Punjab News : ਅਮਰੀਕਾ ਵਲੋਂ ਕੱਢੇ ਗਏ ਨੌਜਵਾਨਾਂ ਦੀਆਂ ਪੱਗਾਂ ਉਤਾਰਨੀਆਂ ਬੇਹੱਦ ਮੰਦਭਾਗਾ : ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ

By : BALJINDERK

Published : Feb 16, 2025, 6:53 pm IST
Updated : Feb 16, 2025, 7:00 pm IST
SHARE ARTICLE
 ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ
 ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ

Punjab News : ਵਿਦੇਸ਼ ਮੰਤਰਾਲੇ ਨੂੰ ਬੇਨਤੀ ਹੈ ਕਿ ਉਹ ਟਰੰਪ ਸਰਕਾਰ ਨੂੰ ਸਿੱਖਾਂ ਦੀ ਪੱਗ ਦੀ ਇੱਜ਼ਤ ਬਾਰੇ ਜ਼ਰੂਰ ਸਮਝਾਉਣ

Punjab News in Punjabi : ਅਮਰੀਕਾ ਵਲੋਂ ਕੱਢੇ ਗੈਰ ਕਾਨੂੰਨੀ ਤੌਰ ’ਤੇ ਗਏ ਨੌਜਵਾਨਾਂ ਦੀਆਂ ਪੱਗਾਂ ਉਤਾਰਨ ’ਤੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦਾ ਬਿਆਨ ਸਾਹਮਣੇ ਆਇਆ ਹੈ ਉਨ੍ਹਾਂ ਕਿਹਾ ਇਹ ਬੇਹੱਦ ਮੰਦਭਾਗੀ ਗੱਲ ਹੈ। ਗਰੇਵਾਲ ਨੇ ਕਿਹਾ ਕਿ ਮੈਂ ਵਿਦੇਸ਼ ਮੰਤਰਾਲੇ ਨੂੰ ਬੇਨਤੀ ਕਰਾਂਗਾ ਕਿ ਉਹ ਟਰੰਪ ਸਰਕਾਰ ਨੂੰ ਸਿੱਖਾਂ ਦੀ ਪੱਗ ਦੇ ਸਤਿਕਾਰ ਬਾਰੇ ਜ਼ਰੂਰ ਸਮਝਾਉਣ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਸਿੱਖਾਂ ਦਾ ਨਿਰਾਦਰ ਕਰਨਾ ਠੀਕ ਨਹੀਂ ਹੈ। ਗਰੇਵਾਲ ਨੇ ਕਿਹਾ ਕਿ ਅਮਰੀਕਾ ਦਾ ਆਪਣਾ ਕਾਨੂੰਨ ਹੈ ਗ਼ਲਤ ਤਰੀਕੇ ਨਾਲ ਜਾਣ ਵੀ ਗ਼ਲਤ ਹੈ। ਪਰ ਦੇਖਿਆ ਜਾਵੇ ਤਾਂ ਇਹ ਵੀ ਬਹੁਤ ਮਾੜੀ ਗੱਲ ਹੈ, ਇਸ ਨਾਲ ਲੋਕਾਂ ਵਿਚ ਰੋਸ ਫ਼ੈਲੇਗਾ।  

ਜਿੰਨਾਂ ਲੋਕਾਂ ਨੂੰ ਇਹ ਵਤੀਰਾ ਹੋਇਆ ਹੈ ਉਹ ਵੀ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਕਿਸ ਤਰ੍ਹਾਂ ਦੀ ਸਮਝ ਹੈ। ਉਨ੍ਹਾਂ ਨੂੰ ਅੰਮ੍ਰਿਤਸਰ ਏਅਰਪੋਰਟ ’ਤੇ ਅਮਰੀਕੀ ਜਹਾਜ਼ ਉਤਾਰਨ ’ਤੇ ਇਤਰਾਜ਼ ਨਹੀਂ ਕਰਨਾ ਚਾਹੀਦਾ। ਗਰੇਵਾਲ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾਂ ਹਿੰਦੁਸਤਾਨ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਬਾਬਰ ਦੇ ਜ਼ੁਲਮਾਂ ਦੇ ਖ਼ਿਲਾਫ਼ ਵੀ ਬੋਲਿਆ। ਉਨ੍ਹਾਂ ਨੇ ਕਿਹਾ ਕਿ ਇਹ ਅਮਰੀਕਾ ਤੋਂ ਆਉਣ ਵਾਲੇ ਨੌਜਵਾਨ ਸਾਰੇ ਹਿੰਦੁਸਤਾਨ ਦੇ ਹਨ ਕਿਤੇ ਵੀ ਉਤਰ ਸਕਦੇ ਹਨ। ਅਮਰੀਕਾ ਨੂੰ ਇਹ ਏਅਰਪੋਰਟ ਨਜ਼ਦੀਕ ਪੈਂਦਾ ਹੈ ਇਸ ਲਈ ਇਨ੍ਹਾਂ ਭਾਰਤੀਆਂ ਨੂੰ ਅੰਮ੍ਰਿਤਸਰ ਏਅਰਪੋਰਟ ’ਤੇ ਉਤਾਰਿਆ ਗਿਆ ਹੋ ਕੁਝ ਨਹੀਂ ਹੈ।   

(For more news apart from Taking off turbans youth expelled by US is very unfortunate : BJP leader Harjit Singh Grewal News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement