ਪਿ੍ਰਯੰਕਾ ਗਾਂਧੀ ਨੇ ਨਵਜੋਤ ਸਿੱਧੂ ਦੇ ਹੱਕ ’ਚ ਰੋਡ ਸ਼ੋਅ ਦੌਰਾਨ ਸ਼ਕਤੀ ਪ੍ਰਦਰਸ਼ਨ ਕੀਤਾ
Published : Feb 16, 2022, 1:05 am IST
Updated : Feb 16, 2022, 1:05 am IST
SHARE ARTICLE
image
image

ਪਿ੍ਰਯੰਕਾ ਗਾਂਧੀ ਨੇ ਨਵਜੋਤ ਸਿੱਧੂ ਦੇ ਹੱਕ ’ਚ ਰੋਡ ਸ਼ੋਅ ਦੌਰਾਨ ਸ਼ਕਤੀ ਪ੍ਰਦਰਸ਼ਨ ਕੀਤਾ

ਅੰਮ੍ਰਿਤਸਰ, 15 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਦਾ ਚੋਣ ਅਖਾੜਾ ਪੂਰੀ ਤਰਾਂ ਭੱਖ ਗਿਆ ਹੈ ਅਤੇ ਸਮੂਹ ਸਿਆਸੀ ਦਲਾਂ ਦੇ ਘਾਗ ਸਿਆਸਤਦਾਨ ਅਤੇ ਥਿਂਕ ਟੈਂਕ ਪਹੁੰਚ ਗਏ ਹਨ । ਉਨ੍ਹਾਂ ਸਰਗਰਮੀਆ ਤੇਜ਼ ਕਰ ਦਿਤੀਆ ਹਨ ਤਾਂ ਜੋ ਆਪੋ ਅਪਣੇ ਉਮੀਦਵਾਰ ਜਿਤਾ ਕੇ ਸੱਤਾ ਹਾਸਲ ਕੀਤੀ ਜਾ ਸਕੇ, ਆ ਰਹੇ 4 ਦਿਨਾਂ ’ਚ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ 20 ਫ਼ਰਵਰੀ ਨੂੰ ਹੋਵੇਗਾ। ਇਸ ਦੌਰਾਨ ਹੀ ਅੰਮ੍ਰਿਤਸਰ ਪੁੱਜੀ ਕੁਲ ਹਿੰਦ ਕਾਂਗਰਸ ਕਮੇਟੀ ਦੀ ਜਰਨਲ-ਸਕੱਤਰ ਪ੍ਰਿਯੰਕਾ ਗਾਂਧੀ ਨੇ ਦੇਰ ਸ਼ਾਮ ਪੰਜਾਬ  ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਹੱਕ  ਵਿਚ ਵਿਸ਼ਾਲ ਠਾਠਾਂ ਮਾਰਦਾ ਸ਼ਕਤੀ ਪ੍ਰਦਰਸ਼ਨ ਕੀਤਾ। 
ਇਸ ਮੋਕੇ ਬੇਮਿਸਾਲ ਇੱਕਠ ਵਿਚ ਹਲਕਾ ਪੂਰਬੀ ਦੇ ਲੋਕਾਂ ਨੇ ਸੜਕ ਤੇ ਖੜ ਕੇ, ਲੰਮਾ ਸਮਾਂ ਉਡੀਕ ਕੀਤੀ । ਉਪਰੰਤ ਪਿ੍ਰਯੰਕਾ ਗਾਂਧੀ ਦੀ ਆਮਦ ਤੇ ਲੋਕਾਂ, ਕਾਂਗਰਸੀ ਵਰਕਰਾਂ ਤੇ ਖਾਸ ਕਰ ਕੇ ਨੌਜਵਾਨਾਂ ਸ਼ਾਨਦਾਰ ਸਵਾਗਤ ਦੌਰਾਨ ਨਵਜੋਤ ਸਿੱਧੂ ਦੇ ਹੱਕ ਵਿਚ ਨਾਹਰੇਬਾਜ਼ੀ ਕਰਦਿਆਂ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਜਿਸ ਤੋਂ ਪ੍ਰਿਅੰਕਾ ਗਾਂਧੀ ਬੜੀ ਖ਼ੁਸ਼ ਹੋਈ ਅਤੇ ਉਸ ਨੇ ਹਾਜਰੀਨ ਦਾ ਹੱਥ ਜੋੜ ਕੇ ਪਿਆਰ ਕਬੂਲਦਿਆਂ, ਨਵਜੋਤ ਸਿੱਧੂ ਸਮੇਤ ਸਮੂਹ ਚੋਣ ਲੜ ਹਰੇ ਕਾਂਗਰਸੀ ਉਮੀਦਵਾਰ ਜਿਤਾਉਣ ਲਈ ਅਪੀਲ ਕਰਦੇ ਨਜ਼ਰ ਆਏ। ਸੁਤਰਾਂ ਮੁਤਾਬਕ ਪ੍ਰਿਯੰਕਾ ਗਾਂਧੀ ਨੇ ਵੱਖ-ਵੱਖ ਹਵਾਲੇ ਦਿੰਦਿਆ ਕਿਹਾ ਕਿ ਕੈਪਟਨ ਦੀ ਸਰਕਾਰ ਨੇ  ਸਾਢੇ ਚਾਰ ਸਾਲ ਕੰਮ ਕੀਤਾ ਪਰ ਉਨ੍ਹਾਂ ਦੀ ਨੀਤ ਬਦਲ ਗਈ ਅਤੇ ਹਾਈ ਕਮਾਂਡ ਨੇ ਬੜੀ ਫ਼ੁਰਤੀ ਨਾਲ ਕੈਪਟਨ ਨੂੰ ਘਰ ਤੋਰਿਆ ਜੋ ਕਾਂਗਰਸ ਸਰਕਾਰ ਨੂੰ ਭਾਜਪਾ ਦੀ ਝੋਲੀ ਪਾ ਕੇ ਸੱਤਾ ਹੰਡਾਅ ਰਿਹਾ ਸੀ। ਪੰਜਾਬ ਦੇ ਲੋਕ ਤੁਰਤ ਬਦਲਾਅ ਚਾਹੁੰਦੇ ਸੀ। ਜਿਸ ਕਰ ਕੇ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ , ਜਿਨ੍ਹਾਂ  111 ਦਿਨਾ ਵਿਚ ਅਜਿਹਾ ਪ੍ਰਵਰਤਨ ਲਿਆਂਦਾ ਜਿਸ ਤੋਂ ਜਨਤਾ ਸਮੇਤ ਪਾਰਟੀ ਲੀਡਰਸ਼ਿਪ ਖ਼ੁਸ਼ ਹੈ। ਉਨ੍ਹਾਂ ਦਾਅਵਾ ਕੀਤਾ ਖੋਟੀ ਨੀਅਤ ਵਾਲੇ  ਸਿਆਸਤਦਾਨ ਇਤਿਹਾਸ ਦੇ ਪੰਨਿਆਂ ਤੋਂ ਖੁਰ ਜਾਂਦੇ ਹਨ । ਲੋਕਤੰਤਰ ਅਤੇ ਰਾਜਨੀਤੀ ਨੂੰ ਪਹਿਚਾਨਣ ਅਤੇ ਅਮਲ ਕਰਨ ਦੀ ਜ਼ਰੂਰਤ ਹੈ। ਜਿਹੜੇ ਨੇਤਾ ਪਾਰਟੀ ਨਾਲ ਗ਼ੱਦਾਰੀ ਕਰਦੇ ਹਨ। ਉਨ੍ਹਾਂ ਦਾ ਮੁੱਲ ਨਾ ਹੀ ਲੋਕ ਅਤੇ ਨਾ ਹੀ ਇਤਿਹਾਸ ਪਾਉਂਦਾ  ਹੈ। ਉਨ੍ਹਾਂ ਦਾਅਵੇ ਨਾਲ ਕਿਹਾ ਕਿ ਮੌਜੂਦਾ ਬਣੇ ਹਲਾਤਾਂ ’ਚ ਪੰਜਾਬ ਮੁੜ ਚੰਨੀ ਦੀ ਸਰਕਾਰ ਬਣੇਗੀ, ਜੋ ਗ਼ਰੀਬ , ਪੱਛੜੇ ਵਰਗਾਂ, ਕਿਸਾਨਾਂ, ਦਲਤਾਂ ਅਤੇ ਆਮ ਵਰਗ ਦਾ ਹਰ ਤਰਾਂ ਦੀ ਜੀਵਨ ਪੱਧਰ ਉਚਾ ਚੁੱਕਣਗੇ।  
ਕੈਪਸ਼ਨ ਏ ਐਸ ਆਰ ਬਹੋੜੂ-15-4- ਨਵਜੋਤ ਸਿੰਘ ਸਿੱਧੂ ਦੇ ਹੱਕ ਵਿਚ ਉਨਾ ਦੇ  ਹਲਕੇ ਚ ਸ਼ਕਤੀ ਪ੍ਰਦਰਸ਼ਨ ਦੌਰਾਨ ਵਿਸ਼ਾਲ ਠਾਠਾਂ ਮਾਰਦੇ ਇੱਕਠ ਮਾਰਦੇ ਪ੍ਰੀਅੰਕਾ ਗਾਂਧੀ ਹੱਥ ਦੇ ਸੰਕੇਤ ਦੌਰਾਨ  ਲੋਕਾਂ ਦਾ  ਪਿਆਰ ਕਬੂਲਦੇ ਹੇਏ। 

SHARE ARTICLE

ਏਜੰਸੀ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement