
Batala News : 50 ਲੱਖ ਰੁਪਏ ਲਗਾ ਕੇ ਦੋ ਸਾਲ ਪਹਿਲਾਂ ਗਿਆ ਸੀ ਅਮਰੀਕਾ, ਪਰਿਵਾਰ ਨੇ ਸਰਕਾਰ ਨੂੰ ਲਗਾਈ ਮਦਦ ਦੀ ਗੁਹਾਰ
Batala News in Punjabi : ਬਟਾਲਾ ਨੇੜਲਾ ਪਿੰਡ ਭੇਡ ਪੱਤਣ ਜਿੱਥੇ ਦਾ ਗੁਰਮੇਲ ਸਿੰਘ ਦੋ ਸਾਲ ਬਾਅਦ ਆਪਣੇ ਘਰ ਅੱਜ ਸਵੇਰੇ ਧੜਕ ਸਰ ਪਰਤਿਆ। ਗੁਰਮੇਲ ਸਿੰਘ ਦੋ ਸਾਲ ਪਹਿਲਾਂ ਅਮਰੀਕਾ ਜਾਣ ਲਈ ਆਪਣੇ ਘਰੋਂ ਨਿਕਲਿਆ ਸੀ ਪਰ ਏਜੰਟ ਨੇ ਉਸ ਨੂੰ ਦੋ ਸਾਲ ਦੁਬਈ ਅਤੇ ਹੋਰ ਦੇਸ਼ਾਂ ’ਚ ਘੁਮਾਉਣ ਤੋਂ ਇਲਾਵਾ ਜੰਗਲਾਂ ’ਚ ਰੱਖਿਆ। ਜਨਵਰੀ ਦੇ ਆਖਿਰ ’ਚ ਗੁਰਮੇਲ ਸਿੰਘ ਨੂੰ ਅਮਰੀਕਾ ਦੀ ਡੌਂਕੀ ਲਵਾਈ। ਜਿੱਦਾਂ ਹੀ ਗੁਰਮੇਲ ਸਿੰਘ ਅਮਰੀਕਾ ਦੀ ਡੌਂਕੀ ਲਗਾਉਂਦਾ ਹੈ ਤਾਂ ਤੁਰੰਤ ਅਮਰੀਕਾ ਦੀ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਅਮਰੀਕਾ ਤੋਂ ਦੇਸ਼ ਨਿਕਾਲਾ ਹੋਣ ਤੋਂ ਬਾਅਦ ਘਰ ਪਹੁੰਚੇ ਗੁਰਮੇਲ ਸਿੰਘ ਦੇ ਹਾਲਾਤ ਠੀਕ ਨਹੀਂ ਸੀ ਅਤੇ ਡਿਪਰੈਸ਼ਨ ’ਚ ਹੈ, ਜਿਸ ਦੀ ਵਜ੍ਹਾਂ ਕਰ ਕੇ ਗੁਰਮੇਲ ਨੂੰ ਉਸਦੇ ਰਿਸ਼ਤੇਦਾਰ ਆਪਣੇ ਨਾਲ ਲੈ ਗਏ ਤਾਂ ਕਿ ਉਸਨੂੰ ਸੁਖਾਲਾ ਮਾਹੌਲ ਦਿੱਤਾ ਜਾਵੇ।
ਇਸ ਮੌਕੇ ਗੁਰਮੇਲ ਦੇ ਪਿਤਾ ਨੇ ਦੱਸਿਆ ਕਿ ਉਹ ਸਾਬਕਾ ਫ਼ੌਜੀ ਹੈ ਢਾਬਾ ਚਲਾਉਂਦਾ ਹੈ ਔਰ ਢਾਬੇ ਦੇ ਖ਼ੁਦ ਕੰਮ ਕਰ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਭੇਟ ਪਾਲਦਾ ਹੈ। ਗੁਰਮੇਲ ਦੇ ਪਿਤਾ ਨੇ ਕਿਹਾ ਕਿ ਜੇਕਰ ਹੁਣ ਸਰਕਾਰ ਸਾਡੀ ਕੋਈ ਮਦਦ ਕਰੇ ਸਾਨੂੰ ਏਜੰਟ ਕੋਲੋਂ ਪੈਸੇ ਵਾਪਸ ਦਵਾ ਦੇਵੇ ਤਦ ਹੀ ਸਾਡਾ ਪਰਿਵਾਰ ਸੌਖੇ ਰੋਟੀ ਖਾ ਸਕਦਾ ਹੈ।
(For more news apart from After coming home from America, Gurmel Singh became victim of mental illness News in Punjabi, stay tuned to Rozana Spokesman)