
ਐਡਵੋਕੇਟ ਸੁਖਮੀਤ ਸਿੰਘ ਭਾਟੀਆ 'ਤੇ ਚੱਲੀ ਗੋਲੀ ਦੀ ਵੀ ਕੀਤੀ ਨਿਖੇਧੀ
Punjab News: ਲੁਧਿਆਣਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਵਕੀਲ ਸੁਖਮੀਤ ਸਿੰਘ ਭਾਟੀਆ ’ਤੇ ਗੋਲੀਆਂ ਚਲਾਉਣ ਦੀ ਘਟਨਾ ਦੀ ਨਿਖੇਧੀ ਕੀਤੀ। ਬਾਰ ਐਸੋਸੀਏਸ਼ਨ ਦੀ ਮੀਟਿੰਗ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਜੇਕਰ ਕੋਈ ਵਕੀਲ ਕਿਸੇ ਵੀ ਅਦਾਲਤ ਵਿਚ ਪੇਸ਼ ਹੁੰਦਾ ਹੈ ਤਾਂ ਉਸ 'ਤੇ 5000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਚੇਤਨ ਵਰਮਾ ਨੇ ਦਸਿਆ ਕਿ ਵਕੀਲਾਂ ਨੇ ਬੀਤੇ ਦਿਨ ਘਟਨਾ ਦੇ ਵਿਰੋਧ ਵਿਚ ਹੜਤਾਲ ਵੀ ਕੀਤੀ।
ਇਸ ਦੇ ਨਾਲ ਹੀ ਬਾਰ ਐਸੋਸੀਏਸ਼ਨ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਡੀ.ਬੀ.ਏ., ਲੁਧਿਆਣਾ ਅੱਜ ਕਿਸਾਨਾਂ ਅਤੇ ਹੋਰ ਟਰੇਡ ਯੂਨੀਅਨਾਂ ਵਲੋਂ ਦਿਤੇ ਗਏ ਭਾਰਤ ਬੰਦ ਦੇ ਸੱਦੇ ਦੇ ਮੱਦੇਨਜ਼ਰ "ਨੋ ਵਰਕ ਡੇਅ" ਮਨਾਏਗੀ ਤਾਂ ਜੋ ਅਸੁਵਿਧਾ ਤੋਂ ਬਚਿਆ ਜਾ ਸਕੇ।
(For more Punjabi news apart from Resolution passed by Ludhiana Bar Association due to Bharat Bandh call stay tuned to Rozana Spokesman)