ਲੁਧਿਆਣੇ ਮਹਿਲਾ ਕਤਲ ਮਾਮਲੇ ’ਚ ਨਵਾਂ ਮੋੜ , ਪੁਲਿਸ ਨੇ ਪਤੀ ਨੂੰ ਕੀਤਾ ਰਾਊਂਡਅਪ
Published : Feb 16, 2025, 6:19 pm IST
Updated : Feb 16, 2025, 6:19 pm IST
SHARE ARTICLE
New twist in Ludhiana woman murder case, police round up husband
New twist in Ludhiana woman murder case, police round up husband

ਲੁਧਿਆਣਾ ਦੇ ਡੇਹਲੋਂ ਬਾਈਪਾਸ ਉੱਤੇ ਹੋਈ ਲੁਟ ਦੌਰਾਨ ਮਹਿਲਾ ਦੇ ਕਤਲ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ।

ਡੇਹਲੋਂ: ਲੁਧਿਆਣਾ ਦੇ ਡੇਹਲੋਂ ਬਾਈਪਾਸ ਉੱਤੇ ਹੋਈ ਲੁਟ ਦੌਰਾਨ ਮਹਿਲਾ ਦੇ ਕਤਲ ਮਾਮਲੇ ਵਿੱਚ ਨਵਾਂ ਮੋੜ ਸਾਹਮਣੇ ਆਇਆ। ਪੁਲਿਸ ਨੇ ਮਹਿਲਾ ਦੇ ਪਤੀ ਨੂੰ ਰਾਊਂਡ ਅਪ ਕੀਤਾ ਹੈ। ਦੱਸ ਦੇਈਏ ਕਿ ਬੀਤੀ ਰਾਤ ਡੇਹਲੋਂ ਬਾਈਪਾਸ ਤੇ ਲੁਟੇਰਿਆਂ ਵੱਲੋਂ ਇੱਕ ਪਰਿਵਾਰ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਆਪ ਆਗੂ ਅਨੋਖ ਮਿੱਤਲ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਪਤਨੀ ਮਾਨਵੀ (32 ਸਾਲ) ਦਾ ਲੁਟੇਰਿਆਂ ਨੇ ਬੇਰਹਿਮੀ ਨਾਲ ਕਤਲ ਕਰਨ ਦੀ ਗੱਲ ਕਹੀ ਸੀ।

ਲੁਧਿਆਣਾ ਵਾਸੀ ਅਨੋਖ ਮਿੱਤਲ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਮਾਨਵੀ ਪੋਹੀੜ ਸਥਿਤ ਇੱਕ ਰੈਸਟੋਰੈਂਟ ਤੋਂ ਡਿਨਰ ਕਰਕੇ ਰਾਤ 12 ਕੁ ਵਜੇ ਦੇ ਕਰੀਬ ਵਾਪਸ ਲੁਧਿਆਣਾ ਨੂੰ ਜਾ ਰਹੇ ਸਨ ਜਦੋਂ ਉਹ ਡੇਹਲੋਂ ਬਾਈਪਾਸ ਤੋਂ ਸਾਹਨੇਵਾਲ ਰੋਡ ਅਤੇ ਮਲੇਰਕੋਟਲਾ ਰੋਡ ਦੇ ਵਿਚਕਾਰ ਸਨ ਤਾਂ ਉਸ ਨੇ ਪਿਸ਼ਾਬ ਕਰਨ ਲਈ ਆਪਣੀ ਗੱਡੀ ਰੋਕ ਲਈ ਅਤੇ ਉਹ ਪਿਸ਼ਾਬ ਕਰਨ ਲੱਗ ਗਿਆ ਜਦਕਿ ਉਸ ਦੀ ਪਤਨੀ ਗੱਡੀ ਵਿੱਚ ਹੀ ਬੈਠੀ ਸੀ ਇੰਨੀ ਦੇਰ ਚ 4-5 ਲੁਟੇਰਿਆਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਅਚਾਨਕ ਹਮਲਾ ਹੋਣ ਕਾਰਨ ਉਸ ਦੀ ਲੱਤ ਤੇ ਸੱਟ ਵੱਜਣ ਕਾਰਨ ਉਹ ਬੇਹੋਸ਼ ਹੋ ਗਿਆ ਜਿਸ ਤੋਂ ਬਾਅਦ ਲੁਟੇਰਿਆਂ ਨੇ ਉਸ ਦਾ ਕੜਾ, ਗਲੇ ਦੀ ਚੈਨ ਅਤੇ ਨਕਦੀ ਕੱਢਣ ਉਪਰੰਤ ਉਸ ਦੀ ਪਤਨੀ ਤੇ ਹਮਲਾ ਕਰ ਦਿੱਤਾ ਉਹਨਾਂ ਉਸ ਨੂੰ ਗੱਡੀ ਚੋਂ ਖਿੱਚ ਕੇ ਬਾਹਰ ਕੱਢ ਲਿਆ ਅਤੇ ਉਸ ਨੇ ਭੱਜਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਲੁਟੇਰਿਆ ਨੇ ਤੇਜ ਹਥਿਆਰਾਂ ਨਾਲ ਉਸ ਦਾ ਬੇਰਿਹਮੀ ਨਾਲ ਕਤਲ ਕਰ ਦਿੱਤਾ ਜਾਂਦੇ ਹੋਏ ਲੁਟੇਰੇ ਉਹਨਾਂ ਦੀ ਕਾਰ ਵੀ ਲੈ ਕੇ ਫਰਾਰ ਹੋ ਗਏ।ਘਟਨਾ ਸਥਾਨ ਦੇਖਣ ਤੋਂ ਪਤਾ ਚੱਲ ਰਿਹਾ ਸੀ ਕਿ ਮਾਨਵੀ ਵੱਲੋਂ ਕਾਤਲਾਂ ਤੋਂ ਬਚਣ ਲਈ ਬਹੁਤ ਜੱਦੋ ਜਹਿਦ ਕੀਤੀ ਗਈ ਘਟਨਾਂ ਸਥਾਨ ਤੇ ਉਸ ਦੇ ਸਿਰ ਦੇ ਵਾਲਾਂ ਦਾ ਇੱਕ ਗੁੱਛਾ ਵੀ ਪਿਆ ਸੀ ਜਿਸ ਤੋਂ ਪਤਾ ਚੱਲ ਰਿਹਾ ਸੀ ਕਿ ਕਾਤਲਾਂ ਨਾਲ ਕਾਫੀ ਜੱਦੋਜਹਿਦ ਵੀ ਕੀਤੀ ਗਈ ਅਤੇ ਹਮਲਾ ਹੋਣ ਵਾਲੀ ਜਗ੍ਹਾ ਤੋਂ ਕਰੀਬ 50 ਮੀਟਰ ਦੂਰ ਤੋਂ ਉਸ ਨੂੰ ਚੁੱਕਿਆ ਗਿਆ ਜਦਕਿ ਉਸ 50 ਮੀਟਰ ਦੇ ਏਰੀਏ ਵਿੱਚ ਖੁਨ ਹੀ ਖੁਨ ਸੀ।

ਅਨੋਖ ਮਿੱਤਲ ਜੋ ਕਿ ਇੱਕ ਬਿਜਨਸਮੈਨ ਸਮੇਤ ਇੱਕ ਰਾਜਨੀਤਕ ਆਗੂ ਵੀ ਹੈ ਜੋ ਕਿ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਚ ਭਾਰਤ ਭੁਸ਼ਨ ਦਾ ਕਰੀਬੀ ਰਹਿਣ ਤੋਂ ਬਾਅਦ ਸਿਮਰਜੀਤ ਬੈਂਸ ਦਾ ਵੀ ਕਰੀਬੀ ਰਿਹਾ ਹੈ ਜਦਕਿ ਹੁਣ ਉਹ ਆਮ ਆਦਮੀ ਪਾਰਟੀ ਦਾ ਆਗੂ ਹੈ। ਅਨੋਖ ਮਿੱਤਲ ਅਨੁਸਾਰ ਉਹ ਅਕਸਰ ਹੀ ਲੁਧਿਆਣਾ ਤੋਂ ਪੋਹੀੜ ਸਥਿਤ ਰੈਸਟੋਰੈਂਟ ਚ ਪਰਿਵਾਰ ਸਮੇਤ ਖਾਣਾ ਖਾਣ ਜਾਇਆ ਕਰਦਾ ਸੀ ਜਦਕਿ ਕੁਝ ਦਿਨ ਪਹਿਲਾਂ ਹੀ ਉਸ ਵੱਲੋਂ ਆਪਣੀ ਪਤਨੀ ਦਾ ਜਨਮ ਦਿਨ ਵੀ ਉਥੇ ਹੀ ਮਨਾਇਆ ਗਿਆ ਸੀ ਪਰ ਅੱਜ ਉਹ ਅਤੇ ਉਸ ਦੀ ਪਤਨੀ ਹੀ ਸਨ ਜਦਕਿ ਉਹ ਬੱਚਿਆਂ ਨੂੰ ਘਰ  ਹੀ ਛੱਡ ਕੇ ਆਏ ਸਨ। ਇੰਨੀ ਰਾਤ ਸਮੇਂ ਉਹਨਾਂ ਡੇਹਲੋਂ ਦੇ ਮੇਨ ਰਸਤੇ ਤੋਂ ਲੰਘਣ ਦੀ ਬਜਾਏ ਸੰੁਨਸਾਨ ਪਿਆ ਬਾਈਪਾਸ ਵਾਲਾ ਰਸਤਾ ਕਿਉਂ ਚੁਣਿਆ ਜੋ ਕਿ ਇਸ ਘਟਨਾਂ ਦਾ ਕਾਰਨ ਬਣਿਆ।
 ਡੇਹਲੋਂ ਦੇ ਥਾਣਾ ਮੁਖੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਅਨੋਖ ਮਿੱਤਲ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਇਸ ਘਟਨਾਂ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਜਦਕਿ ਹਮਲਾਵਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।ਏ.ਸੀ.ਪੀ ਹਰਜਿੰਦਰ ਸਿੰਘ ਗਿੱਲ ਨੇ ਕਿਹਾ ਕਿ ਘਟਨਾਂ ਸਥਾਨ ਨੇੜੇ ਦੇ ਢਾਬੇ ਤੋਂ ਮਿਲੀ ਸੂਚਨਾਂ ਤੋਂ ਤੁਰੰਤ ਪੀ.ਸੀ.ਆਰ ਪਾਰਟੀ ਮੌਕੇ ਤੇ ਪਹੁੰਚੀ ਜਿਸ ਨੇ ਮਾਨਵੀ ਨੂੰ ਹਸਪਤਾਲ ਪਹੁੰਚਾਇਆ ਜਦਕਿ ਹਸਪਤਾਲ ਦੇ ਡਾਕਟਰਾਂ ਵੱਲੋਂ ਮਾਨਵੀ ਨੂੰ ਮ੍ਰਿਤਕ ਅੇਲਾਨ ਦਿੱਤਾ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement