Sangrur News : ਅਮਰੀਕਾ ਤੋਂ ਦੇਸ਼ ਨਿਕਾਲਾ ਹੋ ਕਿ ਪਹੁੰਚਿਆ ਪਿੰਡ ਚੱਠਾ ਸੇਖਵਾਂ ਦਾ ਹਰਦੀਪ ਸਿੰਘ 

By : BALJINDERK

Published : Feb 16, 2025, 1:20 pm IST
Updated : Feb 16, 2025, 1:20 pm IST
SHARE ARTICLE
ਪਿੰਡ ਚੱਠਾ ਸੇਖਵਾਂ
ਪਿੰਡ ਚੱਠਾ ਸੇਖਵਾਂ

Sangrur News : 45 ਲੱਖ ਰੁਪਏ ਖਰਚ ਕੇ ਪਹੁੰਚਿਆ ਸੀ ਅਮਰੀਕਾ, ਸਾਲ ਕੁ ਪਹਿਲਾਂ ਗਿਆ ਸੀ ਅਮਰੀਕਾ 

Sangrur News in Punjabi : ਬੀਤੇ ਕੱਲ੍ਹ ਅੰਮ੍ਰਿਤਸਰ ਹਵਾਈ ਅੱਡੇ ’ਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ’ਚ ਰਹਿ ਰਹੇ ਭਾਰਤੀਆਂ ਨੂੰ ਅਮਰੀਕੀ ਹਵਾਈ ਸੈਨਾ ਦਾ ਜਹਾਜ਼ ਅੰਮ੍ਰਿਤਸਰ ਉਤਰਿਆ ਗਿਆ ਹੈ। ਇਹ ਅਮਰੀਕਾ ਵੱਲੋਂ ਇਸ ਸਾਲ ’ਚ ਭਾਰਤ ’ਚ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ’ਚ ਰਹਿ ਰਹੇ ਭਾਰਤੀਆਂ ਨੂੰ ਲੈ ਕੇ ਆਉਣ ਵਾਲਾ ਦੂਸਰਾ ਜਹਾਜ਼ ਹੈ। ਇਸੇ ਜਹਾਜ਼ ’ਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਚੱਠਾ ਸੇਖਵਾਂ ਦੇ ਹਰਦੀਪ ਸਿੰਘ ਸਨ ਜਿਨ੍ਹਾਂ ਦੀ ਉਮਰ 32 ਸਾਲ ਸੀ। ਕੈਮਰੇ ਉੱਪਰ ਆਪਣੀ ਸ਼ਨਾਖ਼ਤ ਨੂੰ ਲੁਕਾਉਂਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਦੀਪ ਮਈ 2024 ’ਚ 45 ਲੱਖ ਰੁਪਏ ਦੇ ਰਾਹੀਂ ਡੌਂਕੀ ਰਾਹੀਂ ਅਮਰੀਕਾ ਪਹੁੰਚਿਆ ਸੀ।

ਪਰਿਵਾਰਕ ਮੈਂਬਰ ਨੇ ਦੱਸਿਆ ਕਿ ਅਮਰੀਕਾ ਪਹੁੰਚਣ ਸਮੇਂ ਉਹਨਾਂ ਦੀ ਇੱਕ ਵਾਰ ਹਰਦੀਪ ਸਿੰਘ ਨਾਲ ਗੱਲ ਹੋਈ ਸੀ, ਜਿਸ ਦੀ ਉਸਨੇ ਇੱਕ ਵੀਡੀਓ ਵੀ ਬਣਾ ਕੇ ਭੇਜੀ ਸੀ। ਇਸ ਤੋਂ ਬਾਅਦ ਉਹਨਾਂ ਦੀ ਦੁਬਾਰਾ ਉਸ ਨਾਲ ਕੋਈ ਗੱਲਬਾਤ ਨਹੀਂ ਹੋਈ, ਉਹ ਚਾਰ ਤੋਂ ਪੰਜ ਮਹੀਨੇ ਦੇ ਕਰੀਬ ਉਹਨਾਂ ਨੂੰ ਨਹੀਂ ਪਤਾ ਕਿ ਕਿੱਥੇ ਰਿਹਾ। ਪਰਿਵਾਰ ਨੇ ਦੱਸਿਆ ਕਿ ਹਰਦੀਪ ਨੇ ਐਮਬੀਏ ਦੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਸੀ, ਪੰਜਾਬ ’ਚ ਨੌਕਰੀ ਨਾ ਮਿਲਣ ਦੇ ਚੱਲਦਿਆਂ ਉਸ ਨੇ ਵਿਦੇਸ਼ ਜਾਣ ਦਾ ਫ਼ੈਸਲਾ ਲਿਆ ਸੀ। ਪਰ ਹੁਣ ਪਰਿਵਾਰ ਖੁਸ਼ ਹੈ ਕਿ ਉਨ੍ਹਾਂ ਦਾ ਪੁੱਤਰ ਸਹੀ ਸਲਾਮਤ ਉਹਨਾਂ ਦੇ ਪਰਿਵਾਰ ’ਚ ਪਹੁੰਚਿਆ ਹੈ।

(For more news apart from Hardeep Singh village Chatha Sekhwan arrived in country after being deported from America News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement