
ਸੈਲਾਨੀ ਬੀਐਸਐਫ ਵੱਲੋਂ ਸ਼ੁਰੂ ਕੀਤੀ ਗਈ ਆਨਲਾਈਨ ਬੁਕਿੰਗ ਦਾ ਵੀ ਲੈ ਰਹੇ ਲਾਭ
ਅੰਮ੍ਰਿਤਸਰ: ਮੌਸਮ ਬਦਲਦੇ ਹੀ ਸੀਮਾ ਸੁਰੱਖਿਆ ਬਲ ਨੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਹੋਣ ਵਾਲੇ ਝੰਡਾ ਲਹਿਰਾਉਣ ਦੀ ਰਸਮ ਦਾ ਸਮਾਂ ਬਦਲ ਦਿੱਤਾ ਹੈ।
ਇਹ ਵੀ ਪੜ੍ਹੋ: 'ਦੁਨੀਆ ਦੇ ਚੋਟੀ ਦੇ 10 ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਨਹੀਂ ਦਿੱਲੀ ਦਾ ਨਾਂ'
ਸੀਮਾ ਸੁਰੱਖਿਆ ਬਲ ਨੇ ਰੀਟਰੀਟ ਸਮਾਰੋਹ ਦਾ ਸਮਾਂ ਬਦਲ ਕੇ ਸ਼ਾਮ 5 ਵਜੇ ਕਰ ਦਿੱਤਾ ਹੈ। ਦੱਸ ਦੇਈਏ ਕਿ ਰਿਟਰੀਟ ਸੈਰੇਮਨੀ 16 ਫਰਵਰੀ ਨੂੰ ਸ਼ਾਮ 5 ਤੋਂ 5.30 ਵਜੇ ਤੱਕ ਹੋਵੇਗੀ। ਹਰ ਸ਼ਾਮ ਝੰਡਾ ਲਹਿਰਾਉਣ ਦੀ ਰਸਮ ਦੌਰਾਨ ਅਟਾਰੀ-ਵਾਹਗਾ ਸਰਹੱਦ 'ਤੇ ਦੁਨੀਆ ਭਰ ਤੋਂ ਹਜ਼ਾਰਾਂ ਸੈਲਾਨੀ ਆਉਂਦੇ ਹਨ। ਝੰਡਾ ਲਹਿਰਾਉਣ ਦੀ ਰਸਮ ਦੇਖਣ ਲਈ ਆਉਣ ਵਾਲੇ ਸੈਲਾਨੀ ਵੀ ਹੁਣ ਬੀਐਸਐਫ ਵੱਲੋਂ ਸ਼ੁਰੂ ਕੀਤੀ ਗਈ ਆਨਲਾਈਨ ਬੁਕਿੰਗ ਦਾ ਲਾਭ ਉਠਾ ਰਹੇ ਹਨ।
ਇਹ ਵੀ ਪੜ੍ਹੋ : ਵਿਆਹ ਸਮਾਗਮ ਤੋਂ ਵਾਪਸ ਆ ਰਹੀਆਂ ਦੋ ਗੱਡੀਆਂ ਦੀ ਆਪਸ ਵਿਚ ਹੋਈ ਭਿਆਨਕ ਟੱਕਰ, 5 ਮੌਤਾਂ