ਤਾਜ਼ਾ ਖ਼ਬਰਾਂ

Advertisement

ਬੀਬੀ ਜਗੀਰ ਕੌਰ ਦੀ ਰੈਲੀ ਤੋਂ ਬਾਅਦ ਸ਼ਰਾਬ ਵੰਡੇ ਜਾਣ ਦਾ ਮਾਮਲਾ ਗਰਮਾਇਆ

ROZANA SPOKESMAN
Published Mar 16, 2019, 11:48 am IST
Updated Mar 16, 2019, 11:57 am IST
ਸ਼ਰਾਬ ਵੰਡਣ ਦੇ ਮਾਮਲੇ ਵਿਚ ਅਕਾਲੀ ਦਲ ਦੇ ਤਰਨਤਾਰਨ ਜ਼ਿਲ੍ਹਾ ਪ੍ਰਧਾਨ ਨੂੰ ਨੋਟਿਸ...
Bibi Jagir Kaur
 Bibi Jagir Kaur

ਚੰਡੀਗੜ੍ਹ : ਪਿਛਲੇ ਦਿਨੀਂ ਖਡੂਰ ਸਾਹਿਬ ਹਲਕੇ ਵਿਚ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਦੀ ਰੈਲੀ ਤੋਂ ਬਾਅਦ ਸ਼ਰਾਬ ਵੰਡੇ ਜਾਣ ਦੇ ਮਾਮਲੇ ਚ ਮੁੱਖ ਚੋਣ ਅਧਿਕਾਰੀ ਦੇ ਨਿਰਦੇਸ਼ਾਂ ‘ਤੇ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਹੁਣ ਤਰਨਤਾਰਨ ਦੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦੇ ਨਾਲ ਰੈਲੀ ਲਈ ਜ਼ਮੀਨ ਮੁਹੱਈਆ ਕਰਾਉਣ ਵਾਲੇ ਮਾਲਕ ਨੂੰ ਜ਼ਿਲ੍ਹਾ ਚੋਣ ਅਧਿਕਾਰੀ ਨੇ ਨੋਟਿਸ ਜਾਰੀ ਕੀਤਾ ਹੈ।

distribution of liquordistribution of liquor

Advertisement

ਮੁੱਖ ਚੋਣ ਦਫ਼ਤਰ ਦੇ ਬੁਲਾਰੇ ਅਨੁਸਾਰ ਜ਼ਿਲ੍ਹਾ ਚੋਣ ਅਧਿਕਾਰੀ ਤਰਨਤਾਰਨ ਨੇ ਨੋਟਿਸ ਜਾਰੀ ਕਰਦਿਆਂ 24 ਘੰਟਿਆਂ ਵਿਚ ਇਸ ਦਾ ਜਵਾਬ ਮੰਗਿਆ ਹੈ। ਜ਼ਿਕਰਯੋਗ ਹੈ ਕਿ ਮੀਡੀਆ ਵਿਚ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੂਬੇ ਦੇ ਮੁੱਖ ਚੋਣ ਅਧਿਕਾਰੀ ਨੇ ਜ਼ਿਲ੍ਹਾ ਅਧਿਕਾਰੀਆਂ ਤੋਂ ਇਸ ਦੀ ਰਿਪੋਰਟ ਮੰਗੀ ਸੀ।

Advertisement
Advertisement
Advertisement

 

Advertisement