ਰਾਹੁਲ ਗਾਂਧੀ ਵਲੋਂ ਮਨੀਸ਼ ਬਾਂਸਲ ਦੇ ਹੱਕ ’ਚ ਬਰਨਾਲਾ ਵਿਚ ਕੀਤੀ ਗਈ ਭਰਵੀਂ ਰੈਲੀ
Published : Feb 16, 2022, 1:02 am IST
Updated : Feb 16, 2022, 1:02 am IST
SHARE ARTICLE
image
image

ਰਾਹੁਲ ਗਾਂਧੀ ਵਲੋਂ ਮਨੀਸ਼ ਬਾਂਸਲ ਦੇ ਹੱਕ ’ਚ ਬਰਨਾਲਾ ਵਿਚ ਕੀਤੀ ਗਈ ਭਰਵੀਂ ਰੈਲੀ

ਬਰਨਾਲਾ, 15 ਫ਼ਰਵਰੀ (ਗਰੇਵਾਲ, ਜਸ਼ਨਪਾਲ, ਬੇਅੰਤ, ਕਮਲਜੀਤ, ਜਗਦੇਵ) ਅੱਜ ਬਰਨਾਲਾ ਦੀ ਨਵੀਂ ਅਨਾਜ ਮੰਡੀ ਵਿਖੇ ਰਾਹੁਲ ਗਾਂਧੀ ਨੇ ਕਾਂਗਰਸੀ ਉਮੀਦਵਾਰ ਮਨੀਸ਼ ਬਾਂਸਲ ਦੇ ਹੱਕ ਵਿਚ ਭਰਵੀ ਰੈਲੀ ਦੇ ਇਕੱਠ ਨੂੰ ਸੰਬੋਧਨ ਕੀਤਾ। ਰਾਹੁਲ ਗਾਂਧੀ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਬਰਾਬਰ ਦੇ ਹੀ ਵਾਅਦੇ ਕਰ ਰਹੀਆਂ ਹਨ। ਪੰਜਾਬ ਵਿਚ ਨਸ਼ਿਆਂ ਬਾਰੇ ਜਦ ਮੈਂ ਬੋਲਿਆ ਸੀ, ਉਸ ਸਮੇਂ ਬੀਜੇਪੀ ਅਤੇ ਦੂਸਰੀਆਂ ਪਾਰਟੀ ਨੇ ਮੇਰਾ ਮਜ਼ਾਕ ਉਡਾਇਆ ਅਤੇ ਕਿਹਾ ਕਿ ਰਾਹੁਲ ਗਾਂਧੀ ਲੋਕਾਂ ਨੂੰ ਡਰਾ ਰਿਹਾ ਹੈ। ਮੈਂ ਕਦੇ ਹੱਥ ਜੋੜ ਕਿਸੇ ਤੋਂ ਮੁਆਫ਼ੀ ਨਹੀਂ ਮੰਗੀ ਪਰ ਕੇਜਰੀਵਾਲ ਨੇ ਮੰਗੀ ਹੈ।
ਕੋਰੋਨਾ ਵਾਇਰਸ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਂ ਕਿਹਾ ਸੀ ਲੋਕ ਮਰਨਗੇ ਬਚਕੇ ਰਹੋ। ਪਰ ਖ਼ੁਦ ਮੋਦੀ ਨੇ ਕਿਹਾ “ਥਾਲੀਆਂ ਵਜਾਉ’’ ਜਿਸ ਨਾਲ ਲੱਖਾਂ ਲੋਕ ਮਰੇ। ਮੁੁਹੱਲਾ ਕਲੀਨਿਕ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਮੁਹੱਲਾ ਕਲੀਨਿਕ ਕਾਂਗਰਸ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਸਮੇਂ ਬਣੇ ਸਨ। ਕੋਰੋਨਾ ਕਾਲ ਸਮੇਂ ਕੇਜਰੀਵਾਲ ਦੀ ਮੁਹੱਲਾ ਕਲੀਨਿਕ ਕਿਥੇ ਚਲੇ ਗਏ ਸਨ। ਕਾਂਗਰਸ ਦੇ ਵਰਕਰਾਂ ਨੇ ਸਦਾ ਕੰਮ ਕਰ ਕੇ ਵਿਖਾਇਆ। ਕੋਰੋਨਾ ਸਮੇਂ ਉਨ੍ਹਾਂ ਆਕਸੀਜਨ ਸਿਲੰਡਰ ਲੋਕਾਂ ਨੂੰ ਦਿਤੇ। ਉਨ੍ਹਾਂ ਕਿਹਾ ਕੇਜਰੀਵਾਲ ਅਤੇ ਨਰਿੰਦਰ ਮੋਦੀ ਨੇ ਸਦਾ ਝੂਠ ਬੋਲਿਆ ਹੈ। ਜਦਕਿ ਪੰਜਾਬ ਦੇ ਬਾਬਾ ਨਾਨਕ ਨੇ ਕਿਹਾ ਸੀ ਕਿ ਝੂਠ ਨਾ ਬੋਲੋ, ਸਦਾ ਸੱਚ ਬੋਲੇ। ਉਨ੍ਹਾਂ ਕਿਹਾ ਕਿ ਇਕ ਚੰਗੇ ਲੀਡਰ ਦੇ ਸ਼ਬਦਾਂ ਵਿਚ ਜਾਦੂ ਹੁੰਦਾ ਹੈ।
ਤਿੰਨ ਕਾਲੇ ਕਾਨੂੰਨਾ ਬਾਰੇ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਨਰਿੰਦਰ ਮੋਦੀ ਨੇ ਤਿੰਨ ਕਾਲੇ ਕਾਨੂੰਨ ਲਿਆ ਕੇ ਕਿਸਾਨਾਂ ਨਾਲ ਦਗ਼ਾ ਕੀਤਾ ਹੈ। ਜੇਕਰ ਕਿਸਾਨ ਪੱਖੀ ਕਾਨੂੰਨ ਹੁੰਦੇ ਤਾਂ ਠੰਢ ਵਿਚ ਕਿਸਾਨ ਬਾਹਰ ਨਾ ਹੁੰਦੇ। ਜੀਐਸਟੀ ਤੇ ਨੋਟਬੰਦੀ ਅਜਿਹੇ ਮੁੱਦੇ ਹਨ ਜੋ ਸਾਬਤ ਕਰਦੇ ਹਨ ਕਿ 
ਨਰਿੰਦਰ ਮੋਦੀ ਕਾਰਪੋਰੇਟ ਘਰਾਣਿਆਂ ਨਾਲ ਖੜਾ ਹੈ। ਗ਼ਰੀਬ ਲੋਕ ਨੋਟਬੰਦੀ ਸਮੇਂ ਲਾਈਨ ’ਚ ਲੱਗੇ ਪਰ ਕਦੇ ਵੀ ਕਾਰਪੋਰੇਟ ਘਰਾਣੇ ਲੈਣ ਵਿਚ ਨਹੀਂ ਲੱਗੇ ਕੀ ਗ਼ਰੀਬਾਂ ਕੋਲ ਜ਼ਿਆਦਾ ਪੈਸੇ ਸਨ ਜਾਂ ਅਮੀਰਾਂ ਕੋਲ ਨਹੀਂ ਸਨ? ਹਰ ਇਕ ਚੀਜ਼ ਤੇ ਗ਼ਰੀਬ ਨੂੰ ਦੱਬਿਆ ਗਿਆ। 
ਨੋਟਬੰਦੀ ਸਮੇਤ ਛੋਟਾ ਦੁਕਾਨਦਾਰ ਖ਼ਤਮ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਐਕਸਪੈਰੀਮੈਂਟ ਨੀ ਕਰਨੇ ਚਾਹੀਦੇ। ਜੇਕਰ ਲੀਡਰ ਇਸ ਬਾਰਡਰ ਸਟੇਟ ਵਿਚ ਐਕਸਪੈਰੀਮੈਂਟ ਕਰਨਗੇ, ਇਥੇ ਅੱਗ ਲੱਗ ਸਕਦੀ ਹੈ। 
ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਚੰਨੀ ਨੇ ਪੈਟਰੋਲ/ਡੀਜ਼ਲ ਸਸਤਾ ਕੀਤਾ ਅਤੇ ਬਿਜਲੀ ਦੇ ਬਕਾਇਆ ਬਿੱਲ ਮੁਆਫ਼ ਕੀਤੇ। ਗ਼ਰੀਬ ਘਰ ਦੇ ਲੜਕੇ ਨੂੰ ਕਾਂਗਰਸ ਪਾਰਟੀ ਨੇ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਬਣਾਇਆ ਹੈ, ਜੋ ਕਿ ਵੱਡਾ ਇਤਿਹਾਸਕ ਫ਼ੈਸਲਾ ਹੈ। ਉਨ੍ਹਾਂ ਕਿਹਾ ਪੰਜਾਬ ਵਿਚ ਰੇਤੇ ਦਾ ਵੱਡਾ ਮੁੱਦਾ ਸੀ, ਜੋ ਚਰਨਜੀਤ ਸਿੰਘ ਚੰਨੀ ਨੇ ਹੱਲ ਕੀਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਖਾੜਕੂਆਂ ਦੇ ਘਰੇ ਜਾ ਸਕਦਾ ਹੈ ਪਰ ਕਾਂਗਰਸ ਦਾ ਨੇਤਾ ਖਾੜਕੂਆਂ ਦੇ ਘਰ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਪਿਛਲੀ ਵਾਰ ਨਾਲੋਂ ਜ਼ਿਆਦਾ ਸੀਟਾਂ ਨਾਲ ਚੋਣ ਜਿੱਤੇਗੀ ਅਤੇ ਇਕ ਗ਼ਰੀਬ ਘਰ ਦਾ ਮੁੱਖ ਮੰਤਰੀ ਪੰਜਾਬ ਨੂੰ ਬਦਲਣ ਦਾ ਕੰਮ ਕਰੇਗਾ। 
ਮਨੀਸ਼ ਬਾਂਸਲ ਨੇ ਸਟੇਜ ’ਤੇ ਬੋਲਦਿਆਂ ਕਿਹਾ ਕਿ ਬਰਨਾਲਾ ਜ਼ਿਲ੍ਹੇ ਵਿਚ ਰੁਜ਼ਗਾਰ ਦੇ ਮੌਕਿਆਂ ਨੂੰ ਪੈਦਾ ਕੀਤਾ ਜਾਵੇਗਾ। ਕਿਸੇ ਵੀ ਮਾਂ ਦੇ ਪੁੱਤ ਨੂੰ ਘਰ ਛੱਡ ਕੇ ਬਾਹਰ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਮੈਂ ਜੋ ਕਹਾਂਗਾ ਉਹ ਕਰਾਂਗਾ। ਚਾਹੇ ਮੇਰਾ ਸਿਰ ਲਹਿ ਜਾਵੇ, ਪਰ ਮੈਂ ਆਪਣੇ ਹਲਕੇ ਦੇ ਲੋਕਾਂ ਨਾਲ ਖਾਸਕਰ ਨੌਜਵਾਨਾਂ ਨਾਲ ਹਮੇਸ਼ਾ ਖੜਾ ਰਹਾਂਗਾ। ਮੈਂ ਅਪਣੇ ਹਲਕੇ ਵਿਚ ਰੁਜ਼ਗਾਰ ਪੈਦਾ ਕਰਾਂਗਾ। ਕਾਂਗਰਸ ਦੀ ਸਰਕਾਰ ਆਉਣ ਤੋਂ ਬਾਅਦ ਹਰ ਇਕ ਲਈ ਰੁਜ਼ਗਾਰ ਪੈਦਾ ਕੀਤਾ ਜਾਵੇਗਾ। ਸਟੇਜ ਸੰਭਾਲਣ ਦਾ ਕੰਮ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਨੇ ਕੀਤਾ। 
ਇਸ ਮੌਕੇ ਪਵਨ ਬਾਂਸਲ ਸਾਬਕਾ ਰੇਲ ਮੰਤਰੀ, ਮੁਹੰਮਦ ਸਦੀਕ ਮੈਂਬਰ ਪਾਰਲੀਮੈਂਟ, ਦਰਬਾਰਾ ਸਿੰਘ ਗੁਰੂ ਸਾਬਕਾ ਆਈ.ਏ.ਐਸ., ਸੁਰਿੰਦਰ ਪਾਲ ਸਿੰਘ ਸਿਬੀਆ ਸਾਬਕਾ ਐਮ.ਐਲ.ਏ., ਹਰਚੰਦ ਕੌਰ ਘਨੌਰੀ, ਮੱਖਣ ਸ਼ਰਮਾ ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ, ਪਰਮਜੀਤ ਮਾਨ ਸਾਬਕਾ ਚੇਅਰਮੈਨ, ਕੁਲਦੀਪ ਸਿੰਘ ਕਾਲਾ ਢਿਲੋਂ, ਮਹਿਸ਼ ਕੁਮਾਰ ਲੋਟਾ, ਬਲਦੇਵ ਸਿੰਘ ਭੁੱਚਰ, ਸੁਖਜੀਤ ਕੌਰ, ਰਣਧੀਰ ਕੌਸਲ, ਰਣਬੀਰ ਕੌਸਲ, ਵਿਕਰਮ ਬਾਂਸਲ ਚੰਡੀਗੜ੍ਹ, ਅਮਿਤ ਬਾਂਸਲ, ਮਨਪ੍ਰੀਤ ਸਿੰਘ ਠੀਕਰੀਵਾਲ, ਮੋਹਿਤ ਸਿੰਗਲਾ ਤਪਾ, ਮਨੂ ਮਦਾਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜ਼ਰ ਸਨ।
15---5ਏ, ਬੀ, ਸੀ
 

SHARE ARTICLE

ਏਜੰਸੀ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement