Jalandhar News : CBI ਨੇ ਜਲੰਧਰ ਪਾਸਪੋਰਟ ਖੇਤਰੀ ਦਫਤਰ 'ਤੇ ਮਾਰਿਆ ਛਾਪਾ, 3 ਅਧਿਕਾਰੀਆਂ ਨੂੰ ਕੀਤਾ ਗ੍ਰਿਫ਼ਤਾਰ
Published : Feb 16, 2024, 8:07 pm IST
Updated : Feb 16, 2024, 8:07 pm IST
SHARE ARTICLE
 CBI raided Jalandhar passport regional office jalandhar news in punjabi
CBI raided Jalandhar passport regional office jalandhar news in punjabi

Jalandhar News : ਗ੍ਰਿਫਤਾਰ ਅਧਿਕਾਰੀਆਂ ਕੋਲੋਂ 20 ਲੱਖ ਦੀ ਨਕਦੀ ਅਤੇ ਦਸਤਾਵੇਜ਼ ਹੋਏ ਬਰਾਮਦ

 CBI raided Jalandhar passport regional office jalandhar news in punjabi : ਸ਼ੁੱਕਰਵਾਰ ਨੂੰ ਸੀਬੀਆਈ (ਸੈਂਟਰਲ ਬਿਊਰੋ ਆਫਿਸ ਇਨਵੈਸਟੀਗੇਸ਼ਨ) ਦੀ ਟੀਮ ਨੇ ਜਲੰਧਰ ਸਥਿਤ ਪਾਸਪੋਰਟ ਖੇਤਰੀ ਦਫਤਰ 'ਤੇ ਛਾਪਾ ਮਾਰਿਆ ਅਤੇ ਖੇਤਰੀ ਪਾਸਪੋਰਟ ਅਧਿਕਾਰੀ ਅਨੂਪ ਸਿੰਘ ਨੂੰ ਗ੍ਰਿਫਤਾਰ ਕੀਤਾ। ਟੀਮ ਨੇ ਅਨੂਪ ਸਿੰਘ ਦੇ ਨਾਲ ਜਲੰਧਰ ਦੇ ਸਹਾਇਕ ਪਾਸਪੋਰਟ ਅਫਸਰ ਹਰੀ ਓਮ ਅਤੇ ਸੰਜੇ ਸ਼੍ਰੀਵਾਸਤਵ ਨੂੰ ਵੀ ਗ੍ਰਿਫਤਾਰ ਕੀਤਾ ਹੈ। ਸਾਰਿਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਟੀਮ ਚੰਡੀਗੜ੍ਹ ਲਈ ਰਵਾਨਾ ਹੋ ਗਈ।

ਇਹ ਵੀ ਪੜ੍ਹੋ: Punjab News: ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਪਾਕਿਸਤਾਨੀ ਘੁਸਪੈਠੀਏ ਨੂੰ ਬੀਐਸਐਫ ਨੇ ਕੀਤਾ ਗ੍ਰਿਫ਼ਤਾਰ

ਦੱਸ ਦੇਈਏ ਕਿ ਸੀਬੀਆਈ ਦੀ ਟੀਮ ਸਵੇਰੇ ਹੀ ਚੰਡੀਗੜ੍ਹ ਤੋਂ ਜਲੰਧਰ ਪਹੁੰਚੀ ਸੀ। ਟੀਮ ਵਿੱਚ ਸ਼ਾਮਲ ਤਿੰਨ ਅਧਿਕਾਰੀ ਪਾਸਪੋਰਟ ਖੇਤਰੀ ਦਫ਼ਤਰ ਵਿਚ ਤਲਾਸ਼ੀ ਲੈ ਰਹੇ ਸਨ। ਹਾਲਾਂਕਿ ਫਿਲਹਾਲ ਇਸ ਬਾਰੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਿਸ ਨੇ ਗ੍ਰਿਫਤਾਰ ਅਧਿਕਾਰੀ ਅਤੇ ਉਸ ਦੇ ਦੋ ਸਹਾਇਕਾਂ ਕੋਲੋਂ ਕਰੀਬ 20 ਲੱਖ ਰੁਪਏ ਦੀ ਨਕਦੀ ਅਤੇ ਦਸਤਾਵੇਜ਼ ਬਰਾਮਦ ਕੀਤੇ ਹਨ। ਮਾਮਲਾ ਰਿਸ਼ਵਤ ਲੈ ਕੇ ਘੱਟ ਸਮੇਂ 'ਚ ਜ਼ਿਆਦਾ ਪਾਸਪੋਰਟ ਬਣਾਉਣ ਦਾ ਹੈ। ਸੂਤਰਾਂ ਨੇ ਦੱਸਿਆ ਕਿ ਛਾਪੇਮਾਰੀ ਨਾ ਸਿਰਫ ਪਾਸਪੋਰਟ ਦਫਤਰ ਸਗੋਂ ਅਨੂਪ ਸਿੰਘ ਦੇ ਘਰ 'ਤੇ ਵੀ ਕੀਤੀ ਗਈ।

ਇਹ ਵੀ ਪੜ੍ਹੋ: Farmer Protest: ਕਿਸਾਨੀ ਅੰਦੋਲਨ ਦੌਰਾਨ BKU ਏਕਤਾ ਉਗਰਾਹਾਂ ਵਲੋਂ ਪੰਜਾਬ 'ਚ 2 ਦਿਨ ਟੋਲ ਫਰੀ ਕਰਨ ਦਾ ਐਲਾਨ

ਸੂਤਰਾਂ ਅਨੁਸਾਰ ਇਹ ਅਧਿਕਾਰੀ ਰਿਸ਼ਵਤ ਲੈ ਕੇ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰ ਰਹੇ ਸਨ। ਜਦੋਂ ਇਸ ਸਬੰਧੀ ਸ਼ਿਕਾਇਤ ਸੀਬੀਆਈ ਕੋਲ ਪੁੱਜੀ ਤਾਂ ਅੱਜ ਟੀਮ ਦੇ 3 ਮੈਂਬਰ ਜਲੰਧਰ ਪੁੱਜੇ। ਉਕਤ ਤੱਥਾਂ ਦੀ ਜਾਂਚ ਲਈ ਉਕਤ ਛਾਪੇਮਾਰੀ ਕੀਤੀ ਗਈ। ਸ਼ਾਮ ਸਾਢੇ ਚਾਰ ਵਜੇ ਤਿੰਨਾਂ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸੀਬੀਆਈ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਜਲੰਧਰ ਤੋਂ ਭਾਰੀ ਮਾਤਰਾ ਵਿੱਚ ਦਸਤਾਵੇਜ਼ ਵੀ ਜ਼ਬਤ ਕੀਤੇ ਗਏ ਹਨ। ਉਨ੍ਹਾਂ ਦੇ ਆਧਾਰ 'ਤੇ ਅਗਲੇਰੀ ਜਾਂਚ ਕੀਤੀ ਜਾਵੇਗੀ। ਟੀਮਾਂ ਦੀ ਤਲਾਸ਼ੀ ਸ਼ਾਮ 5.15 ਵਜੇ ਦੇ ਕਰੀਬ ਖ਼ਤਮ ਹੋਈ। ਛਾਪੇਮਾਰੀ ਤੋਂ ਬਾਅਦ ਜਲੰਧਰ ਖੇਤਰੀ ਦਫ਼ਤਰ ਵਿੱਚ ਬੈਠੇ ਕਈ ਉੱਚ ਅਧਿਕਾਰੀਆਂ ਦੇ ਫ਼ੋਨ ਬੰਦ ਹੋ ਗਏ।

ਸੀਬੀਆਈ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਕੱਲ੍ਹ ਇਕ ਵਿਅਕਤੀ ਨੇ ਸ਼ਿਕਾਇਤ ਕੀਤੀ ਸੀ ਕਿ ਹਰੀ ਓਮ ਪਾਸਪੋਰਟ ਜਾਰੀ ਕਰਨ ਲਈ ਉਸ ਤੋਂ ਕਰੀਬ 25 ਹਜ਼ਾਰ ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ। ਸ਼ਿਕਾਇਤ ਦੇ ਆਧਾਰ 'ਤੇ ਟੀਮ ਨੇ ਅੱਜ ਛਾਪੇਮਾਰੀ ਕਰਨ ਦਾ ਸਮਾਂ ਤੈਅ ਕੀਤਾ ਸੀ। ਸੀਬੀਆਈ ਅਧਿਕਾਰੀਆਂ ਨੇ ਰਿਸ਼ਵਤ ਲਈ ਦਿੱਤੇ ਨੋਟਾਂ ਦੇ ਸੀਰੀਅਲ ਨੰਬਰ ਨੋਟ ਕਰਕੇ ਪੀੜਤ ਨੂੰ ਕਰੀਬ 25,000 ਰੁਪਏ ਦਿੱਤੇ ਅਤੇ ਉਸ ਨੂੰ ਕਿਹਾ ਕਿ ਜਾ ਕੇ ਉਕਤ ਪੈਸੇ ਰਿਸ਼ਵਤ ਦੀ ਮੰਗ ਕਰਨ ਵਾਲੇ ਅਧਿਕਾਰੀ ਨੂੰ ਦੇ ਦਿਓ। ਪੀੜਤਾ ਨੇ ਅਜਿਹਾ ਹੀ ਕੀਤਾ। ਉਸ ਨੇ ਜਾ ਕੇ ਉਕਤ ਅਧਿਕਾਰੀ ਨੂੰ ਪੈਸੇ ਦੇ ਦਿੱਤੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੀੜਤ ਨੇ ਆਪਣੀ ਪੋਤੀ ਅਤੇ ਪੋਤੇ ਲਈ ਪਾਸਪੋਰਟ ਬਣਾਏ ਹੋਏ ਸਨ। ਜਦੋਂ ਉਹ ਪੈਸੇ ਦੇਣ ਲਈ ਪਹੁੰਚਿਆ ਤਾਂ ਸੀਬੀਆਈ ਅਧਿਕਾਰੀਆਂ ਨੇ ਉਕਤ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਉਸ ਨੇ ਅਨੂਪ ਸਿੰਘ ਅਤੇ ਸੰਜੇ ਸ਼੍ਰੀਵਾਸਤਵ ਦੇ ਨਾਂ ਲਏ। ਇਸ ਤੋਂ ਬਾਅਦ ਤਿੰਨਾਂ ਤੋਂ ਪੁੱਛਗਿੱਛ ਸ਼ੁਰੂ ਕੀਤੀ ਗਈ।

ਕਰੀਬ 4 ਘੰਟੇ ਤੱਕ ਚੱਲੀ ਪੁੱਛਗਿੱਛ ਦੌਰਾਨ ਜਦੋਂ ਕੋਈ ਸਹਿਯੋਗ ਨਹੀਂ ਦਿੱਤਾ ਗਿਆ ਤਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਟੀਮ ਨੇ ਉਨ੍ਹਾਂ ਕੋਲੋਂ 25 ਲੱਖ ਰੁਪਏ ਬਰਾਮਦ ਕੀਤੇ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮ ਹਰੀਓਮ ਨੇ ਮੰਨਿਆ ਕਿ ਉਕਤ ਪੈਸੇ ਸਾਰੇ ਅਧਿਕਾਰੀਆਂ ਵਿਚ ਵੰਡੇ ਗਏ।

(For more Punjabi news apart from BKU Ekta Ugrahan announced to make toll free for 2 days in Punjab news in punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement