
ਜ਼ਮੀਨ ਵੇਚ ਕੇ 55 ਲੱਖ ਰੁਪਏ ਲਾ ਕੇ ਗਿਆ ਸੀ ਪੋਤਾ
ਜੰਡਿਆਲਾ ਗੁਰੂ: ਅਮਰੀਕਾ ਵੱਲੋਂ ਤੀਜੀ ਫਲਾਈਟ ਭੇਜੀ ਗਈ ਹੈ ਜਿਸ ਵਿੱਚ 112 ਭਾਰਤੀ ਆਏ ਹਨ। ਇੰਨ੍ਹਾਂ ਵਿਚੋਂ 31ਨੌਜਵਾਨ ਪੰਜਾਬ ਦੇ ਹਨ। ਇਸੇ ਦੌਰਾਨ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਨਵਾਂ ਕੋਟ ਨਿਵਾਸੀ ਮੰਗਲ ਸਿੰਘ ਨੇ ਦੱਸਿਆ ਕਿ ਤੀਸਰੀ ਫਲਾਈਟ ਦੇ ਵਿੱਚ ਉਹਨਾਂ ਦਾ ਪੋਤਰਾ ਜਸਨੂਰ ਸਿੰਘ ਵੀ ਡਿਪੋਰਟ ਹੋ ਕੇ ਵਾਪਸ ਭਾਰਤ ਪਰਤਿਆ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਬੀਤੀ 9 ਜੂਨ 2024 ਨੂੰ ਉਨਾਂ ਨੇ ਇੱਕ ਕਥਿਤ ਏਜੰਟ ਦੇ ਰਾਹੀਂ ਆਪਣੇ ਪੋਤਰੇ ਜਸਨੂਰ ਸਿੰਘ ਨੂੰ ਅਮਰੀਕਾ ਲਈ ਘਰ ਤੋਂ ਰਵਾਨਾ ਕੀਤਾ ਸੀ ਅਤੇ ਇਸ ਦੌਰਾਨ ਏਜੰਟ ਦੇ ਨਾਲ ਕਾਨੂੰਨੀ ਢੰਗ ਦੇ ਨਾਲ ਕਥਿਤ ਤੌਰ ਤੇ ਉਸਨੂੰ ਵਿਦੇਸ਼ ਲਿਜਾਣ ਦੀ ਗੱਲ ਹੋਈ ਸੀ।
ਜਸਨੂਰ ਦੇ ਦਾਦੇ ਨੇ ਦੱਸਿਆ ਹੈ ਕਿ ਉਹ 55 ਲੱਖ ਰੁਪਏ ਲਾ ਕੇ ਗਿਆ ਸੀ ਅਤੇ ਹੁਣ ਵਾਪਸ ਆਉਣ ਨਾਲ ਪਰਿਵਾਰ ਦਾ ਮਨ ਉਦਾਸ ਹੈ।ਜਸਨੂਰ ਦੇ ਦਾਦੇ ਨੇ ਦੱਸਿਆ ਹੈ ਕਿ ਜ਼ਮੀਨ ਵੇਚ ਕੇ ਵਿਦੇਸ਼ ਗਿਆ ਸੀ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਤੋਂ ਮਦਦ ਦੀ ਮੰਗ ਕਰਦੇ ਹਾਂ। ਪਰਿਵਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਏਜੰਟ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ।
ਪਰਿਵਾਰ ਦਾ ਕਹਿਣਾ ਹੈ ਕਿ ਧੋਖੇਬਾਜ਼ ਏਜੰਟਾਂ ਨੰ ਪੰਜਾਬ ਦੇ ਕਈ ਪਰਿਵਾਰਾਂ ਨੂੰ ਬਰਬਾਦ ਕੀਤਾ ਹੈ ਇਸ ਲਈ ਉਨ੍ਹਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।