
ਪਾਰਟੀ ਵਿਚੋਂ ਬਰਖ਼ਾਸਤ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਪਸ਼ਟ ਕੀਤਾ.......
ਅੰਮ੍ਰਿਤਸਰ : ਪਾਰਟੀ ਵਿਚੋਂ ਬਰਖ਼ਾਸਤ ਕੀਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਬਾਗ਼ੀ ਟਕਸਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਪਸ਼ਟ ਕੀਤਾ ਕਿ ਉਹ ਗੁਰੂ ਪੰਥ ਦੇ ਨਾਲ ਤੇ ਬਾਦਲ ਪਰਵਾਰ ਸੌਦਾ ਸਾਧ ਨਾਲ ਜੁੜਿਆ ਹੈ, ਜਿਸ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਬ੍ਰਹਮਪੁਰਾ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਪੰਥ ਦਾ ਹੈ, ਬਾਦਲ ਪਰਵਾਰ ਦੀ ਜਗੀਰ ਨਹੀਂ।
ਜੇਕਰ ਬਾਦਲ ਗੁਰੂ ਨਾਲ ਹੁੰਦੇ ਤਾਂ ਸੌਦਾ ਸਾਧ ਦੀ ਫ਼ਿਲਮ ਲਈ ਫ਼ੋਰਸਾਂ ਨਾ ਲਗਦੀਆਂ। ਜੇਕਰ ਸੁਰੱਖਿਆ ਦਸਤੇ ਸੌਦਾ ਸਾਧ ਦੀ ਫ਼ਿਲਮ ਨਾਲ ਲੱਗ ਸਕਦੇ ਸਨ ਤਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਵਾਸਤੇ ਸੁਰੱਖਿਆ ਦਸਤੇ ਕਿਉਂ ਨਾ ਤਾਇਨਾਤ ਕੀਤੇ ਗਏ ? ਬ੍ਰਹਮਪੁਰਾ ਨੇ ਕਿਹਾ ਕਿ ਜਲਦ ਹੀ ਬੈਠਕ ਕਰ ਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ।