
Punjab News:ਨੌਜਵਾਨ ਦੀ ਪਹਿਚਾਣ ਮੁਹੰਮਦ ਅਬਦੁਲਾ ਵਾਸੀ ਪਾਕਿਸਤਾਨ ਵਜੋਂ ਹੋਈ
Pakistani intruder was arrested by BSF News in punjabi : ਦੀਨਾਨਗਰ ਖੇਤਰ ਵਿਚ ਭਾਰਤ ਪਾਕਿਸਤਾਨ ਬਾਰਡਰ ਦੇ ਨਜ਼ਦੀਕ ਬੀਓਪੀ ਠਾਕੁਰਪੁਰ ਤੋਂ ਪਾਕਿਸਤਾਨ ਵਾਲੀ ਸਾਈਡ ਤੋਂ ਬਾਰਡਰ ਕਰਾਸ ਕਰਕੇ ਭਾਰਤ 'ਚ ਦਾਖਲ ਹੁੰਦਿਆਂ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਬੀਐਸਐਫ ਦੇ ਜਵਾਨਾਂ ਨੇ ਗਿਰਫ਼ਤਾਰ ਕੀਤਾ।
ਇਹ ਵੀ ਪੜ੍ਹੋ: Farmer Protest: ਕਿਸਾਨੀ ਅੰਦੋਲਨ ਦੌਰਾਨ BKU ਏਕਤਾ ਉਗਰਾਹਾਂ ਵਲੋਂ ਪੰਜਾਬ 'ਚ 2 ਦਿਨ ਟੋਲ ਫਰੀ ਕਰਨ ਦਾ ਐਲਾਨ
ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਪਾਕਿਸਤਾਨ ਵਾਲੀ ਸਾਈਡ ਬੀਓਪੀ ਠਾਕੁਰਪੁਰ ਪਾਰ ਕਰਕੇ ਭਾਰਤ ਦੀ ਸਰਹੱਦ ਅੰਦਰ ਦਾਖਲ ਹੁੰਦਿਆਂ ਇੱਕ ਪਾਕਿਸਤਾਨ ਘੁਸਪੈਠੀਏ ਜਿਸ ਦੀ ਪਹਿਚਾਣ ਮੁਹੰਮਦ ਅਬਦੁਲਾ ਪੁੱਤਰ ਮੁੰਹਮਦ ਅਸਲਾਮ ਵਾਸੀ ਡਢਵਾਲ ਡਾਕਖਾਨਾ ਕੋਟ ਨੈਣਾ ਸ਼ਕਰਗੜ੍ਹ ਜ਼ਿਲ੍ਹਾ ਨਾਰੋਵਾਲ ਪਾਕਿਸਤਾਨ ਵਜੋਂ ਹੋਈ ਹੈ। ਜਿਸ ਨੂੰ ਭਾਰਤ ਵਿੱਚ ਦਾਖਲ ਹੁੰਦਿਆ ਹੀ ਡਿਊਟੀ 'ਤੇ ਤੈਨਾਤ ਬੀਐਸਐਫ ਦੇ ਜਵਾਨਾਂ ਵਲੋਂ ਗ੍ਰਿਫਤਾਰ ਕੀਤਾ ਗਿਆ।
ਇਹ ਵੀ ਪੜ੍ਹੋ: Mumbai Airport News: ਮੁੰਬਈ ਹਵਾਈ ਅੱਡੇ 'ਤੇ ਵ੍ਹੀਲਚੇਅਰ ਨਾ ਮਿਲਣ 'ਤੇ 80 ਸਾਲਾ ਯਾਤਰੀ ਦੀ ਮੌਤ
ਉੱਥੇ ਗ੍ਰਿਫਤਾਰ ਕੀਤੇ ਘੁਸਪੈਠੀਏ ਕੋਲੋ ਕੁੱਝ ਪਕਿਸਤਾਨੀ ਕਰੰਸੀ ਅਤੇ ਇਕ ਉਸ ਦਾ ਪਹਿਚਾਣ ਪੱਤਰ ਬਰਾਮਦ ਹੋਇਆ ਹੈ। ਬੀਐਸਐੱਫ ਨੇ ਪੁੱਛਗਿੱਛ ਤੋ ਬਾਅਦ ਉਕਤ ਘੁਸਪੈਠੀਏ ਨੂੰ ਦੋਰਾਂਗਲਾ ਪੁਲਿਸ ਦੇ ਹਵਾਲੇ ਕਰ ਦਿਤਾ। ਦੋਰਾਂਗਲਾ ਪੁਲਿਸ ਨੇ ਮੁਹੰਮਦ ਅਬਦੁੱਲਾ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਬਣਦੀ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Pakistani intruder was arrested by BSF News in punjabi, stay tuned to Rozana Spokesman)