, 15 ਫ਼ਰਵਰੀ (ਹਰੀਸ਼ ਕਾਲੜਾ, ਕਮਲ ਭਾਰਜ): ਅੱਜ ਰੂਪਨਗਰ ਵਿਖੇ ਕਾਂਗਰਸ ਦੇ ਉਮੀਦਵਾਰ ਬਰਿੰਦਰ ਸਿੰਘ ਢਿੱਲੋਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪੁੱਜੇ ਸ੍ਰੀਮਤੀ ਪ੍ਰਿਯੰਕਾ ਗਾਂਧੀ ਜਨਰਲ ਸਕੱਤਰ ਕੁਲ ਹਿੰਦ ਕਾਂਗਰਸ ਕਮੇਟੀ ਨੇ ਬੇਲਾ ਚੌਕ ਵਿਖੇ ਇਕ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੰਨੇ ਵੱਡੇ ਇਕੱਠ ਨੂੰ ਦੇਖ ਕੇ ਮੈਨੂੰ ਮਾਣ ਹੋ ਰਿਹਾ ਹੈ ਕਿ ਮੇਰੇ ਪੰਜਾਬ ਦੇ ਨੌਜਵਾਨਾਂ ਵਿਚ ਪੰਜਾਬੀਅਤ ਦਾ ਖ਼ੂਨ ਖੌਲ ਰਿਹਾ ਹੈ ਜੋ ਰੋਪੜ ਦੀ ਧਰਤੀ ਤੋਂ ਪੰਜਾਬ ਦੇ ਵਿਕਾਸ ਦੀ ਨੀਂਹ ਰੱਖੇਗਾ। 
ਉਨ੍ਹਾਂ ਬਰਿੰਦਰ ਢਿੱਲੋਂ ਵਲ ਇਸ਼ਾਰਾ ਕਰਦਿਆਂ ਕਿਹਾ,‘‘ਆਹ ਖੜੀ ਹੈ ਵਿਕਾਸ ਦੀ ਹਨੇਰੀ, ਇਸ ਨੂੰ ਜਿਤਾ ਦਿਉ ਤੇ ਪੰਜਾਬ ਦੇ ਸੱਚੇ ਅਲੰਬਰਦਾਰ ਚਰਨਜੀਤ ਸਿੰਘ ਚੰਨੀ ਪੰਜਾਬ ਵਿਚ ਅਪਣੀ ਟੀਮ ਨਾਲ ਮਿਲ ਕੇ ਨਵੇਂ ਪੰਜਾਬ ਦੀ ਸਿਰਜਣਾ ਕਰਨਗੇ।’’ ਉਨ੍ਹਾਂ ਕਿਹਾ,‘‘ਮੈਨੂੰ ਆਸ ਹੈ ਕਿ ਤੁਸੀਂ ਰੋਪੜ ਦੇ ਲੋਕ ਇਸ ਨੌਜਵਾਨ ਖ਼ੂਨ ਨੂੰ ਇਕ ਮੌਕਾ ਦੇ ਕੇ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਨੂੰ ਜਿਉਣ ਦਾ ਮੌਕਾ ਦੇਵੋਗੇ।’’ ਉਨ੍ਹਾਂ ਕਿਹਾ ਕਿ ਵਿਰੋਧੀ ਰਾਜਨੀਤਕ ਦਲਾਂ ਦੇ ਨੁਮਾਇੰਦੇ ਜਿਨ੍ਹਾਂ ਦਾ ਮਕਸਦ ਸਿਰਫ਼ ਵੋਟਾਂ ਹਾਸਲ ਕਰ ਕੇ ਚੋਣਾਂ ਜਿੱਤਣਾ ਹੀ ਸੀ ਅਤੇ ਹੈ ਪ੍ਰੰਤੂ ਬਰਿੰਦਰ ਢਿੱਲੋੀ ਦੀ ਸੋਚ ਅਤੇ ਸੁਪਨਾ ਇਸ ਵਾਰ ਰੋਪੜ ਨੂੰ ਜਿੱਤ ਦਿਵਾਉਣਾ ਹੈ। ਉਨ੍ਹਾਂ ਕਿਹਾ ਕਿ ਬਰਿੰਦਰ ਢਿੱਲੋਂ ਦਾ ਸੁਪਨਾ ਕਾਂਗਰਸ ਪਾਰਟੀ ਦੀ ਸੋਚ ਨਾਲ ਮਿਲਦਾ ਹੈ ਜੋ ਸੱਭ ਨੂੰ ਨਾਲ ਲੈ ਕੇ ਸਾਰਿਆਂ ਲਈ ਹੈ। ਕਾਂਗਰਸ ਪਾਰਟੀ ਜੋ ਕਿਸੇ ਇਕ ਫ਼ਿਰਕੇ ਦੇ ਲੋਕਾਂ ਲਈ ਨਾ ਹੋ ਕੇ ਹਰ ਵਰਗ ਦੇ ਸਤਿਕਾਰ ਨੂੰ ਅੱਗੇ ਰਖਦਿਆਂ ਸੱਭ ਲਈ ਅਤੇ ਹਰ ਕਿਸੇ ਵੀ ਆਵਾਜ਼ ਉੱਚੀ ਕਰਨ ਲਈ ਹੈ।
ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਦਾ ਐਨ ਐਸ ਯੂ ਆਈ ਅਤੇ ਯੂਥ ਕਾਂਗਰਸ ਵਲੋਂ ਡਾ. ਅੰਬੇਡਕਰ ਚੌਕ ਵਿਖੇ ਭਰਵਾਂ ਸਵਾਗਤ ਕੀਤਾ ਗਿਆ।  ਸ੍ਰੀਮਤੀ ਪ੍ਰਿਯੰਕਾ ਗਾਂਧੀ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਬਰਿੰਦਰ 

ਸਿੰਘ ਢਿੱਲੋਂ ਨੇ ਡਾ. ਅੰਬੇਡਕਰ ਦੇ ਬੁੱਤ ਦੇ ਫੁੱਲ ਮਾਲਾਵਾਂ ਭੇਂਟ ਕਰ ਕੇ ਸ਼ਰਧਾਂਜਲੀ ਦਿਤੀ। ਉਪਰੰਤ ਟਰੈਕਟਰ ’ਤੇ ਸਵਾਰ ਹੋ ਬੇਲਾ ਚੌਕ ਵਿਖੇ ਜਨ ਸਮੂਹ ਦਰਮਿਆਨ ਪੁੱਜੇ। ਇਥੇ ਲੋਕਾਂ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਸਾਰੇ ਆਗੂਆਂ ਨੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਫੁੱਲਮਾਲਾਵਾਂ ਭੇਂਟ ਕਰਦਿਆਂ ਮੱਥਾ ਟੇਕਿਆ। ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬੀਆਂ ਦੀ ਨੂੰਹ ਹੈ ਪ੍ਰਿਯੰਕਾ ਗਾਂਧੀ, ਇਸ ਲਈ ਤੁਸੀਂ ਇਸ ਦਾ ਮਾਣ ਰੱਖੋ ਅਤੇ ਯੂ.ਪੀ., ਬਿਹਾਰ ਤੇ ਦਿੱਲੀ ਦੇ ਲੋਕਾਂ ਨੂੰ ਪੰਜਾਬ ਨਹੀਂ ਵੜਨ ਦੇਣਾ।  ਚੰਨੀ ਨੇ ਲੋਕਾਂ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਤੁਸੀਂ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਰਿੰਦਰ ਢਿੱਲੋਂ ਇਕ ਪਾਸੇ ਤੇ ਜਿਤਾ ਦਿਉ ਤੇ ਉਸ ਨੂੰ ਵਜ਼ੀਰ ਮੈਂ ਬਣਾ ਦੇਵਾਂਗਾ।
ਇਸ ਦੌਰਾਨ ਬਰਿੰਦਰ ਢਿੱਲੋਂ ਨੇ ਲੋਕਾਂ ਦੇ ਇਸ ਵੱਡੇ ਹੁੰਗਾਰੇ ਲਈ ਧਨਵਾਦ ਕਰਦਿਆਂ 20 ਫ਼ਰਵਰੀ ਨੂੰ ਇਕ ਇਕ ਵੋਟ ਕਾਂਗਰਸ ਦੇ ਚੋਣ ਨਿਸ਼ਾਨ ਹੱਥ ਪੰਜੇ ਤੇ ਲਾ ਰੋਪੜ ਨੂੰ ਜਿਤਾਉਣ ਦੀ ਅਪੀਲ ਕੀਤੀ। ਬੇਲਾ ਚੌਕ ਵਿਖੇ ਸੰਬੋਧਨ ਉਪਰੰਤ ਉਨ੍ਹਾਂ ਸ਼ਹਿਰ ਦੇ ਅੰਦਰਲੇ ਹਿੱਸੇ ਹਸਪਤਾਲ ਰੋਡ ਤੋਂ ਜੱਗੀ ਮੈਡੀਕਲ ਤੋਂ ਸਬਜ਼ੀ ਮੰਡੀ ਹੁੰਦਿਆਂ ਪੁਰਾਣੇ ਪੁਲ ਤਕ ਲੋਕਾਂ ਨੂੰ ਬਰਿੰਦਰ ਢਿੱਲੋਂ ਦੇ ਹੱਕ ਵਿਚ ਵੋਟਾਂ ਪਾ ਪੰਜਾਬ ਵਿਚ ਮੁੜ ਕਾਂਗਰਸ ਸਰਕਾਰ ਲਿਆਉਣ ਦੀ ਅਪੀਲ ਕੀਤੀ। ਇਸ ਮੌਕੇ ਸਮੁੱਚੇ ਹਲਕਾ ਰੂਪਨਗਰ ਦੇ ਗ੍ਰਾਸ ਰੂਟ ਵਰਕਰ ਤੋਂ ਲੈ ਕੇ ਵੱਖ ਵੱਖ ਅਹੁਦਿਆਂ ਤੇ ਬਿਰਾਜਮਾਨ ਸੀਨੀਅਰ ਕਾਂਗਰਸ ਲੀਡਰਸ਼ਿਪ ਅਤੇ ਸਮਰਥਕ ਹਾਜ਼ਰ ਸਨ।   
ਫੋਟੋ ਰੋਪੜ-15-10 ਤੋਂ ਪ੍ਰਾਪਤ ਕਰੋ ਜੀ।
 

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement