ਵਿਦੇਸ਼ ਬੈਠੇ ਪੁੱਤ ਲਈ ਮਾਂ ਬਣੀ ਜਾਸੂਸ, ਵਪਾਰੀਆਂ ਦੀ ਰੇਕੀ ਕਰ ਕੇ ਚਲਾਇਆ ਜਾ ਰਿਹਾ ਸੀ ‘ਫਿਰੌਤੀਆਂ' ਮੰਗਣ ਦਾ ਧੰਦਾ
Published : Feb 16, 2026, 6:30 am IST
Updated : Feb 16, 2026, 1:52 pm IST
SHARE ARTICLE
Mother becomes spy for son living abroad Faridkot
Mother becomes spy for son living abroad Faridkot

 ਪੁਲਿਸ ਨੇ ਮਾਂ-ਪੁੱਤ ਸਮੇਤ ਧੰਦੇ 'ਚ ਸ਼ਾਮਲ ਤਿੰਨ ਵਿਰੁਧ ਕੀਤਾ ਮਾਮਲਾ ਦਰਜ

ਕੋਟਕਪੂਰਾ (ਗੁਰਿੰਦਰ ਸਿੰਘ) : ਫ਼ਰੀਦਕੋਟ ਜ਼ਿਲ੍ਹੇ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿਤਾ ਹੈ। ਇੱਥੇ ਇਕ ਮਾਂ ਵਲੋਂ ਅਪਣੇ ਵਿਦੇਸ਼ ਬੈਠੇ ਪੁੱਤ ਨਾਲ ਮਿਲ ਕੇ ਫਿਰੌਤੀ ਦਾ ਰੈਕੇਟ ਚਲਾਉਣ ਦਾ ਖੁਲਾਸਾ ਹੋਇਆ ਹੈ। ਪੁਲਿਸ ਜਾਂਚ ਮੁਤਾਬਕ ਇਹ ਔਰਤ ਇਲਾਕੇ ਦੇ ਅਮੀਰ ਵਪਾਰੀਆਂ ਦੀ ਪਛਾਣ ਕਰਦੀ ਸੀ ਅਤੇ ਉਨ੍ਹਾਂ ਦੀ ਨਿਜੀ ਜਾਣਕਾਰੀ ਅਪਣੇ ਪੁੱਤ ਨੂੰ ਭੇਜਦੀ ਸੀ ਤਾਂ ਜੋ ਉਹ ਵਿਦੇਸ਼ ਤੋਂ ਉਨ੍ਹਾਂ ਨੂੰ ਧਮਕਾ ਸਕੇ।

ਥਾਣਾ ਸਾਦਿਕ ਦੀ ਪੁਲਿਸ ਨੇ ਇਸ ਮਾਮਲੇ ਵਿਚ ਪਰਮਜੀਤ ਕੌਰ, ਉਸ ਦੇ ਵਿਦੇਸ਼ ਰਹਿੰਦੇ ਪੁੱਤ ਹਰਮਨਪ੍ਰੀਤ ਸਿੰਘ ਉਰਫ਼ ਹਾਮੀ ਅਤੇ ਉਨ੍ਹਾਂ ਦੇ ਇੱਕ ਸਾਥੀ ਸੋਨੂੰ ਸਿੰਘ ਵਿਰੁਧ ਮਾਮਲਾ ਦਰਜ ਕੀਤਾ ਹੈ। ਜਾਂਚ ਵਿਚ ਸਾਹਮਣੇ ਆਇਆ ਕਿ ਪਰਮਜੀਤ ਕੌਰ ਸਥਾਨਕ ਬਾਜ਼ਾਰਾਂ ਵਿਚ ਜਾ ਕੇ ਦੁਕਾਨਾਂ ਦੇ ਬਾਹਰ ਲੱਗੇ ਬੋਰਡਾਂ ਤੋਂ ਮਾਲਕਾਂ ਦੇ ਨਾਮ ਅਤੇ ਮੋਬਾਈਲ ਨੰਬਰ ਨੋਟ ਕਰਦੀ ਸੀ। ਇੰਨਾ ਹੀ ਨਹੀਂ, ਉਹ ਵਪਾਰੀਆਂ ਦੇ ਪਰਵਾਰਾਂ ਬਾਰੇ ਵੀ ਗੁਪਤ ਜਾਣਕਾਰੀ ਇਕੱਠੀ ਕਰਦੀ ਸੀ।

ਇਹ ਸਾਰੀ ਜਾਣਕਾਰੀ ਉਹ ਅਪਣੇ ਪੁੱਤਰ ਹਰਮਨਪ੍ਰੀਤ ਨੂੰ ਭੇਜਦੀ ਸੀ, ਜੋ ਅੱਗੇ ਇੰਟਰਨੈਸ਼ਨਲ ਵਟਸਐਪ ਨੰਬਰਾਂ ਰਾਹੀਂ ਇਨ੍ਹਾਂ ਵਪਾਰੀਆਂ ਨੂੰ ਫੋਨ ਕਰ ਕੇ ਲੱਖਾਂ ਰੁਪਏ ਦੀ ਮੰਗ ਕਰਦਾ ਸੀ।  ਪੀੜਤਾਂ ਨੂੰ ਡਰਾਉਣ ਲਈ ਉਹ ਉਨ੍ਹਾਂ ਦੇ ਬੱਚਿਆਂ ਅਤੇ ਪਰਵਾਰਕ ਮੈਂਬਰਾਂ ਬਾਰੇ ਅਜਿਹੀਆਂ ਗੱਲਾਂ ਕਰਦਾ ਸੀ, ਜਿਸ ਨਾਲ ਵਪਾਰੀ ਸਹਿਮ ਜਾਂਦੇ ਸਨ ਕਿ ਕੋਈ ਉਨ੍ਹਾਂ ਦੀ ਪਲ-ਪਲ ਦੀ ਖ਼ਬਰ ਰੱਖ ਰਿਹਾ ਹੈ। ਇਸ ਗੋਰਖਧੰਦੇ ਦਾ ਪਰਦਾਫ਼ਾਸ਼ ਉਦੋਂ ਹੋਇਆ, ਜਦੋਂ ਸਾਦਿਕ ਦੇ ਇਕ ਕਪੜਾ ਵਪਾਰੀ ਜਸਵਿੰਦਰ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।

ਜਸਵਿੰਦਰ ਨੂੰ ਇਕ ਵਿਦੇਸ਼ੀ ਨੰਬਰ ਤੋਂ ਫ਼ੋਨ ਆਇਆ ਸੀ, ਜਿਸ ਵਿਚ 80 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਧਮਕੀ ਦੇਣ ਵਾਲੇ ਨੇ ਇਹ ਵੀ ਦਸਿਆ ਕਿ ਉਸ ਨੂੰ ਪਤਾ ਹੈ ਕਿ ਜਸਵਿੰਦਰ ਦਾ ਲੜਕਾ ਕਿੱਥੇ ਪੜ੍ਹਦਾ ਹੈ। ਪੁਲਿਸ ਨੇ ਜਦੋਂ ਤਕਨੀਕੀ ਜਾਂਚ ਕੀਤੀ ਤੇ ਡਿਜੀਟਲ ਫ਼ੁਟਪ੍ਰਿੰਟਸ ਨੂੰ ਟਰੇਸ ਕੀਤਾ, ਤਾਂ ਤਾਰਾਂ ਪਰਮਜੀਤ ਕੌਰ ਅਤੇ ਉਸ ਦੇ ਪੁੱਤਰ ਨਾਲ ਜਾ ਜੁੜੀਆਂ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਂ ਦੁਕਾਨਾਂ ਦੇ ਬੋਰਡਾਂ ਰਾਹੀਂ ਜਾਣਕਾਰੀ ਇਕੱਠੀ ਕਰ ਕੇ ਵਪਾਰੀਆਂ ਵਿਚ ਦਹਿਸ਼ਤ ਫੈਲਾਉਣ ਦਾ ਆਧਾਰ ਤਿਆਰ ਕਰਦੀ ਸੀ। ਫਿਲਹਾਲ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਇਸ ਗਰੋਹ ਦੇ ਹੋਰ ਸਥਾਨਕ ਸਾਥੀਆਂ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement